ਹੁਸ਼ਿਆਰਪੁਰ (ਅਮਰੀਕ): ਇਕ ਪਾਸੇ ਜਿੱਥੇ ਕੁੜੀਆਂ ਨੂੰ ਕੁੱਖਾਂ 'ਚ ਮਾਰਿਆ ਜਾਂਦਾ ਹੈ ਉੱਥੇ ਹੀ ਦੂਜੇ ਪਾਸੇ ਹੁਸ਼ਿਆਰਪੁਰ ਦਾ ਇਕ ਪਰਿਵਾਰ ਜਿਸ ਨੇ ਆਪਣੀ ਕੁੜੀ ਨੂੰ ਵਿਆਹ ਤੋਂ ਪਹਿਲਾਂ ਘੋੜੀ ਤੇ ਚੜ੍ਹਾ ਕੇ ਪੂਰੇ ਦੇਸ਼ 'ਚ ਕੀ ਪੰਜਾਬ 'ਚ ਵੀ ਵੱਖਰੀ ਮਿਸਾਲ ਕਾਇਮ ਕੀਤੀ ਹੈ। ਹੁਸ਼ਿਆਰਪੁਰ ਦੇ ਸ਼ਕਤੀ ਨਗਰ 'ਚ ਰਹਿਣ ਵਾਲੇ ਕੁੜੀ ਦੇ ਪਿਤਾ ਰਾਜ ਕੁਮਾਰ ਨੇ ਆਪਣੀ ਕੁੜੀ ਨੂੰ ਵਿਆਹ ਤੋਂ ਇਕ ਦਿਨ ਪਹਿਲਾਂ ਘੋੜੀ ਚੜ੍ਹਾਇਆ। ਇਸ ਸਬੰਧੀ ਜਦੋਂ ਕੁੜੀ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਉਹ ਆਪਣੀ ਕੁੜੀ ਦੇ ਵਿਆਹ 'ਚ ਕੁਝ ਵੱਖਰਾ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਦੇ ਪਰਿਵਾਰ ਨੇ ਬੈਠ ਕੇ ਸਲਾਹ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਕੁੜੀ ਨੂੰ ਮੁੰਡਿਆਂ ਦੀ ਤਰ੍ਹਾਂ ਘੋੜੀ ਤੇ ਚੜ੍ਹਾ ਕੇ ਪਰਿਵਾਰ ਵਲੋਂ ਇਕ ਵੱਖਰੀ ਰੀਤ ਚਲਾਈ ਜਾਵੇ ਅਤੇ ਪੂਰਾ ਪਰਿਵਾਰ ਸਹਿਮਤ ਹੋ ਗਿਆ ਤੇ ਵਿਆਹ ਤੋਂ ਇਕ ਦਿਨ ਪਹਿਲਾਂ ਮੁੰਡੇ ਦੀ ਤਰ੍ਹਾਂ ਕੁੜੀ ਨੂੰ ਘੋੜੀ 'ਤੇ ਚੜ੍ਹਾ ਕੇ ਪੂਰੇ ਮੁਹੱਲੇ 'ਚ ਘੁਮਾਇਆ ਗਿਆ।
ਇਸ ਸਬੰਧੀ ਜਦੋਂ ਕੁੜੀ ਦੀ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਵੀ ਇਕ ਕੁੜੀ ਹਾਂ ਇਕ ਕਰਕੇ ਆਪਾਂ ਸ਼ੁਰੂ ਤੋਂ ਹੀ ਕੁੜੀਆਂ ਅਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਸਮਝਿਆ। ਮੁੰਡੇ ਵਾਲੇ ਸਾਰੇ ਸ਼ੌਕ ਕੁੜੀਆਂ ਨੂੰ ਕਰਵਾਏ ਹਨ ਅਤੇ ਅੱਜ-ਕੱਲ੍ਹ ਕੁੜੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੇਖਿਆ ਜਾਵੇ ਕੁੜੀਆਂ-ਮੁੰਡਿਆਂ ਤੋਂ ਉਪਰ ਹੀ ਹਨ।
ਚਾਈਨਾ ਡੋਰ ਦੀ ਲਪੇਟ 'ਚ ਆਇਆ ਬੀ. ਐੱਸ. ਐੱਨ. ਐੱਲ. ਦਾ ਵਰਕਰ, ਲੱਗੇ 3 ਟਾਂਕੇ
NEXT STORY