ਅੰਮ੍ਰਿਤਸਰ (ਅਵਦੇਸ਼)—ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਦੇ ਕਾਰਨ ਲੋਕਾਂ ਦਾ ਆਪਣੇ ਘਰੋਂ ਨਿਕਲਣਾ ਮੁਸ਼ਕਲ ਹੋ ਰਿਹਾ ਸੀ ਪਰ ਅੱਜ ਸਵੇਰੇ 7ਕੁ ਵਜੇ ਸੁਹਾਵਣੇ ਮੌਸਮ ਹੇਠ ਲੋਕ ਸੈਰ ਕਰਦੇ ਨਜ਼ਰ ਆਏ।

ਇਸ ਦੌਰਾਨ ਥੋੜੇ ਸਮੇਂ ਲਈ ਪਈ ਬਾਰਿਸ਼ ਨੇ ਅੰਮ੍ਰਿਤਸਰ ਸਣੇ ਵੱਖ-ਵੱਖ ਇਲਾਕਿਆਂ 'ਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ।

ਦੱਸ ਦੇਈਏ ਕਿ ਥੋੜੇ ਸਮੇਂ ਲਈ ਵਰ੍ਹੇ ਮੀਂਹ ਨਾਲ ਤਾਪਮਾਨ 'ਚ ਗਿਰਾਵਟ ਆਈ ਹੈ, ਜਿਸ ਨਾਲ ਮੌਸਮ ਪੂਰੀ ਤਰ੍ਹਾਂ ਸੁਹਾਵਣਾ ਹੋ ਗਿਆ ਹੈ।

ਆਸਮਾਨ 'ਚ ਅੱਜੇ ਵੀ ਕਾਲੇ ਬੱਦਲ ਛਾਏ ਹੋਏ ਹਨ ਅਤੇ ਠੰਡੀ ਹਵਾ ਚੱਲ ਰਹੀ ਹੈ। ਬਰਸਾਤ ਕਾਰਨ ਜਿੱਥੇ ਬਜ਼ੁਰਗਾਂ, ਬੱਚਿਆਂ ਅਤੇ ਨੌਜਵਾਨਾਂ ਨੂੰ ਰਾਹਤ ਮਹਿਸੂਸ ਹੋਈ ਹੈ, ਉੱਥੇ ਕਈ ਇਲਾਕਿਆਂ 'ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।


ਮੈਡੀਕਲ ਪ੍ਰੈਕਟੀਸ਼ਨਰਜ਼ ਵੱਲੋਂ ਡੀ. ਸੀ. ਦਫਤਰ ਦੇ ਬਾਹਰ ਧਰਨਾ ਜਾਰੀ
NEXT STORY