ਜਲੰਧਰ (ਮਹੇਸ਼) : ਬੀ. ਐੱਸ. ਐੱਨ. ਐੱਲ. ਦਾ ਇਕ ਵਰਕਰ ਵੀਰਵਾਰ ਨੂੰ ਬਸੰਤ ਪੰਚਮੀ ਵਾਲੇ ਦਿਨ ਉਸ ਸਮੇਂ ਚਾਈਨਾ ਡੋਰ ਦੀ ਲਪੇਟ 'ਚ ਆ ਗਿਆ, ਜਦੋਂ ਉਹ ਇਕ ਹੋਟਲ 'ਚ ਆਪਣੀ ਰਿਟਾਇਰਮੈਂਟ ਦੀ ਪਾਰਟੀ ਦੀ ਬੁਕਿੰਗ ਕਰਵਾ ਕੇ ਆਪਣੇ ਘਰ ਕਮਲ ਵਿਹਾਰ (ਬਸ਼ੀਰਪੁਰਾ) ਜਾ ਰਿਹਾ ਸੀ। ਚਾਈਨਾ ਡੋਰ ਗਰਦਨ 'ਤੇ ਫਿਰ ਜਾਣ ਕਾਰਨ ਗੰਭੀਰ ਤੌਰ 'ਤੇ ਜਖ਼ਮੀ ਹੋਏ ਪ੍ਰਮੋਦ ਕੁਮਾਰ ਦੇ ਗਲੇ 'ਤੇ ਡਾ. ਮੁਕੇਸ਼ ਵਾਲੀਆ ਗੁਰੂ ਨਾਨਕਪੁਰਾ ਨੇ ਤਿੰਨ ਟਾਂਕੇ ਲਾਏ ਹਨ। ਡਾ. ਮੁਕੇਸ਼ ਵਾਲੀਆ ਮੁਤਾਬਕ ਪ੍ਰਮੋਦ ਨੂੰ ਤੁਰੰਤ ਇਲਾਜ ਮਿਲ ਜਾਣ ਕਾਰਨ ਉਸ ਦਾ ਬਚਾਅ ਹੋ ਗਿਆ, ਨਹੀਂ ਤਾਂ ਉਸ ਦੀ ਹਾਲਤ ਜ਼ਿਆਦਾ ਵੀ ਵਿਗੜ ਸਕਦੀ ਸੀ।
ਪ੍ਰਮੋਦ ਨੇ ਦੱਸਿਆ ਕਿ ਉਹ ਲਾਡੋਵਾਲੀ ਰੋਡ ਤੋਂ ਨਿਕਲ ਰਿਹਾ ਸੀ ਕਿ ਉਪਰੋਂ ਨਿਕਲ ਰਹੀ ਚਾਈਨਾ ਡੋਰ ਉਸ ਦੀ ਗਰਦਨ 'ਤੇ ਫਿਰ ਗਈ। ਉਸ ਨੇ ਕਿਹਾ ਹੈ ਕਿ ਚਾਈਨਾ ਡੋਰ ਪੰਛੀਆਂ ਅਤੇ ਮਨੁੱਖੀ ਜੀਵਨ ਲਈ ਬਹੁਤ ਹੀ ਖਤਰਨਾਰ ਸਾਬਿਤ ਹੋ ਰਹੀ ਹੈ। ਚਾਈਨਾ ਡੋਰ 'ਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖਤੀ ਨਾਲ ਰੋਕ ਲਾਉਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਦਫਤਰ 'ਚ ਹੁਣ ਜਨਤਾ ਨੂੰ ਮਿਲੇਗੀ ਟ੍ਰੈਵਲ ਸਹੂਲਤ
NEXT STORY