ਲੁਧਿਆਣਾ (ਸਲੂਜਾ) : ਸਾਲ 1970 ਤੋਂ ਲੈ ਕੇ 2022 ਤੱਕ ਇਹ ਪਹਿਲਾ ਮੌਕਾ ਹੈ ਕਿ ਜਦੋਂ ਮਈ ਮਹੀਨੇ ਦੌਰਾਨ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 26 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ। ਇਸ ਤਰ੍ਹਾਂ 52 ਸਾਲ ਦਾ ਰਿਕਾਰਡ ਟੁੱਟ ਗਿਆ। ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪੀ. ਕੇ. ਕਿੰਗਰਾ ਨੇ ਕਰਦਿਆਂ ਦੱਸਿਆ ਕਿ ਜੇਕਰ ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਜਿੰਨਾ ਘੱਟੋ-ਘੱਟ ਤਾਪਮਾਨ ਲੁਧਿਆਣਾ ਵਿਚ 20.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ, ਉਹ 10 ਸਾਲ ਪਹਿਲਾਂ 2012 ਵਿਚ ਰਿਹਾ ਸੀ, ਜਦੋਂਕਿ 2019 ਵਿਚ ਘੱਟੋ-ਘੱਟ ਤਾਪਮਾਨ 19.4 ਡਿਗਰੀ ਸੈਲਸੀਅਸ ਰਿਹਾ। ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਸਥਾਨਕ ਸ਼ਹਿਰ ਦੇ ਲੋਕ 45.5 ਡਿਗਰੀ ਸੈਲਸੀਅਸ ਤਾਪਮਾਨ ’ਚ ਆਪਣੇ ਆਪ ਨੂੰ ਝੁਲਸਦੇ ਹੋਏ ਮਹਿਸੂਸ ਕਰਨ ਲੱਗ ਪਏ ਸਨ। ਲੂ ਦਾ ਕਹਿਰ ਇੰਨਾ ਸੀ ਕਿ ਕੋਈ ਵੀ ਘਰੋਂ ਬਾਹਰ ਕਦਮ ਰੱਖਣ ਤੋਂ ਘਬਰਾਉਂਦਾ ਸੀ ਪਰ ਤਾਪਮਾਨ ’ਚ ਭਾਰੀ ਗਿਰਾਵਟ ਕਾਰਨ ਮੌਸਮ ਸੁਹਾਵਣਾ ਬਣ ਗਿਆ ਹੈ ਅਤੇ ਹੁਣ ਏ. ਸੀ. ਦੀ ਵੀ ਲੋੜ ਨਹੀਂ ਪੈ ਰਹੀ।
ਪੀ. ਏ. ਯੂ. ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ
ਆਉਣ ਵਾਲੇ ਦਿਨਾਂ ’ਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ, ਨੂੰ ਲੈ ਕੇ ਪੀ. ਏ. ਯੂ. ਮੌਸਮ ਵਿਭਾਗ ਵਲੋਂ ਬੁਲੇਟਿਨ ਜਾਰੀ ਕੀਤਾ ਗਿਆ ਹੈ, ਜਿਸ ਦੇ ਤਹਿਤ ਮੈਦਾਨੀ ਇਲਾਕਿਆਂ ’ਚ ਵੱਧ ਤੋਂ ਵੱਧ ਤਾਪਮਾਨ 30 ਤੋਂ 39 ਡਿਗਰੀ ਸੈਲਸੀਅਸ ਵਿਚਕਾਰ, ਜਦੋਂ ਕਿ ਘੱਟੋ-ਘੱਟ ਪਾਰਾ 19 ਤੋਂ 25 ਡਿਗਰੀ ਸੈਲਸੀਅਸ ਦੇ ਵਿਚ ਰਹਿ ਸਕਦਾ ਹੈ। ਇਸ ਦੇ ਨਾਲ ਹੀ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਹੀ ਫਸਲਾਂ ਨੂੰ ਪਾਣੀ ਲਗਾਉਣ ਦੀ ਸਲਾਹ ਦਿੱਤੀ ਹੈ।
ਪੰਜਾਬ ਸਰਕਾਰ ਦਾ ਰੀਅਲ ਅਸਟੇਟ ਕਾਰੋਬਾਰੀਆਂ ਝਟਕਾ, ਬਿਨਾਂ NOC ਦੇ ਰਜਿਸਟਰੀ ਕਰਨ ’ਤੇ ਪਾਬੰਦੀ ਦੇ ਹੁਕਮ ਜਾਰੀ
NEXT STORY