ਸੰਗਰੂਰ - ਸੂਬੇ ਦੇ ਪਿੰਡਾਂ 'ਚ ਵੱਡੇ ਪੱਧਰ ਤੇ ਸਾਫ ਅਤੇ ਸੁਰੱਖਿਅਤ ਜਲ ਸਪਲਾਈ, ਖੁੱਲੇ 'ਚ ਸ਼ੋਚ ਮੁਕਤ ਮਿਸ਼ਨ ਤਹਿਤ ਸਵੱਛ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰੇਕ ਪਿੰਡ ਪੱਧਰ 'ਤੇ ਹਰ ਘਰ ਤੱਕ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਧੂਰੀ ਸ੍ਰੀ ਦਲਵੀਰ ਸਿੰਘ ਗੋਲਡੀ ਨੇ ਦੱਸਿਆ ਕਿ ਪਿੰਡਾਂ ਦੇ ਹਰ ਘਰ 'ਚ ਜਲ ਸਪਲਾਈ ਦੇ ਘੰਟਿਆਂ ਨੂੰ ਵਧਾਉਣ ਲਈ 100 ਫ਼ੀਸਦੀ ਪਾਈਪ ਰਾਹੀ ਪੇਂਡੂ ਜਲ ਸਪਲਾਈ ਖੇਤਰ ਦੀ ਨੁਹਾਰ ਬਦਲਣ ਦੇ ਜ਼ੋਰ ਦਿੱਤਾ ਜਾ ਰਿਹਾ ਹੈ।
ਸ੍ਰੀ ਗੋਲਡੀ ਨੇ ਦੱਸਿਆ ਕਿ ਮਾਰਚ 2019 ਤੱਕ ਹਰ ਘਰ 'ਚ ਪਾਈਪ ਰਾਹੀ ਪਾਣੀ ਦਾ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਰਲਡ ਬੈਂਕ ਤੋਂ ਸਹਾਇਤਾ ਪ੍ਰਾਪਤ ਪੰਜਾਬ ਪੇਂਡੂ ਜਲ ਅਤੇ ਸਵੱਛਤਾ ਸੁਧਾਰ ਪ੍ਰੋਜੈਕਟ ਅਧੀਨ ਸਾਲ 2017-18 ਲਈ 450 ਕਰੋੜ ਰੁਪਏ ਦੀ ਵਧਾਈ ਗਈ ਰਕਮ ਦੀ ਤਜਵੀਜ਼ ਹੈ ਅਤੇ ਰਾਸ਼ਟਰੀ ਪੇਂਡੂ ਪੀਣ ਯੋਗ ਜਲ ਪ੍ਰੋਗਰਾਮ ਅਧੀਨ ਸਾਲ 2017-18 ਲਈ 50 ਕਰੋੜ ਰੁਪਏ ਰਾਖਵੇਂ ਰੱਖਣ ਦੀ ਤਜਵੀਜ਼ ਹੈ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਨੂੰ ਸੁਰੱਖਿਅਤ ਪੀਣ ਯੋਗ ਜਲ ਅਤੇ ਭੋਜਨ ਬਣਾਉਣ ਲਈ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ 2017-18 'ਚ ਨਾਬਾਰਡ ਪ੍ਰੋਜੈਕਟ ਤਹਿਤ 33 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪਾਣੀ ਗੁਣਵੱਤਾ ਨਾਲ ਪ੍ਰਭਾਵਿਤ ਆਬਾਦੀਆਂ 'ਚ 275 ਨਵੇਂ ਆਰ. ਓ ਪਲਾਂਟ ਲਗਵਾਉਣ ਦੀ ਤਜਵੀਜ਼ ਵੀ ਹੈ। ਇਸ ਤੋਂ ਇਲਾਵਾ 429 ਜਲ ਪ੍ਰਭਾਵਿਤ ਆਬਾਦੀਆਂ 'ਚ ਜਲ ਸ਼ੁਧੀਕਰਣ ਪਲਾਂਟ ਸਥਾਪਤ ਕਰਨ ਲਈ 39.35 ਕਰੋੜ ਰੁਪਏ ਦੀ ਤਜਵੀਜ਼ ਹੈ।
ਵਿਧਾਇਕ ਸ੍ਰੀ ਗੋਲਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2017 ਦੇ ਅੰਤ ਤੱਕ ਰਾਜ ਦੇ ਸਮੂਹ ਪੇਂਡੂ ਇਲਾਕਿਆਂ ਨੂੰ ਖੁੱਲੇ 'ਚ ਸ਼ੋਚ ਮੁਕਤ ਕਰਨਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ 12 ਹਜ਼ਾਰ ਰੁਪਏ ਅਤੇ ਰਾਜ ਦੇ ਸਰੋਤਾਂ 'ਚੋਂ ਪੇਂਡੂ ਇਲਾਕਿਆਂ 'ਚ ਹਰੇਕ ਘਰ 'ਚ ਆਪਣੀ ਮਰਜ਼ੀ ਦਾ ਸ਼ੋਚਾਲਿਆ ਬਣਾਉਣ ਲਈ 3000 ਰੁਪਏ ਦਾ ਵਾਧੂ ਲਾਭ ਦਿੱਤਾ ਜਾਂਦਾ ਹੈ।
ਨਾਬਾਲਿਗ ਲੜਕੀ ਨਾਲ ਕਾਰ 'ਚ ਜਬਰ-ਜ਼ਨਾਹ ਕਰਨ ਵਾਲਾ ਦੋਸ਼ੀ ਕਾਬੂ
NEXT STORY