ਜਲੰਧਰ (ਪੁਨੀਤ)- ਮਹਾਨਗਰ ਜਲੰਧਰ ਵਿਚ ਅਗਲੇ 2 ਦਿਨਾਂ ਲਈ ਕੜਾਕੇ ਦੀ ਠੰਢ ਅਤੇ ਧੁੰਦ ਦੀ ਚਿਤਾਵਨੀ ਜਾਰੀ ਕਰਦੇ ਹੋਏ ਮੌਸਮ ਵਿਭਾਗ ਨੇ ਔਰੇਂਜ ਅਲਰਟ ਐਲਾਨਿਆ ਹੈ। ਮਹਾਨਗਰ ਜਲੰਧਰ ਦਾ ਘੱਟੋ-ਘੱਟ ਤਾਪਮਾਨ 6 ਡਿਗਰੀ, ਜਦਕਿ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਰਿਕਾਰਡ ਹੋਇਆ ਹੈ।
ਦਿਨ-ਰਾਤ ਦੇ ਤਾਪਮਾਨ ਵਿਚ 14 ਡਿਗਰੀ ਦਾ ਅੰਤਰ ਦੱਸਿਆ ਜਾ ਰਿਹਾ ਹੈ ਪਰ ਸੀਤ ਲਹਿਰ ਦੀ ਚਿਤਾਵਨੀ ਵਿਚਕਾਰ ਜਨਤਾ ਦਾ ਹਾਲ-ਬੇਹਾਲ ਹੋ ਰਿਹਾ ਹੈ। ਪਿਛਲੇ 2-3 ਦਿਨ ਧੁੱਪ ਨਿਕਲਣ ਨਾਲ ਦੁਪਹਿਰ ਸਮੇਂ ਰਾਹਤ ਮਿਲਣੀ ਸ਼ੁਰੂ ਹੋਈ ਸੀ ਪਰ ਪੰਜਾਬ ਦੇ ਵਧੇਰੇ ਜ਼ਿਲ੍ਹਿਆਂ ਵਿਚ ਪੂਰਾ ਦਿਨ ਧੁੱਪ ਨਹੀਂ ਨਿਕਲੀ ਅਤੇ ਸੀਤ ਲਹਿਰ ਕਾਰਨ ਠੰਢ ਦਾ ਪੂਰਾ ਜ਼ੋਰ ਰਿਹਾ।
ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਜੰਗਲਾਂ 'ਚ ਛੱਡ ਰਹੇ 'ਡੌਂਕਰ', ਤਸ਼ੱਦਦ ਐਨਾ ਕਿ ਮੂੰਹੋਂ ਮੰਗ ਰਹੇ ਮੌਤ ਦੀ 'ਭੀਖ਼'
ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ 2 ਦਿਨਾਂ ਤੋਂ ਦੁਪਹਿਰ ਸਮੇਂ ਪੰਜਾਬ ਵਿਚ ਠੰਢ ਤੋਂ ਰਾਹਤ ਮਿਲਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ, ਉਹ ਟੁੱਟ ਚੁੱਕਾ ਹੈ। ਇਸੇ ਕਾਰਨ ਔਰੇਂਜ ਅਤੇ ਯੈਲੋ ਅਲਰਟ ਐਲਾਨਿਆ ਗਿਆ ਹੈ। ਅਗਲੇ 2 ਦਿਨਾਂ ਤਕ ਪੰਜਾਬ ਦੇ ਵਧੇਰੇ ਹਿੱਸਿਆਂ ਵਿਚ ਔਰੇਂਜ ਅਲਰਟ ਰਹੇਗਾ, ਜਦਕਿ ਅੱਗੇ ਯੈਲੋ ਅਲਰਟ ਰਹੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਿਆ ਵੱਡਾ ਧਮਾਕਾ, ਮਾਂ-ਪਿਓ ਤੇ ਧੀ-ਪੁੱਤ ਅੱਗ ਨਾਲ ਝੁਲਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਰੌਤੀ ਮੰਗਣ ਵਾਲੇ ਗੈਂਗ ਦੇ ਤਿੰਨ ਗੁਰਗੇ ਗ੍ਰਿਫਤਾਰ
NEXT STORY