ਪਟਿਆਲਾ (ਜੋਸਨ, ਬਲਜਿੰਦਰ, ਜ.ਬ., ਰਾਣਾ)- ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲਾ ਪਕੋਆਰਡੀਨੇਟਰ ਪਰਮਿੰਦਰ ਢੀਂਡਸਾ ਨੇ ਕਿਹਾ ਹੈ ਅਕਾਲੀ ਸਰਕਾਰ ਨੇ 10 ਸਾਲਾਂ ਵਿਚ ਖਜ਼ਾਨਾ ਭਰੀ ਰੱਖਿਆ ਅਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ। ਕਾਂਗਰਸ ਸਰਕਾਰ ਡੇਢ ਸਾਲ ਤੋਂ ਖਾਲੀ ਹੋਣ ਦੀ ਰੱਟ ਲਾ ਕੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ। ਇਸ ਖਿਲਾਫ ਅਕਾਲੀ ਦਲ ਸੰਘਰਸ਼ ਵਿੱਢੇਗਾ। ਉਨ੍ਹਾਂ ਅੱਜ ਇਥੇ ਇਕ ਪੇਲੈਸ ਵਿਖੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖਡ਼ਾ ਦੀ ਅਗਵਾਈ ਵਿਚ ਹੋ ਰਹੇ ਅਕਾਲੀ ਦਲ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜ਼ਿਲਾ ਪਟਿਆਲਾ ਅਕਾਲੀ ਦਲ ਵੱਲੋਂ ਵਿਸ਼ੇਸ਼ ਤੌਰ ’ਤੇ ਢੀਂਡਸਾ ਦਾ ਸਨਮਾਨ ਵੀ ਕੀਤਾ ਗਿਆ । ®ਉਨ੍ਹਾਂ ਕਿਹਾ ਕਿ ਅਮਰਿੰਦਰ ਦੇ ਸ਼ਹਿਰ ’ਚ ਅਫ਼ਸਰਾਂ ਨੇ ਅਮਨ-ਕਾਨੂੰਨ ਛਿੱਕੇ ’ਤੇ ਢੰਗ ਦਿੱਤਾ ਹੈ। ਪਟਿਆਲਾ ਦੇ ਲੋਕਾਂ ਵਿਚ ਹਾਹਾਕਾਰ ਮਚੀ ਪਈ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸ਼ਰੇਆਮ ਗੁਰਦੁਆਰਾ ਸਾਹਿਬ ਜਾ ਰਹੇ ਨੌਜਵਾਨਾਂ ਨੂੰ ਥਾਣੇ ਬੰਦ ਕਰ ਕੇ ਕੁੱਟਣਾ ਅਤੇ ਥਰਡ ਡਿਗਰੀ ਦਾ ਤਸ਼ੱਦਦ ਕਰਨ ਨੇ ਪੂਰੀ ਸਰਕਾਰ ਨੂੰ ਹੀ ਕਟਿਹਰੇ ਵਿਚ ਲਿਆ ਖਡ਼੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਥਾਣੇਦਾਰ ਦੇ ਹੌਸਲੇ ਇੰਨੇ ਬੁਲੰਦ ਹੋਣ ਤੋਂ ਸਪੱਸ਼ਟ ਹੈ ਕਿ ਸਰਕਾਰ ਦੀ ਆਪਣੇ ਅਧਿਕਾਰੀ ’ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਥਾਣੇਦਾਰ ਦੀਆਂ ਪਹਿਲਾਂ ਵੀ ਬਹੁਤ ਸ਼ਿਕਾਇਤਾਂ ਸਨ ਪਰ ਸੀਨੀਅਰ ਅਧਿਕਾਰੀ ਜਾਣ-ਬੁੱਝ ਕੇ ਚੁੱਪ ਧਾਰੀ ਬੈਠੇ ਰਹੇ। ਉਨ੍ਹਾਂ ਮੰਗ ਕੀਤੀ ਇਸ ਥਾਣੇਦਾਰ ਨੂੰ ਤੁਰੰਤ ਡਿਸਮਿਸ ਕਰਨ ਦੇ ਨਾਲ ਨਾਲ ਸਾਰੇ ਠਾਣੇ ਦੀ ਪੁਲਸ ਨੂੰ ਬਦਲਿਆ ਜਾਵੇ, ਨਹੀਂ ਤਾਂ ਅਕਾਲੀ ਦਲ ਸਖ਼ਤ ਐਕਸ਼ਨ ਲਵੇਗਾ।
ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸੁਖਵਿੰਦਰਪਾਲ ਸਿੰਘ ਮਿੰਟਾ, ਅਲ ਮੁਸਲਿਮ ਏ ਪੰਜਾਬ ਪ੍ਰਧਾਨ ਐਡਵੋਕੇਟ ਮੂਸਾ ਖਾਨ, ਸਾਹਿਲ ਗੋਇਲ, ਤੇਜਾ ਸਿੰਘ ਕਾਨਾਹੇੜੀ, ਸਰਕਲ ਪ੍ਰਧਾਨ ਨਿਰੰਜਣ ਸਿੰਘ ਫੌਜੀ, ਜਤਿੰਦਰ ਮੁਹੱਬਤਪੁਰ, ਕੁਲਦੀਪ ਸਿੰਘ ਹਰਪਾਲਪੁਰ,ਭੋਲਾ ਸਿੰਘ ਈਸ਼ਰਹੇੜੀ, ਤਰਸੇਮ ਸਿੰਘ ਕੋਟਲਾ, ਗੁਰਜੀਤ ਉਪਲੀ, ਸੁਰਿੰਦਰ ਸਿੰਘ ਬੁਧਮੋਰ, ਗੁਰਦੇਵ ਸਿਘ ਮਰਦਾਂਹੇੜੀ,ਦਵਿੰਦਰ ਭਾਂਖਰ, ਪ੍ਰੀਤਮ ਸਿੰਘ ਸਨੌਰ, ਗੁਰਜੰਟ ਸਿੰਘ ਨੂਰਖੇੜੀਆਂ, ਜਤਿੰਦਰ ਸਿੰਘ ਪਹਾੜੀਪੁਰ, ਜਸਵਿੰਦਰ ਸਿੰਘ ਮੋਹਣੀ ਭਾਂਖਰ, ਜਸਪ੍ਰੀਤ ਸਿੰਘ ਬੱਤਾ, ਰਵਿੰਦਰ ਸਿੰਘ ਸਨੋਰ, ਵਰਿੰਦਰ ਸਿੰਘ ਡਕਾਲਾ, ਚਰਨਜੀਤ ਸਿੰਘ ਠਾਕਰਗੜ, ਗੁਰਵਿੰਦਰ ਸਿੰਘ ਸ਼ਕਤੀਮਾਨ, ਸੁਖਦੇਵ ਸਿੰਘ ਮੀਰਾਂਪੁਰ, ਬਲਵਿੰਦਰ ਸਿੰਘ ਸੈਨਪੁਰਾ, ਹਰਮਿੰਦਰ ਸਿੰਘ ਜੋਗੀਪੁਰ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਰਿੰਕੂ, ਬੀਬੀ ਮਹਿੰਦਰ ਕੌਰ, ਸੁਰਿੰਦਰ ਕੌਰ ਰਾਏਪੁਰ ਮੰਡਲਾਂ, ਅਮਰਜੀਤ ਸਿੰਘ ਫਰਾਂਸਵਾਲਾ, ਜੱਸਾ ਸਿੰਘ ਕੋਟਲਾ, ਹਰਫੂਲ ਸਿੰਘ ਬੋਸਰ, ਜੋਗਿੰਦਰ ਸਿੰਘ ਛਾਂਗਾ, ਤਰਲੋਕ ਸਿੰਘ ਤੋਰਾ, ਸੁਖਦੇਵ ਸਿੰਘ ਅਲੀਪੁਰ, ਸੰਦੀਪ ਸਿੰਘ ਰਾਜਾ ਤੁੜ ਪ੍ਰੋ. ਕ੍ਰਿਪਾਲ ਸਿੰਘ ਬਢੂੰਗਰ ਸਾਬਕਾ ਪ੍ਰਧਾਨ ਐੱਸ. ਜੀ. ਪੀ. ਸੀ., ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਲਕਾ ਨਾਭਾ ਤੋਂ ਕਬੀਰ ਦਾਸ, ਹਲਕਾ ਘਨੌਰ ਤੋਂ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਪਟਿਆਲਾ ਦਿਹਾਤੀ ਤੋਂ ਸਤਬੀਰ ਸਿੰਘ ਖੱਟਡ਼ਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਪ੍ਰਧਾਨ ਰਣਧੀਰ ਸਿੰਘ ਰੱਖਡ਼ਾ, ਜਨਰਲ ਸਕੱਤਰ ਨਰਦੇਵ ਸਿੰਘ ਆਕਡ਼ੀ, ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ, ਚੇਅਰਮੈਨ ਜਸਪਾਲ ਕਲਿਆਣ, ਹਰਬਖਸ਼ ਸਿੰਘ ਚਹਿਲ, ਸਾਬਕਾ ਕੌਂਸਲਰ ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿੱਲ, ਪਰਮਜੀਤ ਸਿੰਘ ਪੰਮਾ, ਰਾਜਿੰਦਰ ਸਿੰਘ ਵਿਰਕ, ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਜੱਥੇਦਾਰ ਪਵਿੱਤਰ ਸਿੰਘ ਡਕਾਲਾ, ਜਥੇਦਾਰ ਕਰਮ ਸਿੰਘ ਬਠੋਈ, ਚੇਅਰਮੈਨ ਮਲਕੀਤ ਸਿੰਘ ਡਕਾਲਾ, ਬੀਬੀ ਬਲਜਿੰਦਰ ਕੌਰ ਚੀਮਾ, ਬੀਬੀ ਗੁਰਮੀਤ ਕੌਰ ਬਰਾਡ਼, ਸੀਮਾ ਸ਼ਰਮਾ ਜ਼ਿਲਾ ਕੋਆਰਡੀਨੇਟਰ ਬਰਨਾਲਾ, ਗੋਲਡੀ ਪ੍ਰਧਾਨ ਯੂਥ ਅਕਾਲੀ ਦਲ, ਸੁੱਕੂ ਗਰੋਵਰ ਵਿੰਦਾ, ਰਵਿੰਦਰ ਸਿੰਘ ਵਿੰਦਾ ਸੀਨੀਅਰ ਅਕਾਲੀ ਨੇਤਾ, ਕੁਲਵੰਤ ਸਿੰਘ ਬਾਜਵਾ, ਗੋਸ਼ਾ ਢੀਂਡਸਾ, ਐਡਵੋਕੇਟ ਮਨਬੀਰ ਵਿਰਕ, ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ, ਵਿਕਰਮ ਚੌਹਾਨ ਸੀਨੀਅਰ ਯੂਥ ਆਗੂ, ਸੁਖਬੀਰ ਸਿੰਘ ਸਨੌਰ, ਬੱਗਾ ਯੂਥ ਆਗੂ, ਜਗਜੀਤ ਸਿੰਘ ਸੋਨੀ ਸਿੰਘ ਪੀ. ਏ. ਸਮੇਤ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਰ ਸਨ।
ਹੈਰੋਇਨ ਸਮੇਤ ਦਬੋਚਿਆ
NEXT STORY