ਅੰਮ੍ਰਿਤਸਰ (ਬਿਊਰੋ): 2009 ਤੋਂ 2025 ਤੱਕ ਵੱਖ-ਵੱਖ ਦੇਸ਼ਾਂ ਤੋਂ 15,756 ਭਾਰਤੀਆਂ ਨੂੰ 17 ਵਿਸ਼ੇਸ਼ ਉਡਾਣਾਂ ਰਾਹੀਂ ਡਿਪੋਰਟ ਕੀਤਾ ਗਿਆ ਹੈ। ਇਨ੍ਹਾਂ ਸਾਰੇ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ ਤੇ ਹੋਰ ਦੇਸ਼ਾਂ ਵੱਲੋਂ ਭਾਰਤ ਭੇਜ ਦਿੱਤਾ ਗਿਆ ਸੀ ਅਤੇ ਸਰਕਾਰਾਂ ਵੱਲੋਂ ਆਸਾਨੀ ਨਾਲ ਪ੍ਰਵਾਨ ਕਰ ਲਿਆ ਗਿਆ ਸੀ। ਭਾਵੇਂ ਉਹ ਮਨਮੋਹਨ ਸਿੰਘ ਸਰਕਾਰ (2009-2014) ਦੌਰਾਨ 5 ਉਡਾਣਾਂ ਹੋਣ ਜਾਂ ਮੋਦੀ ਸਰਕਾਰ (2014-2025) ਦੌਰਾਨ 12 ਉਡਾਣਾਂ ਹੋਣ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਵੱਡੇ ਐਕਸ਼ਨ ਦੀ ਤਿਆਰੀ! ਗ੍ਰਿਫ਼ਤਾਰ ਹੋ ਸਕਦੇ ਨੇ ਕਈ 'ਪ੍ਰਵਾਸੀ'
ਤੱਥ ਦੱਸਦੇ ਹਨ ਕਿ ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕੀ ਜਹਾਜ਼ਾਂ ਰਾਹੀਂ ਲਿਆਂਦਾ ਗਿਆ ਸੀ। ਬੀਤੇ ਸਮੇ ’ਚ ਮਿੱਤਰ ਦੇਸ਼ਾਂ ਦੀਆਂ ਸਰਕਾਰਾਂ ਦੀ ਮਦਦ ਨਾਲ ਭਾਰਤ ਸਰਕਾਰ ਨੇ ਵੀ ਪ੍ਰਬੰਧ ਕੀਤਾ ਸੀ। ਬੀਤੇ ਸਮੇਂ ਦੌਰਾਨ 16 ਉਡਾਣਾਂ ਦਿੱਲੀ ’ਚ ਉਤਰੀਆਂ ਸਨ । ਬਾਅਦ ’ਚ ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੀਆਂ ਜੱਦੀ ਥਾਵਾਂ ’ਤੇ ਭੇਜ ਦਿੱਤਾ ਗਿਆ ਸੀ ਪਰ ਜਿਵੇਂ ਹੀ 17ਵੀਂ ਉਡਾਣ ਅੰਮ੍ਰਿਤਸਰ ’ਚ ਉਤਰੀ ਤਾਂ ਹੰਗਾਮਾ ਖੜਾ ਹੋ ਗਿਆ ਕਿਉਂਕਿ 104 ’ਚੋਂ ਵਧੇਰੇ ਪੰਜਾਬ ਦੇ ਸਨ। ਇਸ ਉਡਾਣ ’ਚ ਦੂਜੇ ਸੂਬਿਆਂ ਦੇ ਲੋਕਾਂ ਨੂੰ ਵੀ ਭੇਜਿਆ ਗਿਆ ਸੀ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀਰਵਾਰ ਰਾਜ ਸਭਾ ’ਚ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦਿੱਤੇ । ਅੰਕੜਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ 2019 ’ਚ ਸਭ ਤੋਂ ਵੱਧ ਦੇਸ਼ ਨਿਕਾਲੇ ਹੋਏ ਸਨ। ਉਦੋਂ 2,042 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਵਾਪਸ ਭੇਜਿਆ ਗਿਆ ਸੀ। ਹਾਲਾਂਕਿ, ਸਵਾਲ ਇਹ ਹੈ ਕਿ ਜਦੋਂ ਪਹਿਲਾਂ 16 ਉਡਾਣਾਂ ਦਿੱਲੀ ’ਚ ਉਤਰੀਆਂ ਸਨ ਤਾਂ ਫਿਰ 17ਵੀਂ ਉਡਾਣ ਅੰਮ੍ਰਿਤਸਰ ’ਚ ਕਿਉਂ ਉਤਾਰੀ ਗਈ? ਇਹ ਮੰਜ਼ਿਲ ਕਿਉਂ ਚੁਣੀ ਗਈ?
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਵੱਡੇ ਐਕਸ਼ਨ ਦੀ ਤਿਆਰੀ! ਗ੍ਰਿਫ਼ਤਾਰ ਹੋ ਸਕਦੇ ਨੇ ਕਈ 'ਪ੍ਰਵਾਸੀ'
ਵਿਰੋਧੀ ਧਿਰ ਤੇ ਹੋਰ ਕੁਝ ਵੀ ਕਹਿ ਸਕਦੇ ਹਨ ਪਰ ਮੁੱਦਾ ਇਹ ਹੈ ਕਿ ਅਮਰੀਕਾ ਸਰਕਾਰ ਨੂੰ ਆਪਣੇ ਫੌਜੀ ਜਹਾਜ਼ਾਂ ਨੂੰ ਪੰਜਾਬ ’ਚ ਉਤਾਰਨ ਲਈ ਕਿਉਂ ਕਿਹਾ ਗਿਆ? ਦਿੱਲੀ ’ਚ ਕਿਉਂ ਨਹੀਂ? ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਦਿੱਲੀ ’ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਇਸ ਨਾਲ ਇਕ ਹੋਰ ਸਿਅਾਸੀ ਲੜਾਈ ਸ਼ੁਰੂ ਹੋ ਸਕਦੀ ਸੀ। ਗੈਰ-ਕਾਨੂੰਨੀ ਪ੍ਰਵਾਸੀ ਮਨਮੋਹਨ ਸਿੰਘ ਦੇ ਰਾਜ ਦੌਰਾਨ ਵੀ ਆਏ ਸਨ ਤੇ ਮੋਦੀ ਦੇ ਰਾਜ ਦੌਰਾਨ ਵੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਥਿਆਰਾਂ ਦੇ ਜ਼ੋਰ ’ਤੇ ਲੁੱਟਣ ਵਾਲੇ ਗਿਰੋਹ ਦੇ 5 ਮੈਂਬਰ ਕਾਬੂ, 15 ਮੋਬਾਈਲ ਹੋਏ ਬਰਾਮਦ
NEXT STORY