ਪਟਿਆਲਾ (ਜੋਸਨ) : ਕੜਾਕੇ ਦੀ ਠੰਡ ਕਾਰਨ ਮ੍ਰਿਤਕਾਂ ਦੇ ਆਸ਼ਰਿਤਾਂ ਦੇ ਕਈ 100 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੱਲ ਰਹੇ ਧਰਨੇ ਦੌਰਾਨ ਇੱਕ ਆਸ਼ਰਿਤ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਆਸ਼ਰਿਤ ਨੂੰ ਦੇਰ ਰਾਤ 9 ਵਜੇ ਪੁਲਸ ਪ੍ਰਸ਼ਾਸ਼ਨ ਵੱਲੋਂ ਸਟ੍ਰੈਕਚਰ 'ਤੇ ਪਾ ਕੇ ਹੇਠਾਂ ਉਤਾਰਿਆ ਗਿਆ ਅਤੇ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ।
ਆਸ਼ਰਿਤ ਦੀ ਪਛਾਣ ਰਛਪਾਲ ਸਿੰਘ ਗੁਰਦਾਸਪੁਰ ਵੱਜੋਂ ਹੋਈ ਹੈ, ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੇ ਸਾਥੀਆਂ ਦੇ ਨਾਲ ਠੰਡ 'ਚ ਡਟਿਆ ਹੋਇਆ ਸੀ ਅਤੇ ਕੜਾਕੇ ਦੀ ਠੰਡ ਨੇ ਉਸ ਦੀ ਹਾਲਤ ਕਾਫ਼ੀ ਗੰਭੀਰ ਕਰ ਦਿੱਤੀ। ਰਛਪਾਲ ਸਿੰਘ ਦੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸੰਘਰਸ਼ ਦੌਰਾਨ ਉਨ੍ਹਾਂ ਨੂੰ ਕਈ ਉੱਚ ਅਧਿਕਾਰੀ ਵੀ ਮਿਲ ਕੇ ਗਏ ਹਨ ਪਰ ਉਨ੍ਹਾਂ ਦੀ ਇੱਕ ਹੀ ਮੰਗ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਪਾਣੀ ਦੀ ਟੈਂਕੀ 'ਤੇ ਡਟੇ ਰਹਿਣਗੇ।
ਮੋਗਾ ’ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਠੇਕੇ ਦੇ ਕਰਿੰਦੇ ਦਾ ਕਤਲ
NEXT STORY