ਚੰਡੀਗੜ੍ਹ (ਯੂ.ਐੱਨ.ਆਈ.)–ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਮੌਸਮ ਆਮ ਤੌਰ ’ਤੇ ਖੁਸ਼ਕ ਹੀ ਰਿਹਾ। ਕਈ ਥਾਈਂ ਆਸਮਾਨ ’ਤੇ ਬੱਦਲ ਛਾਏ ਰਹੇ। ਮੰਗਲਵਾਰ ਤੇ ਬੁੱਧਵਾਰ ਨੂੰ ਵੀ ਮੌਸਮ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਰ ਵੀਰਵਾਰ ਤੋਂ ਇਹ ਕਰਵਟ ਬਦਲ ਸਕਦਾ ਹੈ।
ਬੱਦਲ ਛਾਏ ਰਹਿਣ ਕਾਰਨ ਸੋਮਵਾਰ ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਵਿਖੇ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਹੋ ਗਿਆ। ਹਿਸਾਰ, ਭਿਵਾਨੀ ਅਤੇ ਹਲਵਾਰਾ ਵਿਖੇ ਇਹ 10 ਡਿਗਰੀ ਸੀ। ਦਿੱਲੀ ਵਿਚ 11, ਪਠਾਨਕੋਟ ਵਿਚ 13, ਜਲੰਧਰ ਨੇੜੇ ਆਦਮਪੁਰ ਵਿਚ 10, ਸ਼੍ਰੀਨਗਰ ਵਿਚ 2, ਸ਼ਿਮਲਾ ਵਿਚ 3, ਮਨਾਲੀ ਵਿਚ ਸਿਫਰ, ਧਰਮਸ਼ਾਲਾ ਵਿਚ 3, ਕਾਂਗੜਾ ਵਿਚ 9, ਨਾਹਨ ਵਿਚ 11 ਅਤੇ ਕਲਪਾ ਵਿਚ ਮਨਫੀ 2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਦਿੱਲੀ ਵਿਚ ਖਰਾਬ ਮੌਸਮ ਕਾਰਨ 5 ਹਵਾਈ ਜਹਾਜ਼ ਜੈਪੁਰ ਉਤਰੇ
ਦਿੱਲੀ ਵਿਚ ਸੋਮਵਾਰ ਮੌਸਮ ਦੇ ਖਰਾਬ ਹੋਣ ਕਾਰਨ 5 ਹਵਾਈ ਜਹਾਜ਼ਾਂ ਨੂੰ ਜੈਪੁਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਤਾਰਿਆ ਗਿਆ। ਮੌਸਮ ਠੀਕ ਹੋਣ ਪਿੱਛੋਂ ਉਨ੍ਹਾਂ ਨੂੰ ਦਿੱਲੀ ਰਵਾਨਾ ਕੀਤਾ ਗਿਆ। ਕੁਲ ਮਿਲਾ ਕੇ ਦਿੱਲੀ ਤੋਂ 10 ਉਡਾਣਾਂ ਦੇ ਰਾਹ ਤਬਦੀਲ ਕੀਤੇ ਗਏ। ਸਵੇਰ 7.45 ਤੋਂ 9.10 ਤੱਕ ਧੁੰਦ ਹੋਣ ਕਾਰਨ ਉਡਾਣਾਂ ’ਤੇ ਮਾੜਾ ਅਸਰ ਪਿਆ।
ਸਿਰ 'ਚ ਇੱਟਾਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
NEXT STORY