ਗੁਰਦਾਸਪੁਰ (ਹਰਮਨ) : ਥਾਣਾ ਤਿੱਬੜ ਅਧੀਨ ਪੈਂਦੇ ਪਿੰਡ ਬਾਜੇਚੱਕ ਵਿਖੇ ਕੁਝ ਦਿਨ ਪਹਿਲਾਂ ਹੋਏ ਇਕ ਝਗੜੇ ਦੀ ਰੰਜਿਸ਼ ਕਾਰਨ ਕਰੀਬ 2 ਦਰਜਨ ਮੋਟਰਸਾਈਕਲਾਂ 'ਤੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਹਮਲਾਵਰਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਹੁਲੜਬਾਜ਼ਾਂ ਵੱਲੋਂ ਪਿੰਡ ਅੰਦਰ ਕਈ ਘਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਕਥਿਤ ਗੁੰਡਾਗਰਦੀ ਦੇ ਚਲਦਿਆਂ ਪਿੰਡਾਂ ਦੇ ਲੋਕ ਸਹਿਮ ਕੇ ਘਰਾਂ ਵਿਚ ਵੜ ਗਏ ਅਤੇ ਸਾਰੇ ਕਾਇਦੇ ਕਾਨੂੰਨਾਂ ਨੂੰ ਛਿਕੇ ਟੰਗ ਕੇ ਉਕਤ ਹਮਲਾਵਰਾਂ ਨੇ ਤਿੰਨ ਘਰਾਂ ਵਿਚ ਸ਼ਰੇਆਮ ਪੱਥਰਬਾਜ਼ੀ ਕੀਤੀ ਅਤੇ ਦਰਵਾਜਿਆਂ 'ਤੇ ਰਵਾਇਤੀ ਹਥਿਆਰਾਂ ਦੇ ਵਾਰ ਕੀਤੇ। ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਇਨ੍ਹਾਂ ਬਦਮਾਸ਼ਾਂ ਦੀ ਵੀਡੀਓ ਰਿਕਾਰਡ ਕਰ ਲਈ ਗਈ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਡੇਢ ਸਾਲ ਬਾਅਦ ਸਹੁਰਿਆਂ ਨੇ ਵਿਖਾਏ ਰੰਗ, ਅੱਕੀ ਅਧਿਆਪਕਾ ਨੇ ਉਹ ਕੀਤਾ ਜੋ ਸੋਚਿਆ ਨਾ ਸੀ
ਜ਼ਿਕਰਯੋਗ ਹੈ ਕਿ 6 ਅਗਸਤ ਨੂੰ ਸਤਨਾਮ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਨਵਾਂ ਪਿੰਡ ਝਾਵਰ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਨਾਲ ਪਿੰਡ ਬਾਜੇਚੱਕ ਪੈਦਲ ਜਾ ਰਿਹਾ ਸੀ ਅਤੇ ਰਸਤੇ ਵਿਚ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਬਲਜੀਤ ਸਿੰਘ, ਭਾਗਾ ਪੁੱਤਰ ਸ਼ਿੰਦਾ ਮਸੀਹ ਅਤੇ ਬਾਜੋ ਮਸੀਹ ਪੁੱਤਰ ਸਲਿੰਦਰ ਮਸੀਹ ਵਾਸੀ ਬਾਜੇਚੱਕ ਨੇ ਦਸਤੀ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੇ ਭਤੀਜੇ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਕਾਰਨ ਪੁਲਸ ਨੇ ਉਕਤ ਤਿੰਨਾਂ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਗੁਰਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਣ ਉਸ ਨੂੰ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਬੀਤੇ ਕੱਲ੍ਹ ਇਸ ਪਿੰਡ 'ਚ ਦੂਜੀ ਧਿਰ ਨਾਲ ਸੰਬੰਧਤ ਅਨੇਕਾਂ ਨੌਜਵਾਨਾਂ ਨੇ ਪਿੰਡ ਵਿਚ ਦਾਖ਼ਲ ਕੇ ਉਕਤ ਵਿਅਕਤੀਆਂ ਦੇ ਘਰਾਂ ਵਿਚ ਪਥਰਾਅ ਕੀਤਾ ਅਤੇ ਨਾਲ ਹੀ ਦਰਵਾਜ਼ੇ ਵੀ ਭੰਨੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਘਰ 'ਚ ਵੜ ਕੇ ਗੋਲੀਆਂ ਨਾ ਭੁੰਨਿਆ ਨੌਜਵਾਨ (ਤਸਵੀਰਾਂ)
ਇਸ ਦੌਰਾਨ ਪਿੰਡ ਦੇ ਸਰਪੰਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਮਲਾਵਰਾਂ ਨੇ ਦੁਪਹਿਰ ਵੇਲੇ ਪਿੰਡ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ ਜਿਸ ਕਾਰਨ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਗਗਨਦੀਪ ਕੌਰ ਨਾਂ ਦੀ ਬੀਬੀ ਨੇ ਦੱਸਿਆ ਕਿ ਉਹ ਘਰ ਵਿਚ ਇਕੱਲੀ ਸੀ ਜਿਸ ਦੌਰਾਨ ਹਮਲਾਵਰਾਂ ਨੇ ਗੇਟ ਭੰਨ ਕੇ ਅੰਦਰ ਹੋਣ ਦੀ ਕੋਸ਼ਿਸ਼ ਕੀਤੀ। ਰੀਟਾ ਨਾਂ ਦੀ ਬੀਬੀ ਨੇ ਦੱਸਿਆ ਕਿ ਉਹ ਘਰ ਵਿਚ ਨਹੀਂ ਸੀ ਅਤੇ ਉਸ ਦੇ ਬੱਚੇ ਇਕੱਲੇ ਸਨ। ਉਨ੍ਹਾਂ ਦੇ ਘਰ ਵੀ ਉਕਤ ਹਮਲਾਵਰਾਂ ਨੇ ਪੱਥਰਬਾਜ਼ੀ ਕੀਤੀ ਗੇਟ ਤੋੜਨ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ ਅਤੇ ਪੀੜਤ ਵਿਅਕਤੀਆਂ ਨੇ ਪੁਲਸ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਮ੍ਰਿਤਕ ਦਾ ਸਸਕਾਰ ਕਰਨ ਆਈ ਸਿਹਤ ਵਿਭਾਗ ਦੀ ਟੀਮ ਨੂੰ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਘਟਨਾ
ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ?
ਇਸ ਸਬੰਧੀ ਥਾਣਾ ਤਿੱਬੜ ਦੇ ਮੁਖੀ ਨੇ ਕਿਹਾ ਕਿ 6 ਅਗਸਤ ਨੂੰ ਹੋਏ ਝਗੜੇ ਤੋਂ ਬਾਅਦ ਪੁਲਸ ਨੇ ਤਿੰਨ ਮੁਲਜ਼ਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਬੀਤੇ ਕੱਲ੍ਹ ਜਿਹੜੀ ਘਟਨਾ ਹੋਈ ਹੈ, ਉਸ ਵਿਚ ਅਜੇ ਤੱਕ ਗੁੰਡਾਗਰਦੀ ਜਾਂ ਕਿਸੇ ਹਮਲੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਭਰੀ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ
ਪ੍ਰੇਮ ਸੰਬੰਧਾਂ ਦਾ ਦਿਲ ਕੰਬਾਊ ਅੰਤ, ਪ੍ਰੇਮੀ ਨੇ ਪਿਤਾ ਨਾਲ ਮਿਲ ਜ਼ਹਿਰ ਦੇ ਕੇ ਮਾਰੀ ਪ੍ਰੇਮਿਕਾ
NEXT STORY