ਅੰਮ੍ਰਿਤਸਰ (ਅਨਜਾਣ) - ਗੁਰੂ ਨਾਨਕ ਕਾਲੋਨੀ, ਤਰਨ-ਤਾਰਨ ਰੋਡ ਦੇ ਵਾਸੀ ਭੂਸ਼ਨ ਸ਼ਰਮਾ ਤੇ ਉਸਦੇ ਬੱਚਿਆਂ ਕਰੁਨ, ਅਰਜੁਨ ਵੱਲੋਂ ਭੂਸ਼ਨ ਦੇ ਸਹੁਰੇ ਪ੍ਰੀਵਾਰ ਤੇ ਪਤਨੀ ਵੱਲੋਂ ਤੰਗ ਪ੍ਰੇਸ਼ਾਨ ਕਰਨ, ਮਾਰਕੁਟਾਈ ਕਰਨ ਤੇ ਘਰ ਵਿੱਚ ਨਾ ਵੜਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭੂਸ਼ਨ ਸ਼ਰਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਉਸਦੀ ਪਤਨੀ ਤੇ ਸਹੁਰੇ ਪ੍ਰੀਵਾਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਮੈਨੂੰ ਦਾਹੜੀ ਕੇਸ ਕੱਟਣ ਲਈ ਮਜ਼ਬੂਰ ਕਰ ਰਹੇ ਹਨ। ਭੂਸ਼ਨ ਦੇ ਦੋਵੇਂ ਬੱਚੇ ਕਰੁਨ ਤੇ ਅਰਜੁਨ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਸਾਨੂੰ ਤੇ ਸਾਡੇ ਪਿਤਾ ਨੂੰ ਘਰ ‘ਚ ਨਹੀਂ ਵੜਨ ਦੇਂਦੀ ਤੇ ਨਾ ਹੀ ਰੋਟੀ ਪਕਾ ਕੇ ਦੇਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ
ਕਰੁਨ ਨੇ ਕਿਹਾ ਕਿ ਆਪਣੇ ਰਾਜਨੀਤਕ ਅਸਰ ਰਸੂਖ ਕਾਰਣ ਮੇਰੇ ਨਾਨਕੇ ਪ੍ਰੀਵਾਰ ਦਾ ਇਕ ਰਿਸ਼ਤੇਦਾਰ, ਜੋ ਪੈਟਰੋਲ ਪੰਪ ‘ਤੇ ਕੰਮ ਕਰਦਾ ਹੈ ਅਤੇ ਮੇਰੇ ਮਾਮੇ ਨੇ ਪੁਲਸ ਚੌਂਕੀ ਗੁੱਜਰਪੁਰਾ ਵਿਖੇ ਪੁੱਛਗਿੱਛ ਦੌਰਾਨ ਮੈਨੂੰ ਕਿਸੇ ਅਣਪਛਾਤੀ ਜਗ੍ਹਾ ‘ਤੇ ਲਿਜਾ ਕੇ ਮੇਰੀ ਮਾਰਕੁਟਾਈ ਕਰਵਾਈ ਹੈ। ਭੂਸ਼ਨ ਕੁਮਾਰ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਮਾਣਯੋਗ ਕਮਿਸ਼ਨਰ ਪੁਲਸ ਅੰਮ੍ਰਿਤਸਰ ਤੇ ਡੀ.ਜੀ.ਪੀ. ਚੰਡੀਗੜ੍ਹ ਨੂੰ ਆਪਣੀ ਪਤਨੀ, ਸਹੁਰੇ ਪ੍ਰੀਵਾਰ ਤੇ ਪੁਲਸ ਅਧਿਕਾਰੀਆਂ ਖਿਲਾਫ਼ ਦਰਖਾਸਤਾਂ ਵੀ ਦੇ ਚੁੱਕਾ ਹੈ, ਜਿਨ੍ਹਾਂ ਦੇ ਯੂ.ਆਈ.ਡੀ ਨੰਬਰ 1935808 ਮਿਤੀ 15-12-2020, 40707 ਸੀ ਡੀ -2 ਮਿਤੀ 7-12-2020, ਯੂ.ਆਈ.ਡੀ. ਨੰਬਰ 1912628 ਮਿਤੀ 3-11-2020, 36811 ਸੀ ਡੀ-1 ਮਿਤੀ 29-10-2020 ਹਨ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ
ਉਸਨੇ ਕਿਹਾ ਕਿ ਇਸ ਸਮੇਂ ਮੇਰਾ ਕੇਸ ਮਾਣਯੋਗ ਜਾਇੰਟ ਕਮਿਸ਼ਨਰ ਸਾਹਿਬ ਦੇ ਦਫ਼ਤਰ ਵਿਖੇ ਚੱਲ ਰਿਹਾ ਹੈ ਪਰ ਪੁਲਸ ਵੱਲੋਂ ਮੇਰੇ ਗਵਾਹਾਂ ਦੇ ਬਿਆਨ ਨਹੀਂ ਲਏ ਗਏ। ਉਸ ਨੇ ਕਿਹਾ ਕਿ ਅਗਰ ਮੈਨੂੰ ਦਾਹੜੀ ਕੇਸ ਕੱਟਣ ਲਈ ਮਜ਼ਬੂਰ ਕੀਤਾ ਗਿਆ ਤਾਂ ਮੈਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜੱਥੇਬੰਦੀਆਂ ਅੱਗੇ ਉਠਾਵਾਂਗਾ। ਉਸਨੇ ਪ੍ਰਸ਼ਾਸਨ ਕੋਲ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਮਾਲ ਦੀ ਰਾਖੀ ਲਈ ਗੁਹਾਰ ਲਗਾਈ। ਭੂਸ਼ਨ ਦੇ ਇਲਾਕਾ ਨਿਵਾਸੀ ਰਾਜ ਕੁਮਾਰ ਕਾਲਾ, ਓਂਕਾਰ ਸਿੰਘ ਢਿੱਲੋਂ, ਜੀਵਨ ਸਿੰਘ ਟੀਟੂ, ਹਰਦੀਪ ਸਿੰਘ ਕਾਕਾ, ਪਵਨ ਕੁਮਾਰ, ਸਵਿੰਦਰ ਸਿੰਘ ਤੇ ਬੇਅੰਤ ਸਿੰਘ ਨੇ ਕਿਹਾ ਕਿ ਭੂਸ਼ਨ ਕੁਮਾਰ ਇਕ ਸ਼ਰੀਫ਼ ਆਮਦੀ ਹੈ ਤੇ ਉਸਨੂੰ ਉਸਦਾ ਸਹੁਰਾ ਪ੍ਰੀਵਾਰ ਤੰਗ ਪ੍ਰੇਸ਼ਾਨ ਕਰ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ...ਤੇ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆ ਹੀ ਗਈ ਲਾਲੀ ਮਜੀਠੀਆ ਦੀ ਯਾਦ
ਭੂਸ਼ਨ ਮੇਰੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ : ਵਿਜੈ ਕੁਮਾਰ ਹੰਸਲਾ
ਭੂਸ਼ਨ ਦੇ ਸਾਲੇ ਵਿਜੈ ਕੁਮਾਰ ਹੰਸਲਾ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਭੂਸ਼ਨ ਮੇਰੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤੇ ਉਸ ਵੱਲੋਂ ਲਗਾਏ ਦੋਸ਼ ਝੂਠੇ ਨੇ। ਪੈਟਰੋਲ ਪੰਪ ਵਾਲੇ ਦਰਸ਼ਨ ਕੁਮਾਰ ਨੇ ਕਿਹਾ ਕਿ ਮੇਰੇ ਗਵਾਂਢ ਭੂਸ਼ਨ ਦੀ ਪਤਨੀ ਦੇ ਪੇਕੇ ਨੇ ਤੇ ਮੈਂ ਆਪਣੀ ਧੀ ਸਮਝ ਕੇ ਉਨ੍ਹਾਂ ਨਾਲ ਥਾਣੇ ਫ਼ੈਸਲਾ ਕਰਵਾਉਣ ਗਿਆ ਸੀ ਪਰ ਭੂਸ਼ਣ ਨੇ ਮੇਰਾ ਨਾਮ ਸ਼ਿਕਾਇਤ ਵਿੱਚ ਦਰਜ ਕਰਵਾ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਬੱਚਿਆਂ 'ਚ ਵਧ ਰਿਹਾ ਮੋਬਾਇਲ ਦਾ ਰੁਝਾਨ ਬਣਿਆ ਚਿੰਤਾ ਦਾ ਵਿਸ਼ਾ, ਮਾਨਸਿਕ ਤਣਾਅ ਸਣੇ ਕਈ ਬੀਮਾਰੀਆਂ ਦਾ ਖ਼ਤਰਾ
ਕੀ ਕਹਿੰਦੇ ਨੇ ਜਾਂਚ ਅਧਿਕਾਰੀ :
ਇਸ ਸਬੰਧੀ ਜਾਇੰਟ ਕਮਿਸ਼ਨਰ ਦਫ਼ਤਰ ਦੇ ਜਾਂਚ ਅਧਿਕਾਰੀ ਏ.ਐੱਸ.ਆਈ ਸਤਪਾਲ ਸਿੰਘ ਨੇ ਕਿਹਾ ਕਿ ਭੂਸ਼ਨ ਵੱਲੋਂ ਦਿੱਤੀ ਦਰਖਾਸਤ ਦੀ ਜਾਂਚ ਚੱਲ ਰਹੀ ਹੈ ਤੇ ਸਾਰੇ ਗਵਾਹਾਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ ਨੇ। ਜਾਂਚ ਉਪਰੰਤ ਜੋ ਦੋਸ਼ੀ ਪਾਇਆ ਗਿਆ ਉਸ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ
ਚੋਣਾਂ ਵਾਲੇ ਸਾਲ ’ਚ ਪ੍ਰਧਾਨ ਬਦਲਿਆ ਤਾਂ ਕਾਂਗਰਸ ਦੀ ਵੱਧ ਸਕਦੀ ਹੈ ਮੁਸ਼ਕਲ
NEXT STORY