ਗਿੱਦੜਬਾਹਾ(ਵੈੱਬ ਡੈਸਕ) : ਚੋਣਾਂ ਦਾ ਮਾਹੌਲ ਚੱਲ ਰਿਹਾ ਹੈ। ਸਿਆਸੀ ਆਗੂ ਲੋਕਾਂ ਦੇ ਘਰ ਵੋਟਾਂ ਮੰਗਣ ਜਾ ਰਹੇ ਹਨ ਪਰ ਉਨ੍ਹਾਂ ਲੋਕਾਂ ਦਾ ਕੀ ਜਿਨ੍ਹਾਂ ਦਾ ਘਰ ਹੀ ਨਹੀਂ। ਚੋਣਾਂ ਨੇੜੇ ਆਉਣ 'ਤੇ ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਕਈ ਵਾਅਦੇ ਕਰਦੀਆਂ ਹਨ। ਅਸਮਾਨ ਥੱਲੇ ਝੌਂਪੜੀਆਂ 'ਚ ਰਹਿਣ ਵਾਲਿਆਂ ਨੂੰ ਆਰਾਮ ਦੀ ਨੀਂਦ ਨਹੀਂ ਆਉਂਦੀ ਭਾਵੇਂ ਇਹ ਇਸ ਦੇ ਆਦੀ ਹੋ ਗਏ ਹਨ। ਬਦਲਦੇ ਮੌਸਮ, ਲਿਸ਼ਕਦੀ ਬਿਜਲੀ, ਗੜਕਦੇ ਬੱਦਲ ਵੇਖ ਕੇ ਇਹ ਲੋਕ ਇਕਦਮ ਡਰ ਜਾਂਦੇ ਹਨ। ਸਹਿਮ ਦੇ ਮਾਹੌਲ ’ਚ ਰਹਿਣ ਵਾਲਿਆਂ ਲਈ ਕੋਈ ਆਜ਼ਾਦੀ ਨਹੀਂ। ਹਥੌੜਿਆਂ-ਛੈਣੀਆਂ ਨਾਲ ਲੋਹਾ ਕੁੱਟਣ ਵਾਲੇ ਇਹ ਟੱਪਰੀਵਾਸ ਆਖ਼ਿਰ ਲੋਹੇ ਵਰਗੇ ਹੀ ਹੋ ਜਾਂਦੇ ਹਨ। ਮਸ਼ੀਨੀ ਯੁੱਗ ਨੇ ਇਨ੍ਹਾਂ ਤੋਂ ਰੁਜ਼ਗਾਰ ਵੀ ਖੋਹ ਲਿਆ ਹੈ। ਅੱਜ ਵੀ ਇਹ ਗ਼ਰੀਬ ਲੋਕ ਸਰਕਾਰੀ ਸਹਾਇਤਾ ਦੀ ਉਡੀਕ ਵਿਚ ਬੈਠੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਜਵਾਨੀ 'ਨਿਗਲ' ਰਿਹੈ ਨਸ਼ਾ, ਹਰ 13 ਸਕਿੰਟ ਮਗਰੋਂ ਇਕ ਭਾਰਤੀ ਦੀ ਨਸ਼ੇ ਕਾਰਨ ਹੁੰਦੀ ਹੈ ਮੌਤ
'ਜਗ ਬਾਣੀ' ਦੇ ਪੱਤਰਕਾਰ ਜਗਵੰਤ ਬਰਾੜ ਵੱਲੋਂ ਜਦੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਗਿੱਦੜਬਾਹਾ ਦਾ ਦੌਰਾ ਕੀਤਾ ਗਿਆ ਤਾਂ ਇਥੋਂ ਦੇ ਲੋਕ ਜੋ ਪਿਛਲੇ 30-35 ਸਾਲਾਂ ਤੋਂ ਝੁੱਗੀਆਂ-ਝੌਂਪੜੀਆਂ 'ਚ ਰਹਿ ਰਹੇ ਹਨ, ਨੇ ਦੱਸਿਆ ਕਿ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੇ ਪੱਕੇ ਘਰ ਨਹੀਂ ਬਣਾ ਕੇ ਦਿੱਤੇ। ਸਰਕਾਰਾਂ ਨੇ ਕਿਹਾ ਸੀ ਕਿ ਅਸੀਂ ਗ਼ਰੀਬਾਂ ਨੂੰ 5-5 ਮਰਲੇ ਦੇ ਪਲਾਟ ਦੇਵਾਂਗੇ, ਪੱਕੇ ਘਰ ਬਣਾ ਕੇ ਦੇਵਾਂਗੇ ਪਰ ਤਸਵੀਰਾਂ ਦੇਖ ਕੇ ਸੱਚਾਈ ਪਤਾ ਲੱਗਦੀ ਹੈ। ਗੱਲਬਾਤ ਦੌਰਾਨ ਇਨ੍ਹਾਂ ਗ਼ਰੀਬ ਲੋਕਾਂ ਨੇ ਦੱਸਿਆ ਕਿ ਕਿਸੇ ਵੀ ਲੀਡਰ ਜਾਂ ਸਰਕਾਰ ਨੇ ਉਨ੍ਹਾਂ ਦੇ ਘਰ ਨਹੀਂ ਬਣਾਏ। ਵੋਟਾਂ ਤੋਂ ਬਾਅਦ ਇਨ੍ਹਾਂ ਗ਼ਰੀਬਾਂ ਦੀ ਕੋਈ ਸਾਰ ਨਹੀਂ ਲੈਂਦਾ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਨਾਬਾਲਗ ਕੁੜੀ ਦਾ ਗਲਾ ਵੱਢ ਕੇ ਕਤਲ, ਖੇਤਾਂ ’ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਝੁੱਗੀ 'ਚ ਰਹਿ ਰਹੇ ਪੱਪੂ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਸਾਨੂੰ ਇਥੇ 30-35 ਸਾਲ ਹੋ ਗਏ ਰਹਿੰਦਿਆਂ, ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਦਾ ਪੱਕਾ ਘਰ ਨਹੀਂ ਬਣਿਆ, ਕਿਸੇ ਲੀਡਰ ਨੇ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ, ਉਹ ਦਾਣਾ ਮੰਡੀ 'ਚ ਰਹਿ ਰਹੇ ਹਨ, ਸਰਕਾਰ ਉਨ੍ਹਾਂ ਨੂੰ ਜਦੋਂ ਮਰਜ਼ੀ ਇਥੋਂ ਉਠਾ ਸਕਦੀ ਹੈ। ਵੋਟ ਬਣੀ ਹੋਈ ਹੈ। ਵੋਟਾਂ ਸਮੇਂ ਲੀਡਰ ਆ ਕੇ ਕਹਿ ਜਾਂਦੇ ਹਨ ਕਿ ਤੁਹਾਨੂੰ 5-5 ਮਰਲੇ ਦਾ ਪਲਾਟ ਦੇਵਾਂਗੇ ਪਰ ਵੋਟਾਂ ਤੋਂ ਬਾਅਦ ਸਾਨੂੰ ਕੋਈ ਨਹੀਂ ਪੁੱਛਦਾ। ਬਸ ਟਾਈਮ ਪਾਸ ਕਰ ਰਹੇ ਹਾਂ। ਟੀਨ-ਲੋਹੇ ਦੇ ਚੁੱਲ੍ਹੇ ਤੇ ਹੋਰ ਸਾਮਾਨ ਬਣਾ ਕੇ ਗੁਜ਼ਾਰਾ ਕਰਦੇ ਹਨ ਪਰ ਇਹ ਸਾਮਾਨ ਵੀ ਹੁਣ ਬਹੁਤ ਘੱਟ ਵਿਕਦਾ ਹੈ। ਮੀਂਹ-ਹਨੇਰੀ 'ਚ ਭਿੱਜਣਾ ਪੈਂਦਾ ਹੈ। ਲੋਹੇ ਦਾ ਕੰਮ ਕਰਨ ਕਰਕੇ ਹੱਥਾਂ 'ਤੇ ਰੱਟਣ ਪਏ ਹੋਏ ਹਨ। ਸਮੇਂ ਦੇ ਨਾਲ-ਨਾਲ ਇਨ੍ਹਾਂ ਲੋਕਾਂ ਦੇ ਹਾਲਾਤ ਹੋਰ ਮਾੜੇ ਹੁੰਦੇ ਜਾ ਰਹੇ ਹਨ।
ਇਹ ਵੀ ਪੜ੍ਹੋ : 10 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ, ਕਿੱਲ ਨਾਲ ਕੱਢੀਆਂ ਅੱਖਾਂ
ਔਰਤਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ, ਬਸ ਲਾਰੇ ਹੀ ਹਨ, ਸਾਡੀ ਕੋਈ ਨਹੀਂ ਸੁਣਦਾ। ਬਿਮਾਰ ਹੋਣ 'ਤੇ ਇਲਾਜ ਕਰਵਾਉਣ ਲਈ ਪੈਸੇ ਨਹੀਂ ਹੁੰਦੇ। ਸਵਾਲ ਉਠਦਾ ਹੈ ਕਿ ਕੀ ਸਿਆਸੀ ਲੀਡਰਾਂ ਦੀਆਂ ਗੱਲਾਂ ਸਿਰਫ਼ ਲਾਰਿਆਂ ਤੱਕ ਹੀ ਸੀਮਤ ਰਹਿਣਗੀਆਂ ਜਾਂ ਇਨ੍ਹਾਂ ਲੋਕਾਂ ਦਾ ਕੋਈ ਵਿਕਾਸ ਵੀ ਹੋਵੇਗਾ। ਜਿਸ ਦੇਸ਼ ਦੇ ਅੰਦਰ ਇਹ ਲੋਕ ਰਹਿੰਦੇ ਹਨ, ਇਨ੍ਹਾਂ ਲੋਕਾਂ ਦਾ ਵਿਕਾਸ ਕਿਵੇਂ ਹੋਵੇ। ਇਹ ਆਪਣੇ-ਆਪ ਵੱਡੇ ਸਵਾਲ ਹਨ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ
NEXT STORY