ਇਕ ਗੁੰਮਨਾਮ ਚਿੱਠੀ ਦੇ ਕੀ ਮਾਇਨੇ ਹਨ ਇਹ ਡੇਰਾ ਮੁਖੀ 'ਤੇ ਲੱਗੇ ਸੈਕਸ ਸ਼ੋਸ਼ਣ ਤੋਂ ਹੀ ਪਤਾ ਲਗਦਾ ਹੈ। ਜਦੋਂ ਇਹ ਚਿੱਠੀ ਸਾਹਮਣੇ ਆਈ ਤਾਂ ਕੋਈ ਯਕੀਨ ਹੀ ਨਹੀਂ ਕਰ ਰਿਹਾ ਸੀ ਕਿ ਡੇਰਾ ਮੁਖੀ 'ਤੇ ਇਸ ਤਰ੍ਹਾਂ ਦੇ ਦੋਸ਼ ਵੀ ਲੱਗ ਸਕਦੇ ਹਨ। 2002 'ਚ ਜਦੋਂ ਇਕ ਗੁੰਮਨਾਮ ਸਾਧਵੀ ਨੇ ਇਕ ਗੁੰਮਨਾਮ ਚਿੱਠੀ ਲਿਖੀ। ਉਹ ਕੌਣ ਸੀ, ਕਿੱਥੋਂ ਆਈ, ਉਸ ਦੇ ਨਾਲ ਕੀ ਹੋਇਆ ਸੀ, ਕਿਸੇ ਨੂੰ ਨਹੀਂ ਪਤਾ। ਉਹ ਕਿੱਥੇ ਰਹਿ ਰਹੀ ਹੈ, ਉਹ ਅੱਜ ਵੀ ਗੁੰਮਨਾਮ ਹੈ। ਬਸ ਅਦਾਲਤ ਦੀ ਸੁਣਵਾਈ 'ਚ ਦਰਜ ਉਸ ਦੇ ਬਿਆਨ ਹੀ ਉਸ ਦੀ ਪਛਾਣ ਹਨ।
ਜਦੋਂ ਇਹ ਚਿੱਠੀ ਸਾਹਮਣੇ ਆਈ ਤਾਂ ਕਿਸੇ ਨੇ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਕਾਰਨ ਸੀ ਡੇਰੇ ਦਾ ਵੱਕਾਰ ਪਰ ਮਈ 2002 'ਚ ਸਿਰਸਾ ਦੇ ਤੱਤਕਾਲੀਨ ਸੈਸ਼ਨ ਜੱਜ ਨੂੰ ਇਸ ਚਿੱਠੀ ਦੀ ਜਾਂਚ ਸੌਂਪੀ ਗਈ। ਇਸ 'ਚ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਕੁਝ ਤਾਂ ਗਲਤ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਨੂੰ ਲੈ ਕੇ ਹਾਈਕੋਰਟ ਨੇ ਸੀ. ਬੀ. ਆਈ. ਨੂੰ ਜਾਂਚ ਦੇ ਨਿਰਦੇਸ਼ ਦਿੱਤੇ। ਸਤੰਬਰ 2002 'ਚ ਹਾਈਕੋਰਟ ਨੇ ਚਿੱਠੀ 'ਚ ਆਏ ਦੋਸ਼ਾਂ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ। ਸੀ. ਬੀ. ਆਈ. ਨੇ ਕੇਸ ਲੈਂਦੇ ਸਾਰ ਹੀ ਪਹਿਲਾਂ ਇਸ ਦੀ ਜਾਂਚ ਕੀਤੀ।
ਇਸ 'ਚ ਪਾਇਆ ਗਿਆ ਕਿ ਜਾਂਚ ਲਈ ਲੋੜੀਂਦੇ ਤੱਥ ਹਨ। ਉਦੋਂ ਦਸੰਬਰ 2002 'ਚ ਸੀ. ਬੀ. ਆਈ. ਨੇ ਰਾਮ ਰਹੀਮ ਖਿਲਾਫ ਧਾਰਾ 376, 506 ਅਤੇ 509 ਤਹਿਤ ਮਾਮਲਾ ਦਰਜ ਕਰ ਲਿਆ। ਕੇਸ ਦਰਜ ਹੁੰਦੇ ਸਾਰ ਹੀ ਡੇਰੇ ਵੱਲੋਂ ਦਸੰਬਰ 2003 'ਚ ਸੁਪਰੀਮ ਕੋਰਟ 'ਚ ਇਸ ਦੇ ਖਿਲਾਫ ਅਪੀਲ ਕੀਤੀ ਗਈ। ਅਕਤੂਬਰ 2004 'ਚ ਮਾਮਲੇ 'ਚ ਸਟੇਅ ਲੱਗਾ ਰਿਹਾ। ਜਿਵੇਂ ਹੀ ਸਟੇਅ ਹਟਿਆ ਤਾਂ ਜਾਂਚ 'ਚ ਤੇਜ਼ੀ ਆਈ।
ਸ਼ੁਰੂਆਤ 'ਚ ਕਿਸੇ ਨੇ ਗੰਭੀਰਤਾ ਨਾਲ ਨਹੀਂ ਲਿਆ
ਸੀ. ਬੀ. ਆਈ. ਨੇ ਲੱਭਿਆ ਗੁੰਮਨਾਮ ਪੀੜਤਾ ਨੂੰ ਵੱਖ-ਵੱਖ ਅਧਿਕਾਰੀਆਂ ਕੋਲੋਂ ਹੁੰਦੇ ਹੋਏ ਸੀ. ਬੀ. ਆਈ. 'ਚ ਸੈਕਸ ਸ਼ੋਸ਼ਣ ਦੀ ਇਹ ਜਾਂਚ ਸਤੀਸ਼ ਡਾਗਰ ਦੇ ਕੋਲ ਪਹੁੰਚੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਪੀੜਤਾ ਨੂੰ ਲੱਭਿਆ, ਉਸ ਨੂੰ ਭਰੋਸੇ 'ਚ ਲਿਆ। ਕੇਸ ਦੇ ਲਈ ਢੁਕਵੇਂ ਸਬੂਤ ਤੇ ਤੱਥ ਇਕੱਠੇ ਕੀਤੇ ਗਏ। ਇਨ੍ਹਾਂ ਨੂੰ ਆਧਾਰ ਬਣਾ ਕੇ ਜੁਲਾਈ 2007 'ਚ ਸੀ. ਬੀ. ਆਈ. ਨੇ ਅੰਬਾਲਾ ਸੀ. ਬੀ. ਆਈ. ਅਦਾਲਤ 'ਚ ਚਾਰਜਸ਼ੀਟ ਫਾਈਲ ਕੀਤੀ ਕਿਉਂਕਿ ਸੀ. ਬੀ. ਆਈ. ਕੋਰਟ ਬਾਅਦ ਵਿਚ ਪੰਚਕੂਲਾ ਆ ਗਈ ਇਸ ਲਈ ਹੁਣ ਸੁਣਵਾਈ ਇਥੇ ਚੱਲ ਰਹੀ ਹੈ।
ਬਾਅਦ 'ਚ 2 ਹੋਰ ਪੀੜਤ ਸਾਹਮਣੇ ਆਏ
2009 'ਚ 2 ਪੀੜਤ ਸਾਹਮਣੇ ਆਏ ਜਿਨ੍ਹਾਂ ਨੇ ਅਦਾਲਤ 'ਚ ਬਿਆਨ ਦਿੱਤੇ। ਇਸ ਨਾਲ ਸੀ. ਬੀ. ਆਈ. ਨੂੰ ਹੁਣ ਆਧਾਰ ਮਿਲ ਗਿਆ, ਜਿਸ ਨਾਲ ਅਦਾਲਤ 'ਚ ਕੇਸ ਟਿਕ ਸਕਦਾ ਸੀ। 2011 ਤੋਂ 2016 ਤੱਕ ਟਰਾਇਲ ਚੱਲਿਆ। ਹਾਲਾਂਕਿ ਡੇਰੇ ਵੱਲੋਂ ਵੀ ਮਜ਼ਬੂਤ ਪੈਰਵੀ ਹੋਈ। ਇਸ ਤੋਂ ਬਾਅਦ ਇਕ ਗੁੰਮਨਾਮ ਚਿੱਠੀ ਦੀ ਜਾਂਚ ਕਰਦੇ-ਕਰਦੇ ਸੀ. ਬੀ. ਆਈ. ਦੇ ਕੋਲ ਹੁਣ ਇੰਨਾ ਕੁਝ ਸੀ ਕਿ ਜਾਂਚ ਟੀਮ ਅਦਾਲਤ 'ਚ ਮਜ਼ਬੂਤੀ ਨਾਲ ਆਪਣੀ ਗੱਲ ਰਖ ਸਕਦੀ ਸੀ। ਹਾਲਾਂਕਿ ਬਚਾਅ ਧਿਰ ਵੱਲੋਂ ਖੂਬ ਦਲੀਲਾਂ ਦਿੱਤੀਆਂ ਗਈਆਂ। ਸੀ. ਬੀ. ਆਈ. ਨੇ ਹੌਲੀ-ਹੌਲੀ ਕੇਸ ਨੂੰ ਵਧਾਉਂਦੇ ਹੋਏ ਅੰਜਾਮ ਤੱਕ ਪਹੁੰਚਾਇਆ।
2016 ਤੱਕ 52 ਗਵਾਹ ਕੀਤੇ ਗਏ ਪੇਸ਼
ਸੀ. ਬੀ. ਆਈ. ਦੇ ਸਾਹਮਣੇ ਸਭ ਤੋਂ ਵੱਡੀ ਮੁਸੀਬਤ ਸੀ ਕਿ ਗਵਾਹ ਨੂੰ ਕਿਵੇਂ ਮਜ਼ਬੂਤ ਰੱਖਿਆ ਜਾਵੇ ਕਿਉਂਕਿ ਇਹ ਹੀ ਡਰ ਬਣਿਆ ਰਹਿੰਦਾ ਸੀ ਕਿ ਇਕ ਵਾਰ ਬਿਆਨ ਦੇਣ ਤੋਂ ਗਵਾਹ ਬਾਅਦ 'ਚ ਮੁਕਰ ਹੀ ਨਾ ਜਾਵੇ। ਇਹ ਹੀ ਗੱਲ ਸੀ ਕਿ ਜਿਸ ਕਾਰਨ ਸੀ. ਬੀ. ਆਈ. ਦੀ ਜਾਂਚ ਟੀਮ ਬਹੁਤ ਪ੍ਰ੍ਰੇਸ਼ਾਨ ਸੀ। ਫਿਰ ਵੀ ਇਸ ਮਾਮਲੇ 'ਚ ਜੁਲਾਈ 2016 ਤੱਕ 52 ਵੱਖ-ਵੱਖ ਗਵਾਹਾਂ ਨੇ ਆਪਣੇ ਬਿਆਨ ਦਿੱਤੇ। 15 ਪ੍ਰਾਸੀਕਿਊਸ਼ਨ ਅਤੇ 37 ਡਿਫੈਂਸ ਦੇ ਗਵਾਹ ਇਸ ਲਿਸਟ 'ਚ ਸ਼ਾਮਿਲ ਸਨ।
...ਅਤੇ ਸ਼ੁਰੂ ਹੋਈ ਹਰ ਰੋਜ਼ ਸੁਣਵਾਈ
ਇਹ ਮਾਮਲਾ ਕਾਫੀ ਸਮਾਂ ਲੈ ਰਿਹਾ ਸੀ। ਅਜਿਹੇ ਵਿਚ 25 ਜੁਲਾਈ 2017 ਨੂੰ ਅਦਾਲਤ ਨੇ ਸੁਣਵਾਈ ਰੋਜ਼ ਕਰਨ ਦੇ ਨਿਰਦੇਸ਼ ਦਿੱਤੇ ਤਾਂ ਕਿ ਕੇਸ ਜਲਦੀ ਨਿਪਟ ਸਕੇ। 17 ਅਗਸਤ 2017 ਨੂੰ ਬਹਿਸ ਖਤਮ ਹੋਈ ਅਤੇ 25 ਅਗਸਤ ਨੂੰ ਫੈਸਲਾ ਆਉਣਾ ਹੈ, ਜਿਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੀ. ਬੀ. ਆਈ. ਦਾ ਕਹਿਣਾ ਹੈ ਕਿ ਇਹ ਕੇਸ ਆਪਣੇ ਤਰੀਕੇ ਦਾ ਵੱਖਰਾ ਹੀ ਕੇਸ ਸੀ। ਇਸ ਨੂੰ ਅੰਜਾਮ ਤੱਕ ਪਹੁੰਚਾਉਣਾ ਕਾਫੀ ਮੁਸ਼ਕਿਲ ਕੰਮ ਸੀ ਪਰ ਜਿਵੇਂ ਹੀ ਜਾਂਚ ਸ਼ੁਰੂ ਹੋਈ ਤਾਂ ਬਹੁਤ ਸਾਰੇ ਤੱਤ ਸਾਹਮਣੇ ਆ ਗਏ, ਜਿਨ੍ਹਾਂ ਨਾਲ ਮੁਸ਼ਕਿਲ ਆਸਾਨ ਹੁੰਦੀ ਗਈ।
ਬੈਂਸ ਭਰਾਵਾਂ ਨੇ ਵਿਧਾਨ ਸਭਾ ਕਮੇਟੀਆਂ ਤੋਂ ਦਿੱਤਾ ਅਸਤੀਫ਼ਾ, ਕਿਹਾ 'ਸਾਡੇ ਨਾਲ ਵਿਧਾਨ ਸਭਾ ਵਿਚ ਹੁੰਦਾ ਹੈ ਭੇਦਭਾਵ'
NEXT STORY