ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਥਾਣਾ ਸਿਟੀ 2 ’ਚ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਇਕ ਪਤਨੀ ਨੇ ਗ੍ਰੀਨ ਐਵੇਨਿਊ ਦੇ ਨੇੜੇ ਆਪਣੇ ਪਤੀ ਨੂੰ ਪ੍ਰੇਮਿਕਾ ਨਾਲ ਪੁਲਸ ਹਵਾਲੇ ਕੀਤੀ ਪਰ ਪੁਲਸ ਵੱਲੋਂ ਕਾਰਵਾਈ ਕਰਨ ਤੋਂ ਟਾਲ-ਮਟੋਲ ਕਰਨ ’ਤੇ ਕਿਸਾਨ ਯੂਨੀਅਨ ਉਕਤ ਔਰਤ ਦੇ ਹੱਕ ’ਚ ਖੜ੍ਹੀ ਹੋ ਗਈ ਅਤੇ ਥਾਣਾ ਸਿਟੀ 2 ਅੱਗੇ ਧਰਨਾ ਲਾ ਦਿੱਤਾ। ਜਿਸ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਉਹ ਕਾਂਗਰਸੀ ਵਰਕਰ ਵੀ ਹੈ।
ਇਹ ਵੀ ਪੜ੍ਹੋ: ਸਫ਼ਾਈ ਸੇਵਕਾਂ ਦੀ ਹੜਤਾਲ ਮਗਰੋਂ ਰਾਜਾ ਵੜਿੰਗ ਟਰੈਕਟਰ ਲੈ ਕੇ ਕੂੜੇ ਦੇ ਢੇਰ ਸਾਫ਼ ਕਰਨ ਖ਼ੁਦ ਨਿਕਲੇ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ ਮੇਰਾ 12 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸਦਾ ਮੇਰੇ ਨਾਲ ਦੂਜਾ ਵਿਆਹ ਸੀ। ਕਿਉਂਕਿ ਉਸਦੀ ਪਹਿਲੀ ਘਰਵਾਲੀ ਦੀ ਮੌਤ ਹੋ ਗਈ। ਵਿਆਹ ਤੋਂ ਬਾਅਦ ਉਹ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ ਅਤੇ ਕਹਿਣ ਲੱਗਿਆ ਕਿ ਮੈਂ ਕਾਂਗਰਸੀ ਲੀਡਰ ਹਾਂ। ਮੇਰੀ ਥਾਣੇ ’ਚ ਪੂਰੀ ਚਲਦੀ ਹੈ ਅਤੇ ਮੈਨੂੰ ਜ਼ਬਰਦਸਤੀ ਘਰੋਂ ਬਾਹਰ ਕੱਢ ਦਿੱਤਾ ਅਤੇ ਉਸਦੇ ਸਬੰਧ ਸਾਡੀ ਗੁਆਂਢਣ ਨਾਲ ਬਣ ਗਏ। ਅੱਜ ਬਰਨਾਲਾ ਵਿਖੇ ਉਹ ਇਕ ਹੋਟਲ ’ਚ ਆਪਣੀ ਪ੍ਰੇਮਿਕਾ ਨਾਲ ਕਥਿਤ ਤੌਰ ’ਤੇ ਰੰਗ ਰਲੀਆਂ ਮਨਾਉਣ ਆਇਆ ਸੀ ਕਿ ਮੈਂ ਰੰਗੇ-ਹੱਥੀਂ ਪੁਲਸ ਨੂੰ ਫੜਾ ਦਿੱਤਾ ਪਰ ਪੁਲਸ ਕਾਰਵਾਈ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਸ ਕੋਲ ਰਿਵਾਲਵਰ ਹੀ ਹੈ। ਉਸ ਕੋਲੋਂ ਮੈਨੂੰ, ਮੇਰੇ ਪਰਿਵਾਰ, ਮੇਰੇ ਲੜਕੇ ਅਤੇ ਭਰਾਵਾਂ ਨੂੰ ਖਤਰਾ ਹੈ। ਇਸ ਲਈ ਉਸਦੀ ਰਿਵਾਲਵਰ ਵੀ ਜਮ੍ਹਾ ਕਰਵਾਈ ਜਾਵੇ।
ਇਹ ਵੀ ਪੜ੍ਹੋ: ਬੈਂਕ ਮੂਹਰੇ ਲੱਗੀ ਭੀੜ 'ਚ ਸ਼ਾਮਲ ਵਿਅਕਤੀ ਹੋਇਆ ਬੇਹੋਸ਼, ਨਿਕਲਿਆ ਕੋਰੋਨਾ ਪਾਜ਼ੇਟਿਵ
ਇਨਸਾਫ ਲੈ ਕੇ ਹੀ ਚੁੱਕਾਂਗੇ ਧਰਨਾ
ਸਖਬੀਰ ਸਿੰਘ ਤੇ ਭੋਲਾ ਸਿੰਘ ਨੇ ਕਿਹਾ ਕਿ ਔਰਤਾਂ ਨਾਲ ਬੇਇਨਸਾਫੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅੱਜ ਅਸੀਂ ਰੰਗੇਹੱਥੀਂ ਉਕਤ ਵਿਅਕਤੀ ਨੂੰ ਪੁਲਸ ਨੂੰ ਇਕ ਹੋਟਲ ’ਚੋਂ ਫੜਾ ਦਿੱਤਾ ਹੈ। ਉਥੇ ਉਹ ਇਤਰਾਜਯੋਗ ਹਾਲਤ ’ਚ ਫੜ੍ਹੇ ਗਏ ਹਨ। ਇਸਦੇ ਬਾਵਜੂਦ ਵੀ ਪੁਲਸ ਕਾਰਵਾਈ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ। ਸ਼ਾਇਦ ਰਾਜਨੀਤਕ ਦਬਾਅ ਕਾਰਨ ਪੁਲਸ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ, ਸਾਡੇ ਵੱਲੋਂ ਧਰਨਾ ਜਾਰੀ ਰਹੇਗਾ।ਜਦੋਂ ਇਸ ਸਬੰਧੀ ਥਾਣਾ ਸਿਟੀ 2 ਦੇ ਇੰਚਾਰਜ ਜਸਕਰਨ ਸਿੰਘ ਨੇ ਕਿਹਾ ਕਿ ਪੀੜਤ ਔਰਤ ਵੱਲੋਂ ਸਾਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਕਰਕੇ ਹੋ ਰਹੀਆਂ ਮੌਤਾਂ ’ਤੇ ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੋਰੋਨਾ ਦੀ ਭਿਆਨਕ ਬੀਮਾਰੀ ਨਾਲ ਇਕ ਹੋਰ ਘਰ ਦਾ ਚਿਰਾਗ ਬੁਝਿਆ
NEXT STORY