ਜਲਾਲਾਬਾਦ(ਮਿੱਕੀ)-ਗਰਮੀ ਦੇ ਮੌਸਮ ਦੇ ਕਾਰਨ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਬੱਚੇ ਇਕ ਮਹੀਨੇ ਲਈ ਵਿਦਿਆਰਥੀ ਜੀਵਨ ਤੋਂ ਮੁਕਤ ਹੋ ਕੇ ਛੁੱਟੀਆਂ ਦਾ ਆਨੰਦ ਮਾਣਨ ਲਈ ਤਿਆਰ ਹਨ। ਛੁੱਟੀਆਂ ਦੌਰਾਨ ਬੱਚੇ ਘਰੋਂ ਬਾਹਰ ਘੁੰਮਣ-ਫਿਰਨ ਤੇ ਠੰਡੇ ਇਲਾਕਿਆਂ 'ਚ ਜਾਣਾ ਪਸੰਦ ਕਰਦੇ ਹਨ ਪਰ ਜੇਕਰ ਅੱਜ ਤੋਂ ਦੋ ਦਹਾਕੇ ਪਿੱਛੇ ਝਾਤ ਮਾਰੀ ਜਾਵੇ ਤਾਂ ਇਹ ਛੁੱਟੀਆਂ ਹੁੰਦਿਆਂ ਹੀ ਬੱਚਿਆਂ ਨੂੰ ਸਭ ਤੋਂ ਪਹਿਲਾਂ ਨਾਨਕੇ ਪਿੰਡ ਦੀ ਯਾਦ ਆਉਂਦੀ ਸੀ ਤੇ ਨਾਨਕੇ ਜਾਣ ਦੇ ਚਾਅ ਨਾਲ ਹੀ ਫੁੱਲਾਂ ਵਾਂਗ ਖਿੜ੍ਹ ਜਾਂਦੇ ਸਨ ਤੇ ਬੱਚੇ ਕਈ-ਕਈ ਹਫਤੇ ਨਾਨਕੇ ਘਰ ਹੀ ਰਹਿੰਦੇ ਸਨ ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਨਾ ਤਾਂ ਮਾਪਿਆਂ ਕੋਲ ਐਨਾ ਸਮਾਂ ਹੈ ਕਿ ਉਹ ਬੱਚਿਆਂ ਨੂੰ ਨਾਨਕੇ ਘਰ ਲੈ ਕੇ ਚਲੇ ਜਾਣ ਤੇ ਨਾ ਹੀ ਸ਼ਾਇਦ ਬੱਚਿਆਂ 'ਚ ਨਾਨਕੇ ਘਰ ਪੂਰੀਆਂ ਛੁੱਟੀਆਂ ਮਨਾਉਣ ਦੀ ਰੀਝ ਹੈ, ਜਦਕਿ ਬੱਚਿਆਂ ਦੇ ਮਾਪੇ ਹਫਤੇ ਜਾਂ ਦੋ-ਚਾਰ ਦਿਨ ਦਾ ਟੂਰ ਕੱਢ ਕੇ ਠੰਡੇ ਤੇ ਪਹਾੜੀ ਇਲਾਕਿਆਂ 'ਚ ਹੀ ਬੱਚਿਆਂ ਨੂੰ ਘੁੰਮਾ-ਫਿਰਾ ਕੇ ਲਿਆਉਣਾ ਪਸੰਦ ਕਰਦੇ ਹਨ ਤੇ ਬੱਚਿਆਂ ਦੇ ਮਨਾ 'ਚ ਵੀ ਨਵੀਂ ਥਾਂ 'ਤੇ ਜਾ ਕੇ ਘੁੰਮਣਾ ਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਨ ਦਾ ਚਾਅ ਲਹਿਰਾ ਬਣ-ਬਣ ਉਠਦਾ ਹੈ, ਜਿਸ ਸਭ ਦੇ ਕਾਰਨ ਅੱਜ ਦੇ ਦੌਰ 'ਚ ਛੁੱਟੀਆਂ ਦੌਰਾਨ ਨਾਨਕੇ ਜਾਣ ਦਾ ਚਾਅ ਘਟਦਾ ਜਾ ਰਿਹਾ ਹੈ।
ਵਰਤਮਾਨ ਸਮੇਂ ਅਤੇ ਅੱਜ ਤੋਂ ਕਰੀਬ ਦੋ ਦਹਾਕੇ ਪਹਿਲਾਂ ਦੇ ਬੱਚਿਆਂ 'ਚ ਛੁੱਟੀਆਂ ਮਨਾਉਣ ਦੇ ਬਦਲੇ ਅੰਦਾਜ਼ ਨੂੰ ਬਿਆਨ ਕਰਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
20 ਸਾਲ ਪਹਿਲਾਂ ਛੁੱਟੀਆਂ ਦੇ ਸਿਰਲੇਖ ਹੇਠ ਵਾਇਰਲ ਇਕ ਤਸਵੀਰ 'ਚ ਕਾਫੀ ਸਾਰੇ ਬੱਚੇ ਇਕ ਦਰੱਖਤ ਦੇ ਉਪਰ-ਹੇਠਾਂ ਖੇਡਦੇ ਹੋਏ ਦਿਖਾਈ ਦੇ ਰਹੇ ਹਨ ਤੇ ਦੂਜੀ 'ਚ ਇਕ ਜਗ੍ਹਾ 'ਤੇ ਬੈਠੇ ਕੁਝ ਬੱਚੇ ਹੱਥਾਂ 'ਚ ਮੋਬਾਇਲ ਫੜੀ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਦਰਸਾਉਂਦੀਆਂ ਹਨ ਕਿ ਪਹਿਲਾਂ ਬੱਚੇ ਛੁੱਟੀਆਂ ਦੌਰਾਨ ਖੇਡਣ-ਕੁੱਦਣ ਵੱਲ ਧਿਆਨ ਕੇਂਦਰਿਤ ਕਰਦੇ ਸਨ ਪਰ ਅੱਜ ਦੇ ਬੱਚੇ ਸਿਰਫ ਮੋਬਾਇਲ ਜੋਗੇ ਹੀ ਰਹਿ ਗਏ ਹਨ।
ਵੱਡੀ ਵਾਰਦਾਤ ਦੇ ਸ਼ੱਕ 'ਚ ਪੰਜਾਬ ਪੁਲਸ ਨੇ ਕੀਤੇ ਦੋ ਵਿਅਕਤੀ ਗ੍ਰਿਫਤਾਰ
NEXT STORY