ਤਪਾ ਮੰਡੀ (ਸ਼ਾਮ,ਗਰਗ) : ਖੇਤੀ ਵਿਰੁੱਧ ਆਏ ਤਿੰਨ ਕਾਨੂੰਨਾਂ ਦੇ ਵਿਰੋਧ 'ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਹੱਕ 'ਚ ਨਿੱਤਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤੇ ਜਾਣ ਲਈ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਜਿਸ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਕਰ ਰਹੇ ਹਨ। ਜਦੋਂ ਕਾਫ਼ਲਾ ਮੁੱਖ ਮਾਰਗ 'ਤੇ ਸਥਿਤ ਐੱਨ. ਐੱਚ.7 ਹਾਈਵੇਅ ਪਲਾਜ਼ਾ ਤਪਾ ਪੁੱਜਾ ਤਾਂ ਬੀਬੀ ਬਾਦਲ ਨੇ ਸਿਰਫ਼ ਇੱਕ ਮਿੰਟ ਦੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਡਾ ਇਹ ਸੰਘਰਸ਼ ਲੰਬਾ ਚੱਲੇਗਾ ਕਿਉਂਕਿ ਸੱਤਾ ਅਤੇ ਬਹੁਮਤ ਦੇ ਗਰੂਰ 'ਚ ਆਈ ਮੋਦੀ ਸਰਕਾਰ ਬਹੁਤ ਜਲਦੀ ਮੰਨਣ ਵਾਲੀ ਨਹੀਂ ਹੈ। ਉਨ੍ਹਾਂ ਦੱਸਿਆ ਅੱਜ ਸਾਡੇ ਵੱਲੋਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਜਾਵੇਗਾ, ਜਿਸ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਕੇ ਇਨ੍ਹਾਂ 'ਚ ਸੋਧ ਕਰਕੇ ਦੁਬਾਰਾ ਸੰਸਦ 'ਚ ਲਿਆਂਦਾ ਜਾਵੇ, ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦਾ ਭਰੋਸਾ ਸਰਕਾਰ ਪ੍ਰਤੀ ਬਹਾਲ ਰਹਿ ਸਕੇ।
ਇਹ ਵੀ ਪੜ੍ਹੋ : ਰੋਸ ਮਾਰਚ ਦੌਰਾਨ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕੇਂਦਰ ਤੇ ਕਾਂਗਰਸ ’ਤੇ ਕੀਤੇ ਤਿੱਖੇ ਹਮਲੇ
ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਹਾਈਕਮਾਨ ਵੱਲੋਂ ਆਪਣੇ ਵਰਕਰਾਂ ਅਤੇ ਕਿਸਾਨ ਭਾਈਚਾਰੇ ਨੂੰ ਦਿੱਤੇ ਸੱਦੇ ਦੇ ਚੱਲਦਿਆਂ 6-7 ਕਿਲੋਮੀਟਰ ਦਾ ਇਹ ਕਾਫ਼ਲਾ ਚੰਡੀਗੜ੍ਹ ਲਈ ਰਵਾਨਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਵਿਰੁੱਧ ਇੱਕ ਜੁੱਟ ਹੋ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਪਵੇਗਾ, ਜਿਸ ਲਈ ਇਹ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਲੜ ਕੇ ਇਸ ਜੰਗ ਨੂੰ ਜਿੱਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬਣਦੇ-ਬਣਦੇ ਪਤਾ ਨਹੀਂ ਨਰਿੰਦਰ ਮੋਦੀ ਨੂੰ ਕੀ ਹੋ ਗਿਆ, ਜਦ 2011 'ਚ ਮੋਦੀ ਸੀ. ਐੱਮ. ਸੀ ਤਾਂ ਉਹ ਐੱਮ. ਐੱਸ. ਪੀ. ਲਾਗੂ ਕਰਨ ਲਈ ਸੰਘਰਸ਼ ਕਰ ਰਹੇ ਸਨ ਪਰ ਹੁਣ ਪ੍ਰਧਾਨ ਮੰਤਰੀ ਮੋਦੀ ਮੰਨ ਨਹੀਂ ਰਹੇ ਹਨ। ਇਸ ਮੌਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਰੌਜੀ ਬਰਕੰਡੀ ਆਦਿ ਵੱਡੀ ਗਿਣਤੀ 'ਚ ਵਰਕਰ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਕਾਂਸਟੇਬਲ ਬੀਬੀ ਦੀ ਸੜਕ ਹਾਦਸੇ ਦੌਰਾਨ ਮੌਤ
ਸਾਰਾ ਗੁਰਪਾਲ ਹੀ ਨਹੀਂ ਸਗੋਂ ਪੰਜਾਬ ਤੋਂ ਇਹ ਮੁਕਾਬਲੇਬਾਜ਼ ਵੀ ਕਰਨਗੇ 'ਬਿੱਗ ਬੌਸ 14' 'ਚ ਸ਼ਿਰਕਤ
NEXT STORY