ਖੰਨਾ (ਵਿਪਨ) : ਇਕ ਪਾਸੇ ਜਿੱਥੇ ਪੰਜਾਬ 'ਚ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਪੰਜਾਬ ਪੁਲਸ ਅਲਰਟ 'ਤੇ ਹੈ, ਉੱਥੇ ਹੀ ਦੋਰਾਹਾ ਵਿਖੇ ਅੱਜ ਸਰਹਿੰਦ ਨਹਿਰ 'ਚੋਂ ਭਾਰੀ ਮਾਤਰਾ 'ਚ ਅਸਲਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਬਾਅਦ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਗੋਤਾਖ਼ੋਰਾਂ ਨੇ ਨਹਿਰ 'ਚੋਂ ਵੱਡੀ ਗਿਣਤੀ 'ਚ ਕਾਰਤੂਸ ਬਰਾਮਦ ਕੀਤੇ ਅਤੇ ਮੌਕੇ 'ਤੇ ਪੁਲਸ ਨੂੰ ਬੁਲਾਇਆ। ਇਹ ਕਾਰਤੂਸ ਏ. ਕੇ.-47 ਅਤੇ ਪੁਰਾਣੇ ਹਥਿਆਰਾਂ ਵਰਗੇ ਲੱਗ ਰਹੇ ਹਨ।
ਇਹ ਵੀ ਪੜ੍ਹੋ : ਧੀ ਦੇ ਸਕੂਲੋਂ ਆਇਆ ਫੋਨ ਸੁਣ ਘਬਰਾਏ ਮਾਪੇ, ਅਖ਼ੀਰ 'ਚ ਸਾਰੀ ਕਹਾਣੀ ਪਤਾ ਲੱਗਣ 'ਤੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਇਸ ਨੂੰ ਲੈ ਕੇ ਪੁਲਸ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਇਸੇ ਕਾਰਨ ਪੁਲਸ ਨੇ ਪੂਰੀ ਨਹਿਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਦੋਰਾਹਾ 'ਚ ਨਹਿਰ ਪੁਲ ਨੇੜੇ ਰੋਜ਼ਾਨਾ ਦੀ ਤਰ੍ਹਾਂ ਗੋਤਾਖ਼ੋਰ ਨਹਿਰ 'ਚ ਆਪਣੀ ਪ੍ਰੈਕਟਿਸ ਕਰ ਰਹੇ ਸਨ ਤਾਂ ਇਸੇ ਦੌਰਾਨ ਗੋਤਾਖ਼ੋਰਾਂ ਦੇ ਹੱਥ ਨਹਿਰ 'ਚ ਪਏ ਭਾਰੀ ਮਾਤਰਾ 'ਚ ਕਾਰਤੂਸ ਹੱਥ ਲੱਗੇ। ਇਸ ਤੋਂ ਬਾਅਦ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਗੋਤਾਖ਼ੋਰ ਕਨ੍ਹੱਈਆ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਨਹਿਰ 'ਚ ਆਪਣੀ ਪ੍ਰੈਕਟਿਸ ਕਰ ਰਹੇ ਸੀ ਤਾਂ ਇਸੇ ਦੌਰਾਨ ਨਹਿਰ 'ਚੋਂ ਭਾਰੀ ਮਾਤਰਾ 'ਚ ਅਸਲਾ ਦੇਖਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਹ ਰਾਸ਼ਨ ਡਿਪੂ ਹੋਲਡਰ ਜ਼ਰਾ ਸਾਵਧਾਨ! ਖੁੱਲ੍ਹੇ ਲਫ਼ਜਾਂ 'ਚ ਮਿਲ ਗਈ ਚਿਤਾਵਨੀ
ਮੌਕੇ 'ਤੇ ਪੁੱਜੇ ਪਾਇਲ ਦੇ ਡੀ. ਐੱਸ. ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਨਹਿਰ 'ਚ ਜੋ ਅਸਲਾ ਬਰਾਮਦ ਹੋਇਆ ਹੈ, ਉਹ ਕਬਜ਼ੇ 'ਚ ਲਿਆ ਗਿਆ ਹੈ। ਇਹ ਕਾਰਤੂਸ ਕਾਫ਼ੀ ਜ਼ਿਆਦਾ ਪੁਰਾਣੇ ਲੱਗ ਰਹੇ ਹਨ। ਇਹ ਕਾਫ਼ੀ ਸਮਾਂ ਪਹਿਲਾਂ ਬੰਦ ਹੋ ਚੁੱਕੇ ਹਥਿਆਰ ਥ੍ਰੀ ਨਟ ਥ੍ਰੀ ਦੇ ਲੱਗ ਰਹੇ ਹਨ। ਪੁਲਸ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੁਸ਼ਿਆਰਪੁਰ ਨੇੜੇ ਨਹਿਰ 'ਚ ਡਿੱਗੀ ਬਰੇਜ਼ਾ ਗੱਡੀ 'ਚੋਂ ਮਿਲੀ NRI ਵਕੀਲ ਦੀ ਲਾਸ਼
NEXT STORY