ਮੋਗਾ (ਕਸ਼ਿਸ਼ ਸਿੰਗਲਾ) : ਚਿੱਟੇ ਦਾ ਕਹਿਰ ਅਜੇ ਵੀ ਜਾਰੀ ਹੈ। ਇਸ ਦੀ ਤਾਜ਼ਾ ਮਿਸਾਲ ਮੋਗਾ ਦੇ ਵਾਰਡ ਨੰਬਰ 8 'ਚ ਦੇਖਣ ਨੂੰ ਮਿਲੀ ਹੈ ਜਿਸ ਵਿਚ ਇਕ ਵਿਅਕਤੀ ਜਿਹੜਾ ਕਿ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਸੀ ਅਤੇ ਉਸ ਵੱਲੋਂ ਰੋਜ਼ਾਨਾ ਆਪਣੀ ਪਤਨੀ ਤੋਂ ਇਸ ਸਬੰਧੀ ਪੈਸੇ ਮੰਗੇ ਜਾਂਦੇ ਸੀ ਪਰ ਜਦੋਂ ਪਤਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਅੱਜ ਉਸ ਵੱਲੋਂ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਗਾ ਲਈ। ਮੌਕੇ 'ਤੇ ਸਮਾਜ ਸੇਵਾ ਸੋਸਾਇਟੀ ਦੇ ਆਗੂਆਂ ਨੇ ਪਹੁੰਚ ਕੇ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ।
ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਉਕਤ ਵਾਰਡ ਨੰਬਰ ਅੱਠ ਦਾ ਰਹਿਣ ਵਾਲਾ ਹੈ ਅਤੇ ਚਿੱਟੇ ਦਾ ਆਦੀ ਹੈ। ਪੈਸੇ ਨਾ ਮਿਲਣ ਕਾਰਨ ਇਸ ਵੱਲੋਂ ਆਪਣੇ ਆਪ ਨੂੰ ਅੱਗ ਲਗਾਈ ਗਈ ਹੈ। ਵਿਅਕਤੀ ਦੀ ਪਤਨੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਪਤੀ ਨਸ਼ਾ ਕਰਨ ਦਾ ਆਦੀ ਹੈ ਅਤੇ ਉਹ ਘਰ ਦਾ ਸਮਾਨ ਚੁੱਕ-ਚੁੱਕ ਕੇ ਵੇਚ ਰਿਹਾ ਹੈ। ਅੱਜ ਉਸ ਵੱਲੋਂ ਆਪਣੇ ਸਹੁਰੇ ਪਰਿਵਾਰ ਘਰੋਂ ਬੋਤਲ ਲਿਆ ਕੇ ਅੱਗ ਲਗਾ ਲਈ।
ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀ ਮਿਜ਼ਾਈਲ, ਸਹਿਮੇ ਲੋਕ ਤੇ ਪਈਆਂ ਭਾਜੜਾਂ
NEXT STORY