ਜਲੰਧਰ (ਜਸਬੀਰ ਵਾਟਾਂ ਵਾਲੀ) ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੇਹੱਦ ਹੀ ਸ਼ਾਨਦਾਰ ਭਾਸ਼ਨ ਦਿੱਤਾ। ਇਸ ਮੌਕੇ ਜਿੱਥੇ ਉਨ੍ਹਾਂ ਨੇ ਭਾਰਤ-ਪਾਕਿ ਵੱਲੋਂ ਕੀਤੀਆਂ ਗਈਆਂ ਗਲਤੀਆਂ ਨੂੰ ਕਬੂਲਿਆ, ਉੱਥੇ ਹੀ ਉਨ੍ਹਾਂ ਜੰਗ ਲੜਨ ਬਾਰੇ ਸੋਚਣ ਨੂੰ ਵੀ ਬੇਵਕੂਫੀ ਭਰਿਆ ਕਾਰਜ ਕਰਾਰ ਦਿੱਤਾ। ਇਸ ਦੇ ਨਾਲ-ਨਾਲ ਇਮਰਾਨ ਨੇ ਦੋਹਾਂ ਦੇਸ਼ਾਂ ਵਿਚਕਾਰ ਦੋਸਤਾਨਾ ਸਬੰਧ ਅਤੇ ਵਪਾਰਕ ਗਤੀਵਿਧੀਆਂ ਵਧਾਉਣ ’ਤੇ ਖਾਸ ਜ਼ੋਰ ਦਿੱਤਾ। ਹੁਣ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰਕ ਤਾਣੇ-ਬਾਣੇ ਨੂੰ ਘਖੀਏ ਤਾਂ ਬਹੁਤ ਸਾਰੀਆਂ ਅਜਿਹੀਆਂ ਰੁਕਾਵਟਾਂ ਹਨ, ਜੋ ਦੋਹਾਂ ਦੇਸ਼ਾਂ ਦੇ ਵਪਾਰ ਵਿਚ ਅੜਿੱਕਾ ਬਣਦੀਆਂ ਹਨ। ਇਨ੍ਹਾਂ ਰੁਕਾਵਟਾਂ ਵਿਚ ਸਭ ਤੋਂ ਵੱਡੀ ਰੁਕਾਵਟ ਐੱਮ.ਐੱਫ.ਐੱਨ. ਹੈ। ਦੂਜੀ ਵੱਡੀ ਰੁਕਾਵਟ ਪਾਕਿਸਤਾਨ ਵੱਲੋਂ ਅੱਤਵਾਦੀ ਗਤੀਵਿਧੀਆਂ ਨੂੰ ਦਿੱਤੀ ਜਾ ਰਹੀ ਸ਼ਹਿ ਹੈ। ਇਸ ਦੇ ਨਾਲ-ਨਾਲ ਕਈ ਹੋਰ ਰੁਕਾਵਟਾਂ ਵੀ ਹਨ।
ਕੀ ਹੈ ਐੱਮ.ਐੱਫ.ਐੱਨ. ਅਤੇ ਹੋਰ ਰੁਕਾਵਟਾਂ
ਐੱਮ.ਐੱਫ.ਐੱਨ. ਤੋਂ ਭਾਵ ‘ਮੋਸਟ ਫੇਵਰਡ ਨੇਸ਼ਨ’ ਹੈ, ਜਿਸ ਮੁਤਾਬਕ ਜਦੋਂ ਕੋਈ ਵੀ ਦੇਸ਼ ਦੂਜੇ ਦੇਸ਼ ਨੂੰ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਦੇ ਦਿੰਦਾ ਹੈ ਤਾਂ ਇਸ ਮੁਤਾਬਕ ਉਹ ਆਪਣੀ ਜ਼ਰੂਰਤ ਦੀ ਹਰ ਚੀਜ਼ ਖ਼ਰੀਦਣ ਮੌਕੇ ਮੋਸਟ ਫੇਵਰਡ ਨੇਸ਼ਨ ਨੂੰ ਪਹਿਲ ਦਿੰਦਾ ਹੈ। ਭਾਰਤ ਨੇ ਪਾਕਿਸਤਾਨ ਨੂੰ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਸਾਲ 1994 ਤੋਂ ਦਿੱਤਾ ਹੋਇਆ ਹੈ ਪਰ ਪਕਿਸਤਾਨ ਵੱਲੋਂ ਭਾਰਤ ਨੂੰ ਮੋਸਟ ਫੇਵਰੇਟ ਨੇਸ਼ਨ ਦਾ ਦਰਜਾ ਅੱਜ ਤੱਕ ਨਹੀਂ ਦਿੱਤਾ ਗਿਆ। ਇਸ ਦੇ ਨਾਲ-ਨਾਲ ਦੋਹਾਂ ਵਿਚਕਾਰ ਵਪਾਰ ਨੂੰ ਵਧਾਉਣ ਲਈ ਸਾਨੂੰ ਹੁਸੈਨੀਵਾਲਾ ਬਾਰਡਰ, ਵਾਘਾ ਬਾਰਡਰ ਅਤੇ ਹੋਰ ਬਾਰਡਰਾਂ ਨੂੰ ਖੋਲ੍ਹਣਾ ਵੀ ਜ਼ਰੂਰੀ ਹੋਵੇਗਾ।
ਭਾਰਤ-ਪਾਕਿ ਵਿਚਾਲੇ ਪਿਛਲੇ 5 ਤੋਂ 10 ਸਾਲਾਂ ਦੌਰਾਨ ਹੋਈਆਂ ਵਪਾਰਕ ਗਤੀਵਿਧੀਆਂ ਨੂੰ ਦੇਖਿਆ ਜਾਵੇ ਤਾਂ ਦੂਜੇ ਦੇਸ਼ਾਂ ਦੇ ਮੁਕਾਬਲੇ ਇਹ ਵਪਾਰ ਨਾਮਾਤਰ ਹੈ। ਭਾਰਤ ਸਰਕਾਰ ਦੇ ਵਪਾਰਕ ਮੰਤਰਾਲੇ ਦੀ ਵੈੱਬਸਾਈਟ ਅਨੁਸਾਰ ਪਿਛਲੇ 5 ਸਾਲਾਂ ਦੌਰਾਨ ਭਾਰਤ ਵਿਚ ਹੋਇਆ ਵਪਾਰ :
ਸਾਲ |
ਦਰਾਮਦ ਬਿਲੀਅਨ ਡਾਲਰ ਵਿਚ |
ਬਰਾਮਦ ਬਿਲੀਅਨ ਡਾਲਰ ਵਿਚ
|
2013-14 |
4,50,199 |
3,14,405 |
2014-15 |
4,48,033 |
3,10,338 |
2015-16 |
3,81,007 |
2,62,291 |
2016-17 |
3,84,357 |
2,75,852 |
2017-18 |
4,65580 |
3,03,526 |
ਭਾਰਤ ਅਤੇ ਪਾਕਿ ਵਿਚਾਲੇ ਹੋ ਰਹੇ ਵਪਾਰ ਨੂੰ ਜੇਕਰ ਔਸਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਵਪਾਰ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ। ਪਾਕਿਸਤਾਨ ਨਾਲੋਂ ਬਹੁਤ ਜ਼ਿਆਦਾ ਦੂਰ ਦੇਸ਼ਾਂ ਨਾਲ ਵੀ ਭਾਰਤ ਦਾ ਵਪਾਰ ਕਾਫੀ ਬਿਹਤਰ ਹੈ। ਇਹ ਔਸਤ ਇਸ ਪ੍ਰਕਾਰ ਹੈ:
ਭਾਰਤ ਅਤੇ ਚੀਨ ਵਿਚਕਾਰ ਦਰਾਮਦ |
16 ਫੀਸਦੀ |
ਭਾਰਤ ਅਤੇ ਅਮਰੀਕਾ ਵਿਚਕਾਰ ਦਰਾਮਦ |
5.71 ਫੀਸਦੀ |
ਭਾਰਤ ਅਤੇ ਦੁਬਈ ਵਿਚਕਾਰ ਦਰਾਮਦ |
4.66 ਫੀਸਦੀ |
ਭਾਰਤ ਅਤੇ ਸਾਊਥ ਅਫਰੀਕਾ ਵਿਚਕਾਰ ਦਰਾਮਦ |
4.73 ਫੀਸਦੀ |
ਭਾਰਤ-ਪਾਕਿ ਵਿਚਕਾਰ ਹੋਈ ਦਰਾਮਦ |
0.91 ਫੀਸਦੀ
|
ਵਧੇਰੇ ਬਰਮਾਦ ਵਾਲੇ ਦੇਸ਼ਾਂ ਦਾ ਵੇਰਵਾ
ਭਾਰਤ ਅਤੇ ਅਮਰੀਕਾ ਵਿਚਕਾਰ ਬਰਾਮਦ |
15.77 ਫੀਸਦੀ |
ਭਾਰਤ ਅਤੇ ਦੁਬਈ ਵਿਚਕਾਰ ਬਰਾਮਦ |
9.27 ਫੀਸਦੀ |
ਭਾਰਤ ਅਤੇ ਸਿੰਗਾਪੁਰ ਵਿਚਕਾਰ ਬਰਾਮਦ |
3.36 ਫੀਸਦੀ |
ਭਾਰਤ ਅਤੇ ਹਾਂਗਕਾਂਗ ਵਿਚਕਾਰ ਬਰਾਮਦ |
4.83 ਫੀਸਦੀ |
ਭਾਰਤ-ਪਾਕਿ ਵਿਚਕਾਰ ਹੋਈ ਦਰਾਮਦ |
0.63 ਫੀਸਦੀ |
ਦੋਹਾਂ ਦੇਸ਼ਾਂ ਵਿਚਕਾਰ ਕਦੋਂ-ਕਦੋਂ ਪ੍ਰਭਾਵਿਤ ਹੋਇਆ ਵਪਾਰ
ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਲੈਣ-ਦੇਣ ਨੂੰ ਦੇਖੀਏ ਤਾਂ ਜਦੋਂ ਵੀ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਕੜਵਾਹਟ ਪੈਦਾ ਹੋਈ ਤਾਂ ਵਪਾਰ ਪ੍ਰਭਾਵਿਤ ਹੋਇਆ। ਇਸ ਤੋਂ ਇਲਾਵਾ ਮਨਮੋਹਨ ਸਿੰਘ ਦੀ ਸਰਕਾਰ ਮੌਕੇ ਭਾਰਤ-ਪਾਕਿ ਵਪਾਰ ’ਚ ਲਗਾਤਾਰ ਵਾਧਾ ਦਰਜ ਕੀਤਾ ਗਿਆ, ਜਦਕਿ ਭਾਜਪਾ ਦੀ ਮੋਦੀ ਸਰਕਾਰ ਮੌਕੇ ਇਹ ਵਪਾਰ ਮੰਦੀ ਦਾ ਸ਼ਿਕਾਰ ਰਿਹਾ। ਇਸ ਦੇ ਨਾਲ-ਨਾਲ ਕਸਾਬ ਵੱਲੋਂ ਕੀਤੇ ਗਏ ਮੁੰਬਈ ਹਮਲੇ ਤੋਂ ਬਾਅਦ ਵੀ ਇਹ ਵਪਾਰ ਪ੍ਰਭਾਵਿਤ ਹੋਇਆ। ਭਾਰਤ ਦੇ ਕੁਲ ਵਪਾਰ ਦੀ ਦਰਾਮਦ ਅਤੇ ਬਰਾਮਦ ਦੀ ਵਾਧੇ-ਘਾਟੇ ਦਾ ਪਿਛਲੇ 14 ਸਾਲ ਦਾ ਵੇਰਵਾ:
|
ਦਰਾਮਦ ਵਧੀ ਅਤੇ ਘਟੀ |
ਬਰਾਮਦ ਵਧੀ ਅਤੇ ਘਟੀ |
2004-05 |
42.70 |
30.85 |
2005-06 |
33.76 |
23.41 |
2006-07 |
24.52 |
22.62 |
2007-08 |
34.59 |
29.05 |
2008-09 |
20.68 |
13.59 |
2009-10 |
-5.05 |
-3.53 |
2010-11 |
28.33 |
39.76 |
2011-12 |
32.33 |
22.48 |
2012-13 |
0.29 |
-1.82 |
2013-14 |
-8.26 |
4.66 |
2014-15 |
-0.48 |
-1.29 |
2015-16 |
-14.96 |
-15.48 |
2016-17 |
0.88 |
-5.17 |
2017-18 |
21.33 |
10.03 |
ਗੈਰ-ਕਾਨੂੰਨੀ ਸ਼ਰਾਬ ਸਮੇਤ ਇਕ ਕਾਬੂ
NEXT STORY