ਅੰਮ੍ਰਿਤਸਰ (ਪੰਜਾਬ ਕੇਸਰੀ ਟੀਮ) : ਪੰਜਾਬ ਦੇ ਫਿਰੋਜ਼ਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਜਿਸ ਤਰੀਕੇ ਨਾਲ ਰੋਕਿਆ ਗਿਆ ਅਤੇ ਜੋ ਵੀ ਸਾਰੀ ਘਟਨਾ ਵਾਪਰੀ, ਉਸ ਤੋਂ ਬਾਅਦ ਪੂਰੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਗਰਮਾ ਗਈ ਹੈ।ਇਸ ਸਭ ਦੇ ਵਿਚਕਾਰ ਸੂਬੇ ਦੀ ਕਾਂਗਰਸ ਸਰਕਾਰ ਦੀ ਕਾਨੂੰਨ ਵਿਵਸਥਾ ’ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਜਿਸ ਰਾਜ ਵਿਚ ਪ੍ਰਧਾਨ ਮੰਤਰੀ ਵਰਗਾ ਦੇਸ਼ ਦਾ ਪ੍ਰਧਾਨ ਸੇਵਕ ਸੁਰੱਖਿਅਤ ਨਹੀਂ ਹੈ, ਤਾਂ ਫਿਰ ਆਮ ਆਦਮੀ ਦੇ ਪੱਲੇ ਹੀ ਕੀ ਹੈ।
ਇਹ ਵੀ ਪੜ੍ਹੋ : ਬਲਬੀਰ ਰਾਜੇਵਾਲ ਦੇ ਬਿਆਨ ਨਾਲ 'ਆਪ' 'ਚ ਮਚੀ ਹਲਚਲ
ਪੰਜਾਬ ਵਿਚ ਇਸ ਘਟਨਾਕ੍ਰਮ ਨੇ ਕੁਝ ਅਜਿਹੇ ਪਹਿਲੂਆਂ ਨੂੰ ਜਾਗ੍ਰਿਤ ਕਰ ਦਿੱਤਾ ਹੈ, ਜੋ ਸ਼ਾਇਦ ਇਤਿਹਾਸ ਦੇ ਪੰਨਿਆਂ ਵਿਚ ਦਬ ਗਏ ਸਨ।ਜਿਸ ਪੰਜਾਬ ਪੁਲਸ ਦੇ ਮੋਢੇ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀ, ਇਹ ਪੁਲਸ ਮੌਜੂਦਾ ਸਰਕਾਰ ਦੇ ਤਹਿਤ ਕੰਮ ਕਰ ਕੇ ਸ਼ਾਇਦ ਖ਼ੁਦ ਨੂੰ ਘੁਟਣ ਵਿਚ ਮਹਿਸੂਸ ਕਰ ਰਹੀ ਹੈ। ਵਰਨਾ ਇਹ ਉਹੀ ਪੁਲਸ ਹੈ, ਜਿਸਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1989 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਵਰਗੇ ਨੇਤਾ ਦੀ ਸੁਰੱਖਿਆ ਕੀਤੀ ਸੀ। ਇਹ ਸ਼ਬਦ ਸ਼ਾਇਦ ਬਹੁਤ ਲੋਕਾਂ ਨੂੰ ਯਾਦ ਹੋਵੇਗਾ, ਪਰ ਇਹ ਪੰਜਾਬ ਦੇ ਇਤਿਹਾਸ ਵਿਚ ਪੰਜਾਬ ਪੁਲਸ ਦੇ ਬਿਹਤਰ ਕੰਮਕਾਜ ਦਾ ਬੇਮਿਸਾਲ ਉਦਾਹਰਣ ਹੈ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ 'ਚ ਕੁਤਾਹੀ, ਵੱਡੇ ਅਤੇ ਸਖ਼ਤ ਫ਼ੈਸਲੇ ਲੈਣ ਦੇ ਰੌਂਅ 'ਚ ਕੇਂਦਰ ਸਰਕਾਰ
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦਿਹਾਂਤ ਮਗਰੋਂ ਪ੍ਰਧਾਨ ਮੰਤਰੀ ਬਣਨ ਤੋਂ ਕੁਝ ਦਿਨ ਬਾਅਦ ਵੀ. ਪੀ. ਸਿੰਘ ਪੰਜਾਬ ਆਏ ਸਨ। ਉਸ ਸਮੇਂ ਦੇ ਮਾਹੌਲ ਨੂੰ ਦੇਖਦੇ ਹੋਏ ਵੀ. ਪੀ. ਸਿੰਘ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਸੁਰੱਖਿਆ ਘੇਰੇ ਵਿਚ ਰਹਿਣ ਅਤੇ ਲਾਪਰਵਾਹੀ ਨਾ ਵਰਤਣ ਲਈ ਸੁਚੇਤ ਕੀਤਾ ਗਿਆ। ਇਸ ਦੇ ਬਾਵਜੂਦ ਵੀ. ਪੀ. ਸਿੰਘ ਨੇ ਖੁੱਲ੍ਹੀ ਜੀਪ ਵਿਚ ਦਰਬਾਰ ਸਾਹਿਬ ਜਾਣ ਦੀ ਇੱਛਾ ਪ੍ਰਗਟਾਈ ਸੀ।ਪੰਜਾਬ ਦੇ ਤਤਕਾਲੀਨ ਪੁਲਸ ਮੁਖੀ ਕੇ. ਪੀ. ਐੱਸ. ਗਿੱਲ ਦੇ ਸਾਹਮਣੇ ਜਦੋਂ ਉਨ੍ਹਾਂ ਨੇ ਇਹ ਇੱਛਾ ਪ੍ਰਗਟਾਈ ਓਦੋਂ ਸੁਪਰਕਾਪ ਕਹੇ ਜਾਂਦੇ ਗਿੱਲ ਨੇ ਉਨ੍ਹਾਂ ਨੂੰ ਪੱਕੇ ਹੋ ਕੇ ਜਾਣ ਨੂੰ ਕਿਹਾ ਸੀ। ਉਸ ਸਮੇਂ ਦੀ ਪੁਲਸ ਵਿਵਸਥਾ 'ਚ ਵੀ. ਪੀ. ਸਿੰਘ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਖੁੱਲ੍ਹੀ ਜੀਪ ਵਿਚ ਘੁੰਮੇ ਸਨ, ਪਰ ਉਹ ਸੁਰੱਖਿਅਤ ਰਹੇ। ਪੰਜਾਬ ਵਿਚ ਪੁਲਸ ਦਾ ਅਕਸ ਇਸੇ ਤਰ੍ਹਾਂ ਦਾ ਰਿਹਾ ਹੈ। ਜਾਬਾਂਜ਼ੀ ਤੇ ਹਰ ਮੁਸ਼ਕਿਲ ਵਿਚ ਲੜਨਾ ਪੰਜਾਬ ਪੁਲਸ ਦੇ ਜਵਾਨਾਂ ਦੀ ਪਛਾਣ ਰਿਹਾ ਹੈ, ਪਰ ਮੌਜੂਦਾ ਸਰਕਾਰ ਦੇ ਸਾਮਰਾਜ ਵਿਚ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਮੋਦੀ ਵਾਲਾ ਪੂਰਾ ਘਟਨਾਕ੍ਰਮ ਹੋਇਆ ਹੈ, ਉਹ ਬੇਹੱਦ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਇਸ ਯੂਨੀਅਨ ਨੇ ਲਈ PM ਮੋਦੀ ਦਾ ਰਸਤਾ ਰੋਕਣ ਦੀ ਜ਼ਿੰਮੇਵਾਰੀ, ਕਿਸਾਨਾਂ ਨੂੰ ਦਿੱਤੀ ਵਧਾਈ
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?
ਲੁਧਿਆਣਾ 'ਚ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਹੰਗਾਮਾ, ਮਾਹੌਲ ਹੋਇਆ ਤਣਾਅਪੂਰਨ
NEXT STORY