ਚੰਡੀਗੜ੍ਹ (ਪਾਲ) : ਸ਼ੁੱਕਰਵਾਰ ਸਵੇਰੇ ਇਕ ਵਾਰ ਫਿਰ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ। ਇਸ ਨਾਲ ਸਵੇਰ ਸਮੇਂ ਦਿਸਣ ਹੱਦ ਕਾਫੀ ਘੱਟ ਰਹੀ ਤੇ ਸੜਕਾਂ ’ਤੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਦੁਪਹਿਰ ਵੇਲੇ ਧੁੱਪ ਖਿੜੀ, ਜਿਸ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਮਹਿਸੂਸ ਹੋਈ। ਦੂਜੇ ਪਾਸੇ ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 19.5 ਡਿਗਰੀ ਰਿਹਾ, ਜੋ ਆਮ ਨਾਲੋਂ 1 ਡਿਗਰੀ ਵੱਧ ਰਿਹਾ। ਘੱਟੋ-ਘੱਟ ਤਾਪਮਾਨ 5.3 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਘੱਟ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਚੰਡੀਗੜ੍ਹ ’ਚ ਸੰਘਣੀ ਤੋਂ ਮੱਧਮ ਧੁੰਦ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ।
ਅਗਲੇ 5 ਦਿਨ ਇੰਝ ਰਹੇਗਾ ਮੌਸਮ
ਅਗਲੇ 5 ਦਿਨ ਵੱਧ ਤੋਂ ਵੱਧ ਤਾਪਮਾਨ 16 ਤੋਂ 18 ਡਿਗਰੀ ਦੇ ਵਿਚਕਾਰ ਤੇ ਘੱਟੋ-ਘੱਟ ਤਾਪਮਾਨ 9 ਤੋਂ 10 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਅੰਸ਼ਕ ਤੌਰ ’ਤੇ ਬੱਦਲਵਾਈ ਨਾਲ ਘਿਰਿਆ ਰਹਿ ਸਕਦਾ ਹੈ। 17 ਤੋਂ 19 ਜਨਵਰੀ ਤੱਕ ਅਲਰਟ ਜਾਰੀ ਕੀਤਾ ਹੈ, ਇਸ ਦੌਰਾਨ ਸਵੇਰ ਤੇ ਰਾਤ ਸਮੇਂ ਸੰਘਣੀ ਤੋਂ ਮੱਧਮ ਧੁੰਦ ਦੀ ਸੰਭਾਵਨਾ ਹੈ।
ਜਲੰਧਰ 'ਚ 2 ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ! ਸਰੀਰ 'ਤੇ ਮਿਲੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ, ਕਤਲ ਦਾ ਖ਼ਦਸ਼ਾ
NEXT STORY