ਤਪਾ ਮੰਡੀ (ਸ਼ਾਮ) : ਇਕ ਵਿਆਹ ਸਮਾਗਮ 'ਚੋਂ ਕੌਫੀ ਮਸ਼ੀਨ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਕੌਫੀ ਮਸ਼ੀਨ ਮਾਲਕ ਜੀਵਨ ਕੁਮਾਰ ਉਰਫ ਸੀਤਾ ਵਾਸੀ ਤਪਾ ਨੇ ਆਪਣੇ ਸਾਥੀਆਂ ਦੀ ਹਾਜ਼ਰੀ 'ਚ ਦੱਸਿਆ ਕਿ ਉਸ ਨੇ ਇਕ ਵਿਆਹ ਵਿਚ ਆਪਣੀ ਕੌਫੀ ਦੀ ਮਸ਼ੀਨ ਲਗਾਈ ਹੋਈ ਸੀ, ਕੰਮ ਖਤਮ ਹੋਣ 'ਤੇ ਉਹ ਆਪਣੀ ਮਸ਼ੀਨ ਪੈਲੇਸ ਵਿਖੇ ਹੀ ਰੱਖ ਕੇ ਚਲਾ ਗਿਆ ਸੀ ਕਿਉਂਕਿ ਅਗਲੀ ਸਵੇਰ ਦੋਬਾਰਾ ਉਸ ਨੂੰ ਹੋਰ ਵਿਆਹ 'ਚ ਕੌਫੀ ਵਾਲੀ ਮਸ਼ੀਨ ਦੀ ਜ਼ਰੂਰਤ ਸੀ। ਜਦੋਂ ਉਹ ਅਗਲੀ ਸਵੇਰ ਪੈਲੇਸ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਮਸ਼ੀਨ ਕਿਸੇ ਨਾ-ਮਾਲੂਮ ਵਿਅਕਤੀਆਂ ਵੱਲੋਂ ਚੋਰੀ ਕਰ ਲਈ ਗਈ ਹੈ, ਜਿਸ ਦੀ ਅੰਦਾਜ਼ਨ ਕੀਮਤ 15 ਹਜ਼ੀਰ ਰੁਪਏ ਦੇ ਕਰੀਬ ਬਣਦੀ ਹੈ ।
ਆਸ-ਪਾਸ ਭਾਲ ਕਰਨ ਤੋਂ ਬਾਅਦ ਉਸ ਨੇ ਪੈਲੇਸ ਦੇ ਪਿਛਲੇ ਪਾਸੇ ਸਥਿਤ ਇਕ ਬਸਤੀ 'ਚ ਗਿਆ ਤਾਂ ਉਥੋਂ ਪਤਾ ਲੱਗਾ ਕਿ ਦੋ ਵਿਅਕਤੀ ਉਸ ਦੀ ਮਸ਼ੀਨ ਨੂੰ ਚੁੱਕ ਕੇ ਭੱਠੇ ਵੱਲ ਲੈ ਕੇ ਜਾ ਰਹੇ ਸਨ। ਉਸ ਨੇ ਕਿਹਾ ਕਿ ਉਸ ਦੀ ਕੌਫੀ ਵਾਲੀ ਮਸ਼ੀਨ ਜਾਣ-ਬੁੱਝ ਕੇ ਚੋਰੀ ਕੀਤੀ ਗਈ ਹੈ, ਜਿਸ ਸਬੰਧੀ ਉਸ ਨੇ ਤਪਾ ਥਾਣਾ ਵਿਖੇ ਸੂਚਿਤ ਕਰ ਦਿੱਤਾ ਹੈ ।
ਗੁਰਜੀਤ ਔਜਲਾ ਨੇ ਪ੍ਰਕਾਸ਼ ਜਾਵਡੇਕਰ ਨਾਲ ਕੀਤੀ ਮੁਲਾਕਾਤ
NEXT STORY