ਲੋਪੋਕੇ (ਸਤਨਾਮ) : ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸਾਰੰਗੜਾ ਵਿਖੇ ਇਕ ਕਿਸਾਨ ਦੀ ਦੋ ਏਕੜ ਕਣਕ ਅਤੇ 10 ਏਕੜ ਦੇ ਕਰੀਬ ਨਾੜ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੀੜਤ ਕਿਸਾਨ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵੱਲੋਂ 10 ਏਕੜ ਜ਼ਮੀਨ ਜੋ ਕਿ ਠੇਕੇ 'ਤੇ ਲਈ ਹੋਈ ਸੀ। ਅੱਜ ਕਰੀਬ ਦੁਪਹਿਰ 12 ਵਜੇ ਅਚਾਨਕ ਨਾੜ ਨੂੰ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਉਸ ਦੀ ਖੜੀ ਕਣਕ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਦੇ ਕਾਰਨ ਉਸ ਦੀ ਦੋ ਏਕੜ ਪੂਰੀ ਤਰ੍ਹਾਂ ਪੱਕੀ ਹੋਈ ਕਣਕ ਦੀ ਫਸਲ ਅਤੇ 10 ਏਕੜ ਨਾੜ ਵੀ ਸੜ ਕੇ ਸੁਆਹ ਹੋ ਗਿਆ।
ਉਨ੍ਹਾਂ ਕਿਹਾ ਕਿ ਆਸ-ਪਾਸ ਦੇ ਲੋਕਾਂ ਵੱਲੋਂ ਟਰੈਕਟਰਾਂ ਤੇ ਹੋਰ ਸੰਦਾਂ ਨਾਲ ਬੜੀ ਮਸ਼ੱਕਤ ਨਾਲ ਸਮੇਂ ਸਿਰ ਅੱਗ ਕਾਬੂ ਪਾ ਲਿਆ ਨਹੀਂ ਤਾਂ ਆਸ-ਪਾਸ ਹੋਰ ਵੀ ਕਣਕ ਦੀ ਖੜੀ ਫਸਲ ਇਸ ਅੱਗ ਦੀ ਲਪੇਟ ਵਿਚ ਆ ਜਾਣੀ ਸੀ। ਇਸ ਮੌਕੇ ਅੰਮ੍ਰਿਤ ਪਾਲ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇੱਥੇ ਆਸ ਪਾਸ ਫਾਇਰ ਬ੍ਰਿਗੇਡ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਜੋ ਅਜਿਹੇ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਖਬਰ ਲਿਖੇ ਜਾਣ ਤੱਕ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ।
ਅੱਧੀ ਰਾਤ ਨੂੰ ਸ਼ਮਸ਼ਾਨਘਾਟ 'ਚ ਮਚੇ ਭਾਂਬੜ! ਫਾਇਰ ਬ੍ਰਿਗੇਡ ਨੇ ਲੰਮੀ ਜੱਦੋ-ਜਹਿਦ ਮਗਰੋਂ ਪਾਇਆ ਕਾਬੂ
NEXT STORY