ਕਾਠਗੜ੍ਹ, (ਰਾਜੇਸ਼)- ਨਜ਼ਦੀਕੀ ਪਿੰਡ ਰਾਏਪੁਰ ਦੇ ਵਾਸੀਆਂ ਨੂੰ ਬੀਤੇ 5 ਦਿਨਾਂ ਤੋਂ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਪਿੰਡ ਰਾਏਪੁਰ ਦੇ ਵਾਸੀਆਂ ਨੇ ਇਕ ਟੈਂਕਰ 'ਚੋਂ ਪਾਣੀ ਭਰਦੇ ਸਮੇਂ ਬਲਾਚੌਰ ਜਲ ਸਪਲਾਈ ਵਿਭਾਗ ਪ੍ਰਤੀ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਬੀਤੇ 5 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪਾਣੀ ਦੀ ਪੂਰਤੀ ਟੈਂਕਰ ਜਾਂ ਹੋਰ ਸਾਧਨਾਂ ਰਾਹੀਂ ਕੀਤੀ ਜਾ ਰਹੀ ਹੈ। ਗਰਮੀ ਕਾਰਨ ਦੂਰੋਂ-ਨੇੜਿਓਂ ਪੀਣ ਵਾਲਾ ਪਾਣੀ ਲਿਆਉਣ ਲਈ ਮੁਸ਼ਕਿਲ ਵੀ ਪੇਸ਼ ਆਉਂਦੀ ਹੈ।
ਇਸ ਸਬੰਧੀ ਕਈ ਵਾਰ ਮਹਿਕਮੇ ਨੂੰ ਦੱਸਿਆ ਪਰ ਪਾਣੀ ਦੀ ਸਪਲਾਈ ਠੀਕ ਨਹੀਂ ਕੀਤੀ ਗਈ। ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਬਲਾਚੌਰ ਤੋਂ ਮੰਗ ਕੀਤੀ ਕਿ ਬਲਾਚੌਰ ਜਲ ਵਿਭਾਗ ਨੂੰ ਕਹਿ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਜਲਦ ਚਾਲੂ ਕਰਵਾਇਆ ਜਾਵੇ।
ਪਾਈਪਾਂ ਦੀ ਦਰੁਸਤੀ ਮਗਰੋਂ ਆ ਜਾਵੇਗਾ ਪਾਣੀ : ਜੇ. ਈ. : ਵਿਭਾਗ ਦੇ ਜੇ. ਈ. ਨਰਿੰਦਰ ਕੁਮਾਰ ਸੂਦਨ ਨੇ ਕਿਹਾ ਕਿ ਰਾਏਪੁਰ ਪਿੰਡ ਕੋਲ ਬੀ. ਐੱਸ. ਐੱਨ. ਐੱਲ. ਵੱਲੋਂ ਇੰਟਰਨੈੱਟ ਸਬੰਧੀ ਕੇਬਲ ਦਬਾਈ ਜਾ ਰਹੀ ਹੈ, ਜਿਸ ਕਾਰਨ ਸਪਲਾਈ ਦੀਆਂ ਪਾਈਪਾਂ ਟੁੱਟ ਗਈਆਂ ਹਨ, ਜਿਨ੍ਹਾਂ ਨੂੰ ਠੀਕ ਕਰਨ ਦਾ ਕੰਮ ਚੱਲ ਰਿਹਾ ਹੈ। ਕੱਲ ਤੱਕ ਪੀਣ ਵਾਲੇ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।
ਅਫੀਮ, ਚੂਰਾ-ਪੋਸਤ, ਨਾਜਾਇਜ਼ ਸ਼ਰਾਬ ਸਣੇ 6 ਕਾਬੂ, 3 ਫਰਾਰ
NEXT STORY