ਜਲੰਧਰ (ਪੁਨੀਤ)- ਪੰਜਾਬ ਵਿਚ ਪੈ ਰਹੀ ਰਿਕਾਰਡਤੋੜ ਠੰਢ ਵਿਚ ਨਿਕਲ ਰਹੀ ਧੁੱਪ ਸੰਜੀਵਨੀ ਦਾ ਕੰਮ ਕਰ ਰਹੀ ਹੈ। ਮਹਾਨਗਰ ਜਲੰਧਰ ਸਮੇਤ ਪੰਜਾਬ ਦੇ ਵਧੇਰੇ ਜ਼ਿਲਿਆਂ ਵਿਚ ਬੀਤੇ ਦਿਨ ਸੂਰਜ ਨੇ ਖੁੱਲ੍ਹ ਕੇ ਦਰਸ਼ਨ ਦਿੱਤੇ, ਜਿਸ ਨਾਲ ਲੋਕਾਂ ਨੇ ਧੁੱਪ ਦਾ ਖੂਬ ਆਨੰਦ ਮਾਣਿਆ। ਤੇਜ਼ ਧੁੱਪ ਕਾਰਨ ਦੁਪਹਿਰ ਸਮੇਂ ਠੰਡ ਤੋਂ ਕੁਝ ਰਾਹਤ ਮਿਲੀ, ਪਰ ਸ਼ਾਮ ਨੂੰ ਚੱਲੀ ਸੀਤ ਲਹਿਰ ਨੇ ਕੰਬਣੀ ਛੇੜਦੇ ਹੋਏ ਜਨ-ਜੀਵਨ ਨੂੰ ਅਸਤ-ਵਿਅਸਤ ਕਰਨ ਦਾ ਸਿਲਸਿਲਾ ਮੁੜ ਸ਼ੁਰੂ ਕਰ ਦਿੱਤਾ।
12 ਜਨਵਰੀ ਤਕ ਪੰਜਾਬ ਦੇ 1-2 ਜ਼ਿਲਿਆਂ ਨੂੰ ਛੱਡ ਕੇ ਸੂਬੇ ਭਰ ਵਿਚ ਯੈਲੋ ਅਲਰਟ ਐਲਾਨਿਆ ਗਿਆ ਹੈ। ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਗੁਰਦਾਸਪੁਰ ਵਰਗੇ ਇਸ ਸ਼੍ਰੇਣੀ ਵਿਚ ਬਣੇ ਹੋਏ ਹਨ। ਉਥੇ ਹੀ, ਧੁੰਦ ਪੈਣ ਦੀ ਚਿਤਾਵਨੀ ਵੀ ਜਾਰੀ ਹੋਈ ਹੈ। ਇਸ ਦੇ ਮੁਤਾਬਕ ਹਾਈਵੇ ’ਤੇ ਵਾਹਨਾਂ ਚਲਾਉਣ ਸਮੇਂ ਸਾਵਧਾਨੀ ਵਰਤਣ ਦੀ ਲੋੜ ਹੈ। ਲੋਹੜੀ ਤੋਂ ਬਾਅਦ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਚਾਹਲ-ਧਨਸ਼੍ਰੀ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਦੇ ਰਿਸ਼ਤੇ 'ਚ ਵੀ ਪਈ 'ਫਿੱਕ' ! ਇਕ ਦੂਜੇ ਨੂੰ ਕੀਤਾ Unfollow
ਉਥੇ ਹੀ, ਧੁੱਪ ਨਿਕਲਣ ਕਾਰਨ ਵੱਧ ਤੋਂ ਵੱਧ ਤਾਪਮਾਨ ਵਿਚ ਹੋਏ ਵਾਧੇ ਨੂੰ ਠੰਢੇ ਦਿਨਾਂ ਦੇ ਕਹਿਰ ਨੂੰ ਘੱਟ ਕੀਤਾ ਹੈ। ਇਸੇ ਸਿਲਸਿਲੇ ਵਿਚ 17 ਡਿਗਰੀ ਦੇ ਲੱਗਭਗ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ, ਜੋ ਕਿ ਰੁਟੀਨ ਵਿਚ ਸਾਧਾਰਨ ਤਾਪਮਾਨ ਦੀ ਸ਼੍ਰੇਣੀ ਵਿਚ ਆਉਂਦਾ ਹੈ।
ਉਥੇ ਹੀ, ਘੱਟੋ-ਘੱਟ ਤਾਪਮਾਨ ਵਿਚ ਵੀ ਵਾਧਾ ਦਰਜ ਹੋਇਆ ਹੈ। ਹੱਡ ਜਮਾਉਣ ਵਾਲੀਆਂ ਠੰਢੀਆਂ ਰਾਤਾਂ ਵਿਚ ਘਰੋਂ ਬਾਹਰ ਜਾਣ ਵਾਲੇ ਲੋਕਾਂ ਦਾ ਹਾਲ ਬੇਹਾਲ ਹੈ। ਆਉਣ ਵਾਲੇ ਦਿਨਾਂ ਵਿਚ ਵੀ ਭਿਆਨਕ ਠੰਢ ਦਾ ਸਿਲਸਿਲਾ ਬਾਦਸਤੂਰ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸੇ ਵਿਚਕਾਰ ਹਾਈਵੇ ’ਤੇ ਨਿਕਲਣ ਵਾਲੇ ਲੋਕਾਂ ਨੂੰ ਦੇਰ ਸ਼ਾਮ ਪੈ ਰਹੀ ਸੰਘਣੀ ਧੁੰਦ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਾਮ ਸਮੇਂ ਚੱਲੀਆਂ ਤੇਜ਼ ਹਵਾਵਾਂ ਕਾਰਨ ਪਾਰਾ ਹੇਠਾਂ ਜਾਂਦੇ ਹੋਏ 7 ਡਿਗਰੀ ਤਕ ਪਹੁੰਚ ਗਿਆ ਹੈ, ਜਿਸ ਨਾਲ ਰਾਤ ਨੂੰ ਠੰਢ ਦਾ ਕਹਿਰ ਦੇਖਣ ਨੂੰ ਮਿਲਿਆ। ਸ਼ਾਮ ਤੋਂ ਬਾਅਦ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਕਿਉਂਕਿ ਠੰਢੀਆਂ ਹਵਾਵਾਂ ਵਿਚ ਹੱਡ ਜਮਾਉਣ ਵਾਲੀ ਠੰਢ ਪੈਣ ਲੱਗੀ ਹੈ। ਉਥੇ ਹੀ, ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਕੋਹਰਾ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਮੌਸਮ ਦੇ ਮਾਹਿਰਾਂ ਮੁਤਾਬਕ ਇਸੇ ਤਰ੍ਹਾਂ ਨਾਲ 3-4 ਦਿਨ ਲਗਾਤਾਰ ਧੁੱਪ ਨਿਕਲਦੀ ਰਹੀ ਤਾਂ ਘੱਟੋ-ਘੱਟ ਤਾਪਮਾਨ ਵਿਚ ਹੋਰ ਵਾਧਾ ਹੋਣ ਦੇ ਆਸਾਰ ਹਨ, ਜਿਸ ਕਾਰਨ ਠੰਢੀਆਂ ਰਾਤਾਂ ਵਿਚ ਵੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਜੇਕਰ ਤੁਹਾਡਾ ਵੀ ਹੈ ਡਾਕਖ਼ਾਨੇ 'ਚ ਖ਼ਾਤਾ ਤਾਂ ਹੋ ਜਾਓ ਸਾਵਧਾਨ, ਦੇਖੋ ਕਿਵੇਂ ਭੋਲ਼ੇ-ਭਾਲ਼ੇ ਲੋਕਾਂ ਨਾਲ ਵੱਜੀ ਲੱਖਾਂ ਦੀ ਠੱਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਧੁੰਦ ਤੇ ਠੰਢ ਬਣੀ ਆਫਤ; ਠਰੂੰ-ਠਰੂੰ ਕਰਦੇ ਸਕੂਲ ਗਏ ਵਿਦਿਆਰਥੀ
NEXT STORY