ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਮੱਧ ਪ੍ਰਦੇਸ਼ ਤੋਂ ਹਥਿਆਰ ਚੋਰੀ ਕਰਕੇ ਫਰਾਰ ਹੋਇਆ ਪਿੰਡ ਮਿਆਣੀ ਨਾਲ ਸਬੰਧਤ ਫ਼ੌਜੀ ਨੂੰ ਟਾਂਡਾ ਪੁਲਸ ਨੇ ਤਿੰਨ ਦਿਨਾਂ ਦੇ ਸਰਚ ਆਪ੍ਰੇਸ਼ਨ ਤੋਂ ਬਾਅਦ ਟਾਂਡਾ ਦੇ ਇਕ ਪਿੰਡ ਤੋਂ ਕਾਬੂ ਕਰ ਲਿਆ ਹੈ। ਪੁਲਸ ਨੇ ਉਸ ਦੇ ਕਬਜ਼ੇ 'ਚੋਂ ਚੋਰੀ ਕੀਤੀ ਗਈਆਂ ਰਾਈਫਲਾਂ ਅਤੇ ਹੋਰ ਅਸਲਾ ਵੀ ਬਰਾਮਦ ਕਰ ਲਿਆ ਹੈ। ਤਿੰਨ ਦਿਨ ਪਹਿਲਾਂ ਆਰਮੀ ਦੇ ਸਟੇਸ਼ਨ ਵਿਚੋਂ ਅਸਲਾ ਚੋਰੀ ਕਰਕੇ ਭੱਜੇ ਇਸ ਫੌਜੀ ਦੇ ਆਪਣੇ ਹੀ ਇਲਾਕੇ ਵਿਚ ਹੋਣ ਦੀ ਸੂਚਨਾ ਮਿਲੀ ਸੀ, ਜਿਸ ਉਪਰੰਤ ਜ਼ਿਲਾ ਫੋਰਸ ਵੱਲੋਂ ਟਾਂਡਾ ਦੇ ਵੱਖ-ਵੱਖ ਪਿੰਡਾਂ ਵਿਚ ਦਬਿਸ਼ ਦੇ ਕੇ ਫ਼ੌਜੀ ਨੂੰ ਕਾਬੂ ਕਰਨ ਲਈ ਵੱਡਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ ਜਿਸ ਵਿਚ ਸੋਮਵਾਰ ਅੱਧੀ ਰਾਤ ਨੂੰ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਪੁਲਸ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਪੁਲਸ ਨੇ ਫੌਜੀ ਨੂੰ ਕਾਬੂ ਕਰਕੇ ਉਸ ਵੱਲੋਂ ਹਥਿਆਰ ਚੋਰੀ ਕਰਕੇ ਭੱਜਣ ਪਿੱਛੇ ਦੀ ਮਨਸ਼ਾ ਦਾ ਪਤਾ ਲਗਾਉਣ ਲਈ ਉਪਰਾਲਾ ਸ਼ੁਰੂ ਕੀਤਾ ਹੈ। ਇਹ ਫੌਜੀ ਪਿਛਲੇ ਤਿੰਨ ਦਿਨਾਂ ਤੋਂ ਟਾਂਡਾ ਪੁਲਸ ਹੀ ਨਹੀਂ ਦੂਜੇ ਸੂਬਿਆਂ ਦੀ ਪੁਲਸ ਲਈ ਵੀ ਵੱਡੀ ਸਿਰਦਰਦੀ ਬਣਿਆ ਹੋਇਆ ਸੀ. ਪੁਲਸ ਇਸ ਸਰਚ ਅਪ੍ਰੇਸ਼ਨ ਵਿਚ ਫੌਜ ਦੀਆਂ ਸੂਚਨਾਵਾਂ ਦੀ ਮਦਦ ਵੀ ਲੈ ਰਹੀ ਸੀ।
ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੈਚਾਂ ਦੇ ਉਦਘਾਟਨ ਦੌਰਾਨ ਪੁੱਜੇ ਪੰਜਾਬ ਕੈਬਨਿਟ ਮੰਤਰੀ ਅਤੇ ਖੇਡ ਮੰਤਰੀ
NEXT STORY