ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਆ ਕੇ ਆਤਮ-ਹੱਤਿਆ ਕਰਨ ਜਾ ਰਹੇ ਪਤੀ ਗੁਰਵਿੰਦਰ ਸਿੰਘ ਵਾਸੀ ਇੰਦਰਾ ਕਲੌਨੀ ਦੀ ਮੌਤ ਤੋਂ ਬਾਅਦ ਉਸਦੀ ਜੇਬ 'ਚੋਂ ਮਿਲੇ ਸੁਸਾਇਡ ਨੋਟ ਦੇ ਅਧਾਰ 'ਤੇ ਪਤਨੀ ਸਰਬਜੀਤ ਕੌਰ ਅਤੇ ਇਕ ਹੋਰ ਵਿਅਕਤੀ ਛਾਮ ਵਾਸੀ ਇੰਦਰਾ ਕਲੌਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਭਰਾ ਕਮਲਜੀਤ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਦੇ ਗੁਰਵਿੰਦਰ ਸਿੰਘ ਉਰਫ਼ ਸੋਨੀ ਦਾ ਵਿਆਹ 12 ਸਾਲ ਪਹਿਲਾਂ ਸਰਬਜੀਤ ਕੌਰ ਨਾਲ ਹੋਇਆ ਸੀ ਜਿਸ ਤੋਂ ਉਸਦੇ 2 ਬੱਚੇ ਵੀ ਪੈਦਾ ਹੋਏ। ਬਿਆਨਕਰਤਾ ਅਨੁਸਾਰ ਉਸਦੀ ਭਰਜਾਈ ਸਰਬਜੀਤ ਕੌਰ ਦੇ ਇੰਦਰਾ ਕਲੌਨੀ ਵਾਸੀ ਛਾਮ ਨਾਲ ਨਜਾਇਜ਼ ਸਬੰਧ ਸਨ ਜਿਸ ਕਾਰਨ ਉਸਦਾ ਭਰਾ ਦੁਖੀ ਹੋ ਕੇ ਆਪਣੀ ਜੇਬ 'ਚ ਸੁਸਾਇਡ ਨੋਟ ਲਿਖ ਮੋਟਰਸਾਈਕਲ 'ਤੇ ਸਵਾਰ ਗੜ੍ਹੀ ਪੁਲ ਨਹਿਰ ਵਿਚ ਛਾਲ ਮਰਨ ਲਈ ਚਲਾ ਗਿਆ। ਬਿਆਨਕਰਤਾ ਅਨੁਸਾਰ ਉਸਦਾ ਭਰਾ ਗੁਰਵਿੰਦਰ ਸਿੰਘ ਮੋਟਰਸਾਈਕਲ ਗੁੱਸੇ 'ਚ ਤੇਜ਼ ਭਜਾ ਕੇ ਨਹਿਰ ਦੇ ਗੜ੍ਹੀ ਪੁਲ ਵੱਲ ਜਾ ਰਿਹਾ ਸੀ ਕਿ ਰਸਤੇ 'ਚ ਟੋਏ 'ਚ ਵੱਜਾ ਜਿਸ ਕਾਰਨ ਉਹ ਮੂੰਹ ਭਾਰ ਡਿੱਗਿਆ ਜਿਸਦੇ ਸਿਰ ਤੇ ਹੋਰ ਥਾਵਾਂ 'ਤੇ ਕਾਫ਼ੀ ਸੱਟਾਂ ਲੱਗੀਆਂ।
ਇਸ ਦੌਰਾਨ ਗੁਰਵਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਪਰਿਵਾਰਕ ਮੈਂਬਰਾਂ ਨੇ ਗੁਰਵਿੰਦਰ ਸਿੰਘ ਦੀ ਜੇਬ 'ਚੋਂ ਸੁਸਾਇਡ ਨੋਟ ਮਿਲਿਆ ਉਹ ਪੁਲਿਸ ਨੂੰ ਸੌਂਪ ਦਿੱਤਾ ਜਿਸ 'ਚ ਉਸਨੇ ਆਪਣੀ ਮੌਤ ਦਾ ਕਾਰਨ ਆਪਣੀ ਪਤਨੀ ਸਰਬਜੀਤ ਕੌਰ, ਪ੍ਰੇਮੀ ਛਾਮ ਅਤੇ ਸਹੁਰਾ ਪਰਿਵਾਰ ਨੂੰ ਦੱਸਿਆ ਜਿਸ 'ਤੇ ਪੁਲਸ ਨੇ ਮੁੱਢਲੇ ਬਿਆਨਾਂ ਦੌਰਾਨ ਪਤਨੀ ਤੇ ਉਸਦੇ ਕਥਿਤ ਪ੍ਰੇਮੀ 'ਤੇ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਫਰੀਦਕੋਟ 'ਚ ਵੱਡੀ ਵਾਰਦਾਤ, ਘਰ 'ਚ ਦਾਖਲ ਹੋ ਕੇ ਨੌਜਵਾਨ ਦਾ ਕਤਲ
ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੇਰੀ ਆਤਮਾ ਇਨਸਾਫ਼ ਕਰੇਗੀ
ਮ੍ਰਿਤਕ ਗੁਰਵਿੰਦਰ ਸਿੰਘ ਦੀ ਜੇਬ 'ਚੋਂ ਜੋ ਸੁਸਾਇਡ ਨੋਟ ਬਰਾਮਦ ਹੋਇਆ। ਉਸ ਵਿਚ ਉਸਨੇ ਸਿੱਧੇ ਤੌਰ 'ਤੇ ਲਿਖਿਆ ਕਿ ਉਸਦੀ ਪਤਨੀ ਦੇ ਛਾਮ ਨਾਲ ਨਜਾਇਜ਼ ਸਬੰਧ ਹਨ ਜਿਸ ਤੋਂ ਦੁਖੀ ਹੋ ਕੇ ਉਹ ਆਤਮ-ਹੱਤਿਆ ਕਰ ਰਿਹਾ ਹੈ। ਉਸਨੇ ਇਹ ਵੀ ਲਿਖਿਆ ਕਿ ਇਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ ਅਤੇ ਜੇਕਰ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੇਰੀ ਆਤਮਾ ਇਨ੍ਹਾਂ ਨਾਲ ਇਨਸਾਫ਼ ਕਰੇਗੀ। ਸੁਸਾਇਡ ਨੋਟ 'ਚ ਮ੍ਰਿਤਕ ਗੁਰਵਿੰਦਰ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਨੂੰ ਕਸੂਰਵਾਰ ਦੱਸਿਆ ਅਤੇ ਪੁਲਸ ਅਨੁਸਾਰ ਜਾਂਚ ਤੋਂ ਬਾਅਦ ਜੇਕਰ ਹੋਰ ਵੀ ਇਸ ਮਾਮਲੇ 'ਚ ਦੋਸ਼ੀ ਪਾਇਆ ਗਿਆ ਤਾਂ ਉਸ 'ਤੇ ਵੀ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਕੋਰੋਨਾ ਵਾਇਰਸ ਦੇ 8 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
ਰਾਹਤ ਭਰੀ ਖਬਰ: ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਡਰਾਈਵਰ ਦੀ ਰਿਪੋਰਟ ਆਈ ਨੈਗੇਟਿਵ
NEXT STORY