ਮੁਕੇਰੀਆਂ, (ਝਾਵਰ)- ਤਪਾ ਦੇਣ ਵਾਲੀ ਗਰਮੀ ਤੋਂ ਅੱਜ ਜਨਜੀਵਨ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਸ਼ਾਮ ਦੇ ਸਮੇਂ ਅਚਾਨਕ ਚਲੀ ਤੇਜ ਹਵਾ ਨਾਲ ਆਏ ਮੀਂਹ ਅਤੇ ਗੜੇਮਾਰੀ ਹੋਣ ਨਾਲ ਗਰਮੀ ਦਾ ਪਾਰਾ ਥੱਲੇ ਡਿੱਗ ਪਿਆ।
ਬੀਤੇ ਕਈ ਦਿਨਾਂ ਤੋਂ ਗਰਮੀ ਦੇ ਤਾਪਮਾਨ ਵਿੱਚ ਕਾਫ਼ੀ ਵਾਧਾ ਦੇਖਣ ਨੂੰ ਮਿਲਿਆ, ਜਿਸ ਦੇ ਕਰਕੇ ਸਵੇਰੇ ਲਗਭਗ 12 ਵਜੇ ਤੋਂ ਸ਼ਾਮ 3-4 ਵਜੇ ਤੱਕ ਲੋਕਾਂ ਵੱਲੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾ ਰਿਹਾ ਸੀ। ਸਿਹਤ ਵਿਭਾਗ ਵੱਲੋਂ ਵੀ ਐਡਵਾਇਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਤੇ ਪਾਲਤੂ ਜਾਨਵਰਾਂ ਨੂੰ ਗਰਮੀ ਤੋਂ ਬਚਣ-ਬਚਾਉਣ ਲਈ ਸੁਚੇਤ ਕੀਤਾ ਜਾ ਰਿਹਾ ਹੈ।
ਅੱਜ ਅਚਾਨਕ ਆਏ ਮੀਂਹ ਨੇ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਲੈ ਆਉਂਦੀ। ਦੇਖਣਾ ਹੋਵੇਗਾ ਕਿ ਅਉਣ ਵਾਲੇ ਦਿਨਾਂ ਵਿੱਚ ਗਰਮੀ ਕੀ ਗੁਲ ਖਿਲਾਉਂਦੀ ਹੈ।
'ਜੇ ਨਾ ਮੰਨੇ ਤਾਂ...'! ਮੈਡੀਕਲ ਸਟੋਰਾਂ/ਫਾਰਮੇਸੀ ਦੁਕਾਨਾਂ ਲਈ ਸਖਤ ਹੁਕਮ ਜਾਰੀ
NEXT STORY