ਲੁਧਿਆਣਾ (ਖੁਰਾਣਾ) : ‘ਜਗ ਬਾਣੀ’ ਵਲੋਂ ਬੀਤੀ 30 ਮਈ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਖ਼ਬਰ ‘ਸਰਕਾਰੀ ਹੁਕਮਾਂ ਨੂੰ ਠੇਂਗਾ ਦਿਖਾ ਰਹੇ ਮਹਾਨਗਰ ਦੇ ਜ਼ਿਆਦਾਤਰ ਰਾਸ਼ਨ ਡਿਪੂ ਹੋਲਡਰ’ ਮਾਮਲੇ ਦਾ ਨੋਟਿਸ ਲੈਂਦੇ ਹੋਏ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਕੰਟਰੋਲਰ ਮੈਡਮ ਸ਼ਿਫਾਲੀ ਚੋਪੜਾ ਨੇ ਲਾਪਰਵਾਹ ਡਿਪੂ ਹੋਲਡਰਾਂ ਖ਼ਿਲਾਫ਼ ਆਕਰਮਕ ਤੇਵਰ ਅਪਣਾਉਂਦੇ ਹੋਏ ਤਾਬੜਤੋੜ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਕੰਟਰੋਲਰ ਮੈਡਮ ਸ਼ਿਫਾਲੀ ਚੋਪੜਾ ਨੇ ਮਾਮਲੇ ਸਬੰਧੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਹੀ ਵਿਭਾਗੀ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਨਿਯਮਾਂ ਨਾਲ ਖੇਡਣ ਵਾਲੇ ਹਰ ਡਿਪੂ ਹੋਲਡਰ ਖ਼ਿਲਾਫ਼ ਕਾਰਵਾਈ ਕਰਨ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਚੋਰਾਂ ਨੂੰ ਪੁੱਛਗਿੱਛ ਲਈ ਲਿਜਾ ਰਹੀ ਸੀ ਪੁਲਸ, ਜਿਵੇਂ ਹੀ ਪੁਲ ਆਇਆ ਤਾਂ ਫਿਲਮੀ ਸਟਾਈਲ 'ਚ ਕਰ'ਤਾ ਕਾਂਡ (ਵੀਡੀਓ)
ਅਜਿਹੇ ’ਚ ਵਿਭਾਗੀ ਕੰਟਰੋਲਰ ਵਲੋਂ ਅਪਣਾਏ ਗਏ ਸਖ਼ਤ ਤੇਵਰਾਂ ਨੂੰ ਦੇਖਦੇ ਹੋਏ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵਲੋਂ ਆਪਣੇ ਅਧਿਕਾਰ ਖੇਤਰ ’ਚ ਪੈਂਦੇ ਡਿਪੂਆਂ ’ਤੇ ਪੁੱਜ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ 'ਚ ਹਰ ਰਾਸ਼ਨ ਡਿਪੂ ਦੇ ਬਾਹਰ ਨੋਟਿਸ ਬੋਰਡ ਅਤੇ ਸ਼ਿਕਾਇਤ ਬਾਕਸ ਲਗਵਾਉਣ ਸਬੰਧੀ ਮੁਹਿੰਮ ਚਲਾਈ ਗਈ ਹੈ। ਇਲਾਕਾ ਸਲੇਮ ਟਾਬਰੀ ਅਧੀਨ ਪੈਂਦੇ ਕਰੀਬ ਡੇਢ ਦਰਜਨ ਡਿਪੂਆਂ ਦੇ ਬਾਹਰ ਨੋਟਿਸ ਬੋਰਡ ਲਗਵਾਉਣ ਦੀ ਕਾਰਵਾਈ ਕੀਤੀ ਗਈ ਹੈ। ਕੰਟਰੋਲਰ ਵਲੋਂ ਸਬੰਧਿਤ ਡਿਪੂ ਹੋਲਡਰਾਂ ਦੇ ਖ਼ਿਲਾਫ਼ ਕਾਰਵਾਈ ਕਰਨ ਅਤੇ ਵਿਭਾਗੀ ਮੁਲਜ਼ਮਾਂ ਨੂੰ ਹਰ ਇਲਾਕੇ ’ਚ ਪੈਂਦੇ ਰਾਸ਼ਨ ਡਿਪੂਆਂ ਦੀ ਜ਼ਮੀਨੀ ਰਿਪੋਰਟ ਦਫ਼ਤਰ ’ਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤੋਂ ਤੁਰੰਤ ਬਾਅਦ ਸੜਕਾਂ ’ਤੇ ਉੱਤਰੀਆਂ ਮੁਲਾਜ਼ਮਾਂ ਦੀਆਂ ਟੀਮਾਂ ਨੇ ਆਪਣੇ ਅਧਿਕਾਰ ਖੇਤਰ ’ਚ ਪੈਂਦੇ ਰਾਸ਼ਨ ਡਿਪੂ ’ਤੇ ਬਾਹਰ ਨੋਟਿਸ ਬੋਰਡ ਅਤੇ ਸ਼ਿਕਾਇਤ ਬਾਕਸ ਲਗਵਾਉਣ ਸਮੇਤ ਡਿਪੂ ਹੋਲਡਰਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਂਦੇ ਹੋਏ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਨਾ ਕਰਨ ਦੀ ਸੂਰਤ ’ਚ ਸਖ਼ਤ ਵਿਭਾਗੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ : ਧੀ ਦੇ ਸਕੂਲੋਂ ਆਇਆ ਫੋਨ ਸੁਣ ਘਬਰਾਏ ਮਾਪੇ, ਅਖ਼ੀਰ 'ਚ ਸਾਰੀ ਕਹਾਣੀ ਪਤਾ ਲੱਗਣ 'ਤੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਕੰਟਰੋਲਰ ਸ਼ਿਫ਼ਾਲੀ ਚੋਪੜਾ ਦਾ ਕਹਿਣਾ ਹੈ ਕਿ ਕਿਸੇ ਵੀ ਡਿਪੂ ਹੋਲਡਰ ਜਾਂ ਵਿਭਾਗੀ ਮੁਲਾਜ਼ਮਾਂ ਵਲੋਂ ਕੀਤੀ ਜਾਣ ਵਾਲੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਸਾਫ ਹਨ ਕਿ ਸਰਕਾਰ ਦੇ ਹੁਕਮਾਂ ਦੀ ਜ਼ਮੀਨੀ ਪੱਧਰ ’ਤੇ ਪਾਲਣਾ ਹੋਣਾ ਅਤਿ-ਜ਼ਰੂਰੀ ਹੈ, ਜੋ ਕਿ ਹਰ ਅਧਿਕਾਰੀ ਅਤੇ ਮੁਲਾਜ਼ਮ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੋਗਾ ਦੇ ਬੱਸ ਸਟੈਂਡ ਅੰਦਰ ਲਿਖੇ ਮਿਲੇ ਖ਼ਾਲਿਸਤਾਨ ਪੱਖੀ ਨਾਅਰੇ, CCTV 'ਚ ਕੈਦ ਹੋਏ 2 ਸ਼ੱਕੀ
NEXT STORY