ਸੰਗਰੂਰ (ਬੇਦੀ)— ਸੰਗਰੂਰ ਦੇ ਪਿੰਡ ਗੰਦੁਆ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਬੇਵਫਾ ਪਚਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਦਾ ਕਤਲ ਕਰ ਲਾਸ਼ ਨੂੰ ਘਰ ਦੇ ਟਾਇਲਟ ਗਟਰ 'ਚ ਸੁੱਟ ਦਿੱਤਾ। ਪੁਲਸ ਨੇ ਪਤਨੀ ਅਤੇ ਆਸ਼ਿਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਗੰਦੁਆ 'ਚ ਇਕ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਲਾਸ਼ ਨੂੰ ਘਰ ਦੀ ਟਾਇਲਟ ਦੇ ਗਟਰ 'ਤ ਸੁੱਟ ਦਿੱਤਾ ਅਤੇ ਪੁਲਸ ਨੂੰ ਜਾਣਕਰੀ ਦਿੱਤੀ ਕਿ ਉ ਦਾ ਪਤੀ ਲਾਪਤਾ ਹੋ ਗਿਆ ਹੈ ਜੋ ਹਾਲੇ ਤਕ ਨਹੀਂ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ 6 ਅਗਸਤ ਨੂੰ ਹੀ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ ਅਤੇ ਪੁਲਸ ਨੂੰ ਲਾਪਤਾ ਹੋਣ ਦੀ ਸੂਚਨਾ 18 ਅਗਸਤ ਨੂੰ ਦਿੱਤੀ ਸੀ। ਜਿਸ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਤਾਂ ਮਾਮਲਾ ਕਤਲ ਦਾ ਸਾਹਮਣੇ ਆਇਆ। ਪੁਲਸ ਨੇ ਲਾਸ਼ ਨੂੰ ਘਰ ਤੋਂ ਕਬਜ਼ੇ 'ਚ ਲੈ ਕੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੰਜਾਬ ਦੀ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY