ਚੰਡੀਗੜ੍ਹ (ਪਾਲ) : ਮਾਨਸੂਨ ਅਤੇ ਵੈਸਟਰਨ ਡਿਸਟਰਬੈਂਸ ਦੇ ਤਾਲਮੇਲ ਨੇ ਪਿਛਲੇ ਦਿਨੀਂ ਸ਼ਹਿਰ 'ਚ ਭਾਰੀ ਮੀਂਹ ਵਰ੍ਹਾਇਆ ਪਰ ਇਕ ਵਾਰ ਫਿਰ ਚੰਡੀਗੜ੍ਹ ਮੌਸਮ ਕੇਂਦਰ ਨੇ ਅਲਰਟ ਜਾਰੀ ਕੀਤਾ ਹੈ। ਵਿਭਾਗ ਵਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਫਿਰੋਜ਼ਪੁਰ, ਬਰਨਾਲਾ, ਸੰਗਰੂਰ, ਮੋਗਾ ਮਾਨਸਾ ਜ਼ਿਲ੍ਹਿਆਂ 'ਚ ਆਉਣ ਵਾਲੇ 2-3 ਘੰਟਿਆਂ ਲਈ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕੇਂਦਰ ਦੇ ਵਿਗਿਆਨੀ ਏ. ਕੇ. ਸਿੰਘ ਮੁਤਾਬਕ ਇਕ ਵੈਸਟਰਨ ਡਿਸਟਰਬੈਂਸ ਐਕਟਿਵ ਹੈ, ਜਿਸ ਕਾਰਨ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਅਗਲੇ 24 ਘੰਟੇ 'ਚ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ : ਮਨਾਲੀ 'ਚ ਬੱਸ ਸਣੇ ਡੁੱਬਿਆ PRTC ਦਾ ਡਰਾਈਵਰ, ਪਤਨੀ ਦਾ ਵਿਰਲਾਪ ਦੇਖ ਹਰ ਅੱਖ ਹੋਈ ਨਮ (ਵੀਡੀਓ)
ਉਨ੍ਹਾਂ ਦੱਸਿਆ ਕਿ ਇਸ ਡਿਸਟਰਬੈਂਸ ਦੇ ਨਾਲ ਹੀ ਲਾਂਗ ਫਾਰਕਾਸਟ 'ਚ ਇਹ ਇਕ ਹੋਰ ਵੈਸਟਰਨ ਡਿਸਟਰਬੈਂਸ ਵੇਖ ਰਹੇ ਹਾਂ, ਹਾਲਾਂਕਿ ਕਦੋਂ ਤੱਕ ਚੰਡੀਗੜ੍ਹ ਪਹੁੰਚੇਗਾ, ਇਹ ਅਜੇ ਸਾਫ਼ ਨਹੀਂ ਹੈ। ਅਸੀਂ ਲਗਾਤਾਰ ਉਸ ਨੂੰ ਆਬਜ਼ਰਵ ਕਰ ਰਹੇ ਹਾਂ। ਸ਼ੁੱਕਰਵਾਰ ਤੱਕ ਸਾਫ਼ ਹੋ ਜਾਵੇਗਾ ਕਿ ਉਸ ਦੀ ਕੀ ਸਥਿਤੀ ਹੈ। ਕਈ ਵਾਰ ਡਿਸਟਰਬੈਂਸ ਨਾਰਥ ਤੋਂ ਨਿਕਲ ਜਾਂਦੇ ਹਨ, ਅਜਿਹੇ 'ਚ ਹੁਣ ਇਹ ਕਹਿਣਾ ਕਿ ਉਹ ਕਦੋਂ ਅਤੇ ਕਿੱਥੇ ਕਿਵੇਂ ਪ੍ਰਤੀਕਿਰਿਆ ਕਰੇਗਾ ਮੁਸ਼ਕਿਲ ਹੈ।
ਪਿਛਲੇ 24 ਘੰਟੇ ’ਚ 3.3 ਐੱਮ. ਐੱਮ.
ਦੇਰ ਰਾਤ ਸ਼ਹਿਰ 'ਚ ਹਲਕਾ ਮੀਂਹ ਪਿਆ। ਪਿਛਲੇ 24 ਘੰਟੇ 'ਚ 3.3 ਐੱਮ. ਐੱਮ. ਮੀਂਹ ਕੇਂਦਰ ਨੇ ਰਿਕਾਰਡ ਕੀਤਾ ਹੈ। ਹਾਲਾਂਕਿ ਸਾਰਾ ਦਿਨ ਧੁੱਪ ਖਿੜ੍ਹੀ ਰਹੀ, ਜਿਸ ਕਾਰਨ ਤਾਪਮਾਨ 'ਚ ਵਾਧਾ ਹੋਇਆ ਹੈ। ਵਿਭਾਗ ਦੇ ਲਾਂਗ ਫਾਰਕਾਸਟ 'ਚ ਦੇਖੀਏ ਤਾਂ 18 ਜੁਲਾਈ ਤੱਕ ਸ਼ਹਿਰ 'ਚ ਮੀਂਹ ਦੇ ਆਸਾਰ ਬਣੇ ਹੋਏ ਹਨ। ਤਾਪਮਾਨ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ 30 ਤੋਂ ਲੈ ਕੇ 34 ਡਿਗਰੀ ਤੱਕ ਰਹਿ ਸਕਦਾ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 25 ਤੋਂ 26 ਡਿਗਰੀ ਤੱਕ ਰਹਿ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਸਮਾਨੀ ਬਿਜਲੀ ਕੜਕਣ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਨਵਾਂ Alert ਜਾਰੀ
ਉੱਥੇ ਹੀ ਮੀਂਹ ਦੀ ਗੱਲ ਕਰੀਏ ਤਾਂ ਹੁਣ ਤੱਕ ਇਕ ਜੂਨ ਤੋਂ ਵੀਰਵਾਰ ਦੇਰ ਸ਼ਾਮ ਤੱਕ ਕੁੱਲ ਮੀਂਹ 733.1 ਐੱਮ. ਐੱਮ. ਪੈ ਚੁੱਕਿਆ ਹੈ। ਵੀਰਵਾਰ ਹੁੰਮਸ 81 ਫ਼ੀਸਦੀ ਰਿਕਾਰਡ ਹੋਈ। ਮੌਸਮ ਸਾਫ਼ ਹੋਣ ਦੇ ਨਾਲ ਹੀ ਤਾਪਮਾਨ 'ਚ ਵਾਧਾ ਹੋ ਰਿਹਾ ਹੈ। ਏ. ਕੇ. ਸਿੰਘ ਨੇ ਦੱਸਿਆ ਕਿ ਹੁੰਮਸ ਇਸ ਮੌਸਮ 'ਚ ਲਾਜ਼ਮੀ ਹੈ, ਜਿੰਨੀ ਹੁਮਸ ਰਹਿੰਦੀ ਹੈ, ਮੀਂਹ ਦੇ ਆਸਾਰ ਓਨੇ ਜ਼ਿਆਦਾ ਬਣਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੜ੍ਹਾਂ ਦੀ ਮਾਰ ਹੇਠ ਆਉਣ ਮਗਰੋਂ ਮੁੜ ਚੱਲਿਆ ਰਾਜਪੁਰਾ ਥਰਮਲ ਪਲਾਂਟ ਦਾ ਯੂਨਿਟ
NEXT STORY