ਚੰਡੀਗੜ੍ਹ (ਸੁਸ਼ੀਲ) : ਪਤਨੀ ਦੇ ਪ੍ਰੇਮ ਸਬੰਧਾਂ ਸਬੰਧੀ ਪਤਾ ਲੱਗਣ ’ਤੇ ਪਤੀ ਨੇ ਇੰਡਸਟਰੀਅਲ ਏਰੀਆ ਫੇਜ਼-1 'ਚ ਬੁਲਾ ਕੇ 5 ਮਹੀਨਿਆਂ ਦੀ ਗਰਭਵਤੀ ਪਤਨੀ ਦਾ ਕਤਲ ਕਰ ਦਿੱਤਾ। ਪੁਲਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਹੱਲੋਮਾਜਰਾ ਦੀ ਰਹਿਣ ਵਾਲੀ ਅਰਚਨਾ ਵਜੋਂ ਹੋਈ ਹੈ। ਅਰਚਨਾ ਦਾ ਸੰਨੀ ਨਾਂ ਦੇ ਨੌਜਵਾਨ ਨਾਲ ਅਫੇਅਰ ਚੱਲ ਰਿਹਾ ਸੀ। ਮ੍ਰਿਤਕਾ ਦੀ ਭੈਣ ਕੰਚਨ ਦੀ ਸ਼ਿਕਾਇਤ ’ਤੇ ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਜੀਜੇ ਰਮੇਸ਼ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਰਮੇਸ਼ ਨੇ ਆਪਣੀ ਪਤਨੀ ਅਰਚਨਾ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ। ਅਰਚਨਾ 5 ਮਹੀਨਿਆਂ ਦੀ ਗਰਭਵਤੀ ਸੀ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰਨ ਵਿਚ ਲੱਗੀ ਹੋਈ ਹੈ। ਹੱਲੋਮਾਜਰਾ ਦੀ ਰਹਿਣ ਵਾਲੀ ਕੰਚਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਭੈਣ ਅਰਚਨਾ ਇੰਡਸਟ੍ਰੀਅਲ ਏਰੀਆ ਫੇਜ਼-1 ਵਿਚ ਸਥਿਤ ਪਲਾਟ ਨੰਬਰ 211 ਵਿਚ ਕੰਮ ਕਰਦੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮਸ਼ਹੂਰ ਕਾਰੋਬਾਰੀ ਦੇ ਅਗਵਾ ਮਾਮਲੇ 'ਚ ਵੱਡੇ ਖ਼ੁਲਾਸੇ, ਪੁਲਸ ਅੱਗੇ ਬਿਆਨ ਕੀਤਾ ਖ਼ੌਫ਼ਨਾਕ ਸੱਚ
ਉੱਥੇ ਉਸ ਦੀ ਰਮੇਸ਼ ਕੁਮਾਰ ਨਾਲ ਗੱਲਬਾਤ ਹੋਈ। ਅਪ੍ਰੈਲ, 2023 ਨੂੰ ਅਰਚਨਾ ਨੇ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਰਮੇਸ਼ ਨਾਲ ਵਿਆਹ ਕਰ ਲਿਆ। ਉਨ੍ਹਾਂ ਦੇ ਵਿਆਹ ਤੋਂ ਬਾਅਦ ਰਮੇਸ਼ ਦੀ ਭੈਣ ਦਾ ਵਿਆਹ ਸੀ। ਰਮੇਸ਼ ਅਤੇ ਭੈਣ ਅਰਚਨਾ ਵਿਆਹ ਲਈ ਉੱਤਰ ਪ੍ਰਦੇਸ਼ ਦੇ ਗੋਂਡਾ ਚਲੇ ਗਏ। ਇਸ ਦੌਰਾਨ ਰਮੇਸ਼ ਕੁਮਾਰ ਦੀ ਲੱਤ 'ਚ ਫਰੈਕਚਰ ਹੋ ਗਿਆ। ਭੈਣ ਅਰਚਨਾ ਪਿੰਡੋਂ ਵਾਪਸ ਆ ਕੇ ਮੇਰੇ ਨਾਲ ਰਹਿਣ ਲੱਗ ਪਈ। ਇਸ ਦੌਰਾਨ ਅਰਚਨਾ ਨੇ ਸੰਨੀ ਨਾਂ ਦੇ ਨੌਜਵਾਨ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਸੰਨੀ ਨੇ ਆਪਣੇ ਮਾਤਾ-ਪਿਤਾ ਨੂੰ ਵਿਆਹ ਦਾ ਪ੍ਰਸਤਾਵ ਲੈ ਕੇ ਉਨ੍ਹਾਂ ਦੇ ਘਰ ਭੇਜਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਅਰਚਨਾ ਵਿਆਹੀ ਹੋਈ ਹੈ ਅਤੇ ਉਸ ਦਾ ਪਤੀ ਰਮੇਸ਼ ਪਿੰਡ ਗਿਆ ਹੋਇਆ ਹੈ। ਇਸ ਤੋਂ ਬਾਅਦ ਅਰਚਨਾ ਇਕ ਮਹੀਨੇ ਤੋਂ ਸੈਕਟਰ-27 ਸਥਿਤ ਕੋਠੀ ਵਿਚ ਫੁੱਲ ਟਾਈਮ ਕੰਮ ਕਰਨ ਲੱਗ ਗਈ। ਇਸ ਦੌਰਾਨ ਰਮੇਸ਼ ਪਿੰਡ ਤੋਂ ਵਾਪਸ ਆਇਆ ਤਾਂ ਉਸ ਨੂੰ ਸੰਨੀ ਅਤੇ ਉਸ ਦੇ ਅਫੇਅਰ ਸਬੰਧੀ ਪਤਾ ਲੱਗਾ।
ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਲਈ ਚੰਗੀ ਖ਼ਬਰ, ਨਵੇਂ ਸਾਲ ਤੋਂ ਪਹਿਲਾਂ ਮਿਲੇਗੀ ਵੱਡੀ ਰਾਹਤ
ਇੰਡਸਟ੍ਰੀਅਲ ਏਰੀਆ ’ਚੋਂ ਮਿਲੀ ਸੀ ਲਾਸ਼
15 ਨਵੰਬਰ ਨੂੰ ਮੇਰੀ ਭੈਣ ਮੇਰੇ ਕੋਲ ਆਈ ਅਤੇ ਕਿਹਾ ਕਿ ਉਹ ਆਪਣੇ ਪਤੀ ਰਮੇਸ਼ ਨੂੰ ਦਵਾਈ ਦਿਵਾ ਕੇ ਡਿਊਟੀ ’ਤੇ ਜਾਵੇਗੀ। ਇਸ ਤੋਂ ਬਾਅਦ ਉਸ ਦਾ ਕੋਈ ਫੋਨ ਨਹੀਂ ਆਇਆ। ਕੰਚਨ ਨੇ ਭੈਣ ਅਰਚਨਾ ਦਾ ਹਾਲ-ਚਾਲ ਪੁੱਛਣ ਲਈ ਆਪਣੇ ਦਿਓਰ ਨੂੰ ਸੈਕਟਰ-27 ਦੀ ਕੋਠੀ ਭੇਜ ਦਿੱਤਾ। ਉੱਥੇ ਪਤਾ ਲੱਗਾ ਕਿ ਅਰਚਨਾ ਦੋ ਦਿਨਾਂ ਤੋਂ ਕੰਮ ’ਤੇ ਨਹੀਂ ਆਈ ਸੀ। ਸ਼ੁੱਕਰਵਾਰ ਸ਼ਾਮ ਨੂੰ ਅਰਚਨਾ ਦੀ ਲਾਸ਼ ਪਲਾਟ ਨੰਬਰ 212, ਇੰਡਸਟ੍ਰੀਅਲ ਏਰੀਆ ਫੇਜ਼-1 ਨੇੜੇ ਖੂਨ ਨਾਲ ਲੱਥਪਥ ਹਾਲਤ ਵਿਚ ਮਿਲੀ। ਉਸਦੇ ਨੱਕ ਅਤੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਪੋਸਟਮਾਰਟਮ ਵਿਚ ਗਲਾ ਦਬਾਉਣ ਨਾਲ ਅਰਚਨਾ ਦੀ ਮੌਤ ਦਾ ਕਾਰਨ ਪਤਾ ਲੱਗਦਿਆਂ ਹੀ ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਰਮੇਸ਼ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਨਿਰਮਾਣ ਵਿਭਾਗ ਪੰਜਾਬ ਵੱਲੋਂ 2280 ਕਰੋੜ ਰੁਪਏ ਦੇ 206 ਜਨਤਕ ਇਮਾਰਤੀ ਪ੍ਰੋਜੈਕਟਾਂ 'ਤੇ ਕੰਮ ਜਾਰੀ
NEXT STORY