ਲੁਧਿਆਣਾ (ਰਾਜ) : ਚੋਣਾਂ ਦੌਰਾਨ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਮੰਗਵਾਏ ਗਏ ਹਥਿਆਰ ਅਪਰਾਧੀਆਂ ਨੇ ਖ਼ਾਲੀ ਪਲਾਟ ’ਚ ਸੁੱਟ ਦਿੱਤੇ, ਜੋ ਕਿ ਗਸ਼ਤ ਦੌਰਾਨ ਡਾਬਾ ਦੀ ਪੁਲਸ ਨੇ ਬਰਾਮਦ ਕੀਤੇ ਹਨ। ਖ਼ਾਲੀ ਪਲਾਟ ’ਚੋਂ ਨਾਜਾਇਜ਼ ਹਥਿਆਰ ਮਿਲਣ ’ਤੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਕ ਕੱਪੜੇ ’ਚ ਲਪੇਟ ਕੇ ਹਥਿਆਰਾਂ ਨੂੰ ਕੂੜੇ ’ਚ ਸੁੱਟਿਆ ਗਿਆ ਸੀ। ਪੁਲਸ ਨੇ 12 ਬੋਰ, 315 ਬੋਰ ਦੇ 2 ਦੇਸੀ ਪਿਸਤੌਲ, ਖ਼ਾਲੀ ਕਾਰਤੂਸ ਅਤੇ ਤੇਜ਼ਧਾਰ ਹਥਿਆਰਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ
ਥਾਣਾ ਡਾਬਾ ਦੀ ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਦਵਿੰਦਰ ਨੇ ਦੱਸਿਆ ਕਿ ਆਗਾਮੀ ਚੋਣਾਂ ਕਾਰਨ ਪੁਲਸ ਇਲਾਕੇ ’ਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਲਛਮਣ ਨਗਰ ਇਲਾਕੇ ਦੇ ਇਕ ਖ਼ਾਲੀ ਪਲਾਟ ’ਚ ਇਕ ਲਿਫ਼ਾਫ਼ਾ ਮਿਲਿਆ। ਜਦੋਂ ਪੁਲਸ ਨੇ ਉਸ ਨੂੰ ਚੁੱਕ ਕੇ ਖੋਲ੍ਹਿਆ ਤਾਂ ਉਸ ਅੰਦਰੋਂ ਕੱਪੜੇ ਵਿਚ ਲਪੇਟੇ ਹੋਏ ਉਕਤ ਹਥਿਆਰ ਪਏ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਦੱਸਿਆ ਰੰਗ-ਬਿਰੰਗੇ 'ਸ਼ਾਲ' ਲੈਣ ਦਾ ਭੇਤ, ਬੋਲੇ-ਹਲਕਾ ਰੰਗ ਪਸੰਦ ਨਹੀਂ
ਪਿਸਤੌਲ ’ਤੇ ਸਪੈਸ਼ਲ-95 ਐੱਮ. ਐੱਮ., 30 ਗ੍ਰਾਮ, ਐਮਯੂਨਿਸ਼ਨ ਫੈਕਟਰੀ ਖੜਕੀ (ਕੇ. ਐੱਫ. 12) ਛਪਿਆ ਹੋਇਆ ਸੀ। ਪੁਲਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਪੰਜਾਬ ਵਿਚ ਹੋ ਰਹੀਆਂ ਚੋਣਾਂ ਦੌਰਾਨ ਦਹਿਸ਼ਤ ਫੈਲਾਉਣ ਲਈ ਹਥਿਆਰ ਮੰਗਵਾਏ ਹੋਣਗੇ। ਪੁਲਸ ਦਾ ਕਹਿਣਾ ਹੈ ਕਿ ਨੇੜੇ ਦੇ ਇਲਾਕਿਆਂ ਵਿਚ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਇਹ ਹਥਿਆਰ ਕਿਸ ਨੇ ਸੁੱਟੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਜਗਮੋਹਨ ਸਿੰਘ ਕੰਗ ਨੇ ਛੱਡੀ ਕਾਂਗਰਸ, 'ਆਮ ਆਦਮੀ ਪਾਰਟੀ' 'ਚ ਹੋਏ ਸ਼ਾਮਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਜਗਮੋਹਨ ਸਿੰਘ ਕੰਗ ਨੇ ਛੱਡੀ ਕਾਂਗਰਸ, 'ਆਮ ਆਦਮੀ ਪਾਰਟੀ' 'ਚ ਹੋਏ ਸ਼ਾਮਲ
NEXT STORY