ਜਲਾਲਾਬਾਦ (ਸੇਤੀਆ,ਸੁਮਿਤ,ਨਿਖੰਜ,ਜਤਿੰਦਰ): ਜਲਾਲਾਬਾਦ ਨੇੜੇ ਪੈਂਦੇ ਪਿੰਡ ਚੱਕ ਅਰਾਈਆਂ ਵਾਲਾ ਉਰਫ਼ ਫਲੀਆਂ ਵਾਲਾ 'ਚ ਕਥਿਤ ਤੌਰ ਤੇ ਪ੍ਰੇਮਿਕਾ ਨੂੰ ਪ੍ਰੇਮੀ ਤੇ ਉਸਦੇ ਪਿਤਾ ਵਲੋਂ ਜਹਿਰ ਦੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਪ੍ਰਵੀਨ ਕੌਰ ਪੁੱਤਰੀ ਲਖਵਿੰਦਰ ਸਿੰਘ ਤਲਾਕਸ਼ੁਦਾ ਹੈ ਅਤੇ ਉਸਦੀ ਤਿੰਨ ਸਾਲ ਦੀ ਬੱਚੀ ਵੀ ਹੈ। ਪਿਤਾ ਦੀ ਮੌਤ ਤੋਂ ਬਾਅਦ ਘਰ ਚਲਾਉਣ ਲਈ ਸ਼ੈਲਰ ਤੇ ਕੰਮ ਕਰਦੀ ਸੀ।
ਇਹ ਵੀ ਪੜ੍ਹੋ: ਦੋ ਵੱਡੇ ਕਾਂਗਰਸੀ ਆਗੂਆਂ ਦੀ ਆਪਸ 'ਚ ਖੜਕੀ, ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਬਣੀ ਚਰਚਾ ਦਾ ਵਿਸ਼ਾ
ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਮਾਮਾ ਗੁਰਦਾਸ ਪੁੱਤਰ ਜੱਸਾ ਸਿੰਘ, ਮਾਸੀ ਛੱਲੋ ਬਾਈ ਅਤੇ ਚਾਚਾ ਨਾਨਕ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ ਪਿੰਡ ਸੂਰਘੁਰੀ ਦਾ ਮੁੰਡਾ ਗੁਰਦੇਵ ਸਿੰਘ ਪੁੱਤਰ ਚਿਮਨ ਸਿੰਘ ਕੰਮ ਕਰਦਾ ਹੈ। ਜਿਸ ਨੇ ਕੁੜੀ ਨਾਲ ਪਿਆਰ ਮੁਹੱਬਤ 'ਚ ਪਾ ਲਿਆ ਅਤੇ ਉਸ ਨੂੰ ਵਿਆਹ ਦਾ ਲਾਰਾ ਲਗਾਉਂਦਾ ਰਿਹਾ। ਕੱਲ੍ਹ ਉਕਤ ਮੁੰਡਾ ਪਿੰਡ ਤੋਂ ਆ ਕੇ ਕੁੜੀ ਨੂੰ ਨਾਲ ਲੈ ਗਿਆ ਅਤੇ ਕੁੱਝ ਸਮੇਂ ਬਾਅਦ ਕੁੜੀ ਨੂੰ ਮੁੰਡਾ ਤੇ ਉਸ ਦਾ ਪਿਤਾ ਪਿੰਡ ਘਰ ਦੇ ਨੇੜੇ ਆ ਕੇ ਸੁੱਟ ਗਏ। ਕੁੜੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਪ੍ਰਵੀਨ ਨੂੰ ਸੰਭਾਲਣ ਲਈ ਹਸਪਤਾਲ 'ਚ ਲੈ ਕੇ ਗਏ।
ਇਹ ਵੀ ਪੜ੍ਹੋ: FCRA ਦੇ ਫ਼ੈਸਲੇ ਰਾਹੀਂ ਕੇਂਦਰ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ: ਬੀਬਾ ਬਾਦਲ
ਸਿਹਤ ਖ਼ਰਾਬ ਹੋਣ ਕਰ ਕੇ ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਦਾਖ਼ਲ ਕਰਵਾਇਆ, ਜਿੱਥੇ ਕੁੜੀ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਮੁੰਡੇ ਤੇ ਪਿਤਾ ਦੇ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਇਸ ਬਾਬਤ ਜਦੋਂ ਥਾਣਾ ਸਦਰ ਵੈਰੋਂ ਕੇ ਦੇ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਮੈਡੀਕਲ ਕਾਲਜ ਵਿਚ ਮੌਤ ਹੋਈ ਕੁੜੀ ਪ੍ਰਵੀਨ ਕੌਰ ਬਾਬਤ ਰੁਕਾ ਪ੍ਰਾਪਤ ਹੋਇਆ ਸੀ। ਜਿਸ ਤੇ ਕੁੜੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਗੁਰਦੇਵ ਸਿੰਘ ਅਤੇ ਚਿਮਨ ਸਿੰਘ 'ਤੇ ਪਰਚਾ ਦਰਜ ਕੀਤਾ ਗਿਆ ਹੈ। ਫ਼ਰੀਦਕੋਟ ਵਿਖੇ ਪੋਸਟਮਾਰਟਮ ਹੋ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾਵੇਗੀ।
ਇਹ ਵੀ ਪੜ੍ਹੋ: ਗਲਵਾਨ ਘਾਟੀ 'ਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ
ਲੁਧਿਆਣਾ 'ਚ ਵੱਡੀ ਵਾਰਦਾਤ, ਘਰ 'ਚ ਵੜ ਕੇ ਗੋਲੀਆਂ ਨਾ ਭੁੰਨਿਆ ਨੌਜਵਾਨ (ਤਸਵੀਰਾਂ)
NEXT STORY