ਨੂਰਪੁਰਬੇਦੀ, (ਭੰਡਾਰੀ)- ਸੂਬਾ ਸਰਕਾਰ ਦੇ ਮੰਤਰੀ, ਵਿਧਾਇਕ ਤੇ ਇੱਥੋਂ ਤੱਕ ਕਿ ਖੇਤਰੀ ਲੀਡਰ ਵੀ ਲੋਕਾਂ ਨੂੰ ਸਮੁੱਚੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਪ੍ਰਤੀ ਦਿਨ ਢਿੰਡੋਰਾ ਪਿੱਟਦੇ ਹੋਏ ਨਹੀਂ ਥੱਕਦੇ। ਦੂਸਰੇ ਪਾਸੇ ਹਕੀਕਤ ਇਹ ਹੈ ਕਿ ਕਈ ਪਿੰਡਾਂ ਦੇ ਲੋਕ ਆਜ਼ਾਦੀ ਤੋਂ 70 ਸਾਲ ਬਾਅਦ ਅੱਜ ਵੀ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਤੋਂ ਵਾਂਝੇ ਹਨ। ਇਸ ਦੀ ਉਦਾਹਰਣ ਇਲਾਕੇ ਦੇ ਪਿੰਡ ਭੈਣੀ ਵਿਖੇ 4 ਪਿੰਡਾਂ ਨੂੰ ਪੀਣ ਵਾਲਾ ਪਾਣੀ ਦੀ ਸਪਲਾਈ ਕਰਵਾਉਣ ਲਈ 20 ਸਾਲ ਪਹਿਲਾਂ ਕਰਵਾਏ ਗਏ ਬੋਰ ਦੇ ਫੇਲ ਹੋਣ ਕਾਰਨ ਗਹਿਰਾਏ ਸੰਕਟ ਤੋਂ ਮਿਲਦੀ ਹੈ। ਹੁਣ ਜਦੋਂ ਉਕਤ ਬੋਰ ਦੇ ਖਰਾਬ ਹੋਣ ਕਾਰਨ ਮਵਾ, ਮਵਾ ਖੁਰਦ, ਮੁਕਾਰੀ ਤੇ ਭੈਣੀ ਪਿੰਡ ਦੇ ਨਿਵਾਸੀ 6 ਦਿਨਾਂ ਤੋਂ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ ਤਾਂ ਅਧਿਕਾਰੀਆਂ ਨੇ ਉਕਤ ਸਥਾਨ ’ਤੇ ਨਵਾਂ ਬੋਰ ਕਰਵਾਏ ਜਾਣ ਸਬੰਧੀ ਵਿਭਾਗ ਨੂੰ ਪ੍ਰਪੋਜ਼ਲ ਭੇਜੇ ਜਾਣ ਦਾ ਹਵਾਲਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰਨ ਦਾ ਬਹਾਨਾ ਲੱਭ ਲਿਆ ਹੈ। ਇਸ ਚਿੰਤਾ ’ਚ ਡੁੱਬੇ ਉਕਤ ਪਿੰਡਾਂ ਦੇ ਲੋਕਾਂ ਨੇ ਅੱਜ ਇਕੱਠੇ ਹੋ ਕੇ ਵਿਭਾਗ ਦਾ ਪਿੱਟ ਸਿਆਪਾ ਕੀਤਾ।
ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਪ੍ਰੀਤਮ ਸਿੰਘ, ਪਰਮਜੀਤ ਸਿੰਘ, ਡਾ. ਪ੍ਰੇਮ ਸਿੰਘ, ਗੁਰਮੇਲ ਸਿੰਘ, ਪਵਨ ਕੁਮਾਰ, ਸੋਨੀ, ਬਲਵੀਰ ਚੰਦ, ਹਰਦੀਪ ਸੈਣੀ, ਆਗਿਆ ਰਾਮ, ਨਰੇਸ਼ ਸਿੰਘ, ਜਗਤਾਰ ਸਿੰਘ, ਹਰਜੀਤ ਸਿੰਘ ਸੈਣੀ, ਹਰਪਾਲ ਸਿੰਘ, ਆਗਿਆ ਰਾਮ, ਹਰਦੀਪ ਸੈਣੀ, ਪ੍ਰਭ ਦਿਆਲ, ਅਰਜੁਨ ਸਿੰਘ, ਪ੍ਰੀਤਮ ਸਿੰਘ, ਜਗੇਤ, ਸੀਮਾ ਦੇਵੀ ਤੇ ਵਿੱਦਿਆ ਦੇਵੀ ਨੇ ਦੱਸਿਆ ਕਿ ਪਿੰਡ ਭੈਣੀ ਦੇ ਜਲ ਘਰ ਦੇ ਬੋਰ ਤੋਂ ਉਕਤ 4 ਪਿੰਡਾਂ ਦੀ ਅਾਬਾਦੀ ਨੂੰ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਂਦਾ ਸੀ ਤੇ ਜਿਸ ਦੇ ਖਰਾਬ ਹੋਣ ਸਬੰਧੀ ਉਨ੍ਹਾਂ ਨੂੰ ਅੱਜ ਹੀ ਪਤਾ ਲੱਗਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਜਲਦ ਉਕਤ ਪਿੰਡਾਂ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਵਿਵਸਥਾ ਨਾ ਕੀਤੀ ਗਈ ਤਾਂ ਉਹ ਚੁੱਪ ਨਹੀਂ ਬੈਠਣਗੇ ਤੇ ਇਸ ਵਿਰੁੱਧ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਪਤੀ ਨੇ ਕਰਵਾਇਆ ਪਤਨੀ, ਸੱਸ ਤੇ ਸਹੁਰੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ
NEXT STORY