ਲੁਧਿਆਣਾ (ਬਸਰਾ) : ਪੰਜਾਬ 'ਚ ਕਮਜ਼ੋਰ ਲੱਗ ਰਹੇ ਮਾਨਸੂਨ ਨੇ ਜ਼ੋਰ ਫੜ੍ਹਨਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਸੂਬੇ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪਿਆ। ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਕਈ ਇਲਾਕਿਆਂ ’ਚ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਵਲੋਂ ਸੂਬੇ ’ਚ 9 ਜੁਲਾਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 6 ਤੋਂ 9 ਜੁਲਾਈ ਨੂੰ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਵੇਗਾ। ਇਸ ਲਈ ਜੇਕਰ ਤੁਸੀਂ ਵੀ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਸੋਚ-ਸਮਝ ਕੇ ਹੀ ਘਰੋਂ ਨਿਕਲੋ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਲੋਕਾਂ ਨੂੰ ਤੋਹਫ਼ਾ, ਹੁਣ ਘਰ ਬੈਠੇ ਹੀ ਲੈ ਸਕੋਗੇ ਸੇਵਾ ਕੇਂਦਰਾਂ ਦੀਆਂ ਸਹੂਲਤਾਂ
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ’ਚ ਮੀਂਹ ਪਿਆ। ਇਸ ’ਚ ਟਿਬਰੀ ਵਿਖੇ 12 ਸੈਂਟੀਮੀਟਰ, ਹੁਸ਼ਿਆਰਪੁਰ 10 ਸੈਂਟੀਮੀਟਰ, ਧਾਰੀਵਾਲ ਤੇ ਗੁਰਦਾਸਪੁਰ 9 ਸੈਂਟੀਮੀਟਰ, ਆਦਮਪੁਰ 6 ਸੈਂਟੀਮੀਟਰ, ਅੰਮ੍ਰਿਤਸਰ, ਤਰਨਤਾਰਨ, ਜ਼ੀਰਾ, ਅਜਨਾਲਾ ਅਤੇ ਨਾਭਾ ਵਿਖੇ 5 ਸੈਂਟੀਮੀਟਰ, ਭਾਦਸੋਂ, ਜੰਡਿਆਲਾ, ਵਲਟੋਹਾ, ਪਟਿਆਲਾ ਵਿਖੇ 3 ਸੈਂਟੀਮੀਟਰ, ਲੁਧਿਆਣਾ ਵਿਖੇ 8.1 ਸੈਂਟੀਮੀਟਰ ਬਾਰਿਸ਼ ਹੋਈ।
ਇਹ ਵੀ ਪੜ੍ਹੋ : CM ਮਾਨ ਦੂਜੀਆਂ ਪਾਰਟੀਆਂ ਨੂੰ ਦੇਣਗੇ ਸਿਆਸੀ ਝਟਕੇ, ਇਸ ਪਲਾਨ 'ਤੇ ਟਿਕੀਆਂ ਹੋਈਆਂ ਨੇ ਨਜ਼ਰਾਂ
ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ, ਸਰਹਿੰਦ, ਮਾਧੋਪੁਰ ਸਮੇਤ ਵੱਖ-ਵੱਖ ਇਲਾਕਿਆਂ ’ਚ 2 ਤੋਂ 3 ਸੈਂਟੀਮੀਟਰ ਤੱਕ ਮੀਂਹ ਪਿਆ। ਸੂਬੇ ’ਚ ’ਚ ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ਦਾ 35.2 ਡਿਗਰੀ ਸੈਲਸੀਅਸ ਰਿਹਾ। ਕਈ ਜ਼ਿਲ੍ਹਿਆਂ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਚਲਾ ਗਿਆ। ਸੂਬੇ ’ਚ ਹੋਈ ਤੇਜ਼ ਬਾਰਸ਼ ਕਾਰਨ ਕਈ ਜਗ੍ਹਾ ਮਾਲੀ ਨੁਕਸਾਨ ਦੀਆਂ ਸੂਚਨਾਵਾਂ ਮਿਲੀਆਂ ਹਨ। ਕਈ ਥਾਈਂ ਨਹਿਰਾਂ ਤੇ ਸੂਇਆਂ ’ਚ ਪਾੜ ਪੈਣ ਕਾਰਨ ਪਾਣੀ ਖੇਤਾਂ ’ਚ ਚਲਾ ਗਿਆ, ਜਿਸ ਨਾਲ ਫ਼ਸਲਾਂ ਦਾ ਵੀ ਨੁਕਸਾਨ ਹੋਇਆ ਹੈ। ਆਉਣ ਵਾਲੇ ਦਿਨਾਂ ’ਚ ਮਾਨਸੂਨ ਆਪਣਾ ਹੋਰ ਅਸਰ ਦਿਖਾ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਮਾਨ ਦੂਜੀਆਂ ਪਾਰਟੀਆਂ ਨੂੰ ਦੇਣਗੇ ਸਿਆਸੀ ਝਟਕੇ, ਇਸ ਪਲਾਨ 'ਤੇ ਟਿਕੀਆਂ ਹੋਈਆਂ ਨੇ ਨਜ਼ਰਾਂ
NEXT STORY