ਲੁਧਿਆਣਾ (ਬਸਰਾ) : ਮਈ ਮਹੀਨੇ ਦੇ ਅਖ਼ੀਰਲੇ ਦਿਨ ਮੌਸਮ ਨੇ ਗਰਮੀ ’ਚ ਸਰਦੀ ਦਾ ਅਹਿਸਾਸ ਕਰਵਾ ਦਿੱਤਾ। ਬੀਤੀ ਰਾਤ ਤੋਂ ਬਿਜਲੀ ਦੀ ਗੜਗੜਾਹਟ, ਤੇਜ਼ ਹਵਾਵਾਂ ਤੇ ਮੀਂਹ ਨੇ ਮੌਸਮ ਨੂੰ ਇਕਦਮ ਬਦਲ ਕੇ ਰੱਖ ਦਿੱਤਾ। ਇਹ ਸਿਲਸਿਲਾ ਦਿਨ ਭਰ ਚੱਲਦਾ ਰਿਹਾ। ਰੁਕ-ਰੁਕ ਕੇ ਬੂੰਦਾ-ਬਾਂਦੀ ਨੇ ਮੌਸਮ ਨੂੰ ਖੁਸ਼ਗਵਾਰ ਬਣਾਈ ਰੱਖਿਆ। ਮਈ ਮਹੀਨੇ ’ਚ 31 ਮਈ ਸਭ ਤੋਂ ਠੰਡਾ ਦਿਨ ਹੋ ਗੁਜ਼ਰਿਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਵੀ ਸੂਬੇ ਭਰ ’ਚ ਗਰਜ਼-ਚਮਕ ਨਾਲ ਮੀਂਹ ਦੇ ਛਿੱਟੇ, ਬੱਦਲਾਂ ਦੀ ਗੜਗੜਾਹਟ ਤੇ ਤੇਜ਼ ਹਵਾਵਾਂ ਚੱਲਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਬਾਅਦ ਮੌਸਮ ਖ਼ੁਸ਼ਕ ਰਹਿਣ ਦੇ ਆਸਾਰ ਹਨ।
ਬੀਤੇ ਦਿਨ ਤਾਪਮਾਨ ’ਚ 6.4 ਡਿਗਰੀ ਸੈਲਸੀਅਸ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜੋ ਔਸਤਨ ਤਾਪਮਾਨ ਨਾਲੋਂ ਰਿਕਾਰਡ 14.1 ਡਿਗਰੀ ਸੈਲਸੀਅਸ ਘੱਟ ਹੈ। ਸੂਬੇ ’ਚ ਸਭ ਤੋਂ ਘੱਟ ਤਾਪਮਾਨ ਅੱਜ ਸਮਰਾਲਾ (ਲੁਧਿਆਣਾ) ਦਾ 28.2 ਡਿਗਰੀ ਸੈਲਸੀਅਸ ਰਿਹਾ। ਪੰਜਾਬ ’ਚ ਸਾਰੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦਾ ਤਾਪਮਾਨ ਸਭ ਤੋਂ ਘੱਟ 23.7 ਡਿਗਰੀ ਸੈਲਸੀਅਸ ਰਿਹਾ।
ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਸਕੂਲ ਆਫ਼ ਐਮੀਨੈਂਸ ਅਹਿਮ ਭੂਮਿਕਾ ਨਿਭਾਉਣਗੇ : ਭਗਵੰਤ ਮਾਨ
NEXT STORY