ਜਲੰਧਰ (ਸੇਠੀ)— ਪਿੰਡ ਦੋਸਾਂਝ ਕਲਾਂ ਵਿਖੇ ਰਹਿੰਦੇ ਜ਼ਿਮੀਂਦਾਰ ਗੁਰਪਾਲ ਸਿੰਘ ਦੇ ਖੇਤਾਂ 'ਚ ਸ਼ਨੀਵਾਰ ਸਵੇਰੇ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਦੇ ਲੱਗਣ ਦਾ ਕਾਰਨ ਬਿਜਲੀ ਦੀਆਂÎ ਤਾਰਾਂ 'ਚ ਸ਼ਾਰਟ ਸਰਕਟ ਹੋਣ ਨਾਲ ਫਸਲ ਉੁੱਪਰ ਡਿੱਗੀਆਂ ਅੱਗ ਦੀਅÎਾਂ ਚੰਗਿਆੜੀਆਂ ਨੂੰ ਦੱਸਿਆ ਗਿਆ ਹੈ। ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ। ਸੂਤਰਾਂ ਮੁਤਾਬਕ 5-6 ਖੇਤਾਂ ਦੀ ਫਸਲ ਸੜ ਕੇ ਸੁਆਹ ਹੋ ਗਈ।
ਇਸ ਤਰ੍ਹਾਂ ਹੀ ਇਕ ਹੋਰ ਪਿੰਡ ਧੰਨੋਵਾਲੀ ਵਿਖੇ ਰਹਿੰਦੇ ਜ਼ਿਮੀਂਦਾਰ ਝਿਲਮਿਲ ਸਿੰਘ ਦੀ 6 ਕਨਾਲ ਖੇਤਾਂ 'ਚ ਖੜ੍ਹੀ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਟਰਾਂਸਫਾਰਮਰ 'ਚ ਸ਼ਾਰਟ ਸਰਕਟ ਹੋਣ ਨਾਲ ਇਹ ਘਟਨਾ ਵਾਪਰੀ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਉਥੇ ਮੌਜੂਦ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਭੜਕੀ ਹੋਈ ਅੱਗ 'ਤੇ ਕਾਬੂ ਪਾ ਲਿਆ। ਸੂਤਰਾਂ ਮੁਤਾਬਕ ਫਸਲ ਨੂੰ ਕਾਫੀ ਨੁਕਸਾਨ ਪੁੱਜਣ ਦਾ ਸਮਾਚਾਰ ਹੈ।
ਨਵੇਂ ਟੈਕਸਾਂ ਦੀ ਬਜਾਏ ਮੌਜੂਦਾ ਟੈਕਸ ਉਗਰਾਹੀ 'ਤੇ ਫੋਕਸ ਕਰਾਂਗੇ: ਮੇਅਰ ਰਾਜਾ
NEXT STORY