ਕੌਹਰੀਆਂ (ਸ਼ਰਮਾ): ਪਿੰਡ ਕੌਹਰੀਆਂ ਵਿਖੇ ਬਣੀ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਸਟਾਫ਼ ਦੀ ਭਾਰੀ ਕਮੀ ਨਾਲ ਜੂਝ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਜਿੱਥੇ ਬੈਂਕ ਗ੍ਰਾਹਕਾਂ ਨੂੰ ਆਪਣਾ ਲੈਣ-ਦੇਣ ਕਰਨ ਲਈ ਘੰਟਿਆਂ ਬੱਧੀ ਲਾਈਨਾਂ ’ਚ ਖੜ੍ਹ ਕੇ ਉਡੀਕ ਕਰਨੀ ਪੈਂਦੀ ਹੈ ਉਥੇ ਕਾਊਂਟਰ ’ਤੇ ਮੌਜੂਦ ਬੈਂਕ ਮੁਲਾਜ਼ਮਾਂ ਨੂੰ ਵੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਝਲਣੀਆਂ ਪੈਂਦੀਆਂ ਹਨ।
ਇਹ ਵੀ ਪੜ੍ਹੋ: ਸਫ਼ਾਈ ਸੇਵਕਾਂ ਦੀ ਹੜਤਾਲ ਮਗਰੋਂ ਰਾਜਾ ਵੜਿੰਗ ਟਰੈਕਟਰ ਲੈ ਕੇ ਕੂੜੇ ਦੇ ਢੇਰ ਸਾਫ਼ ਕਰਨ ਖ਼ੁਦ ਨਿਕਲੇ
ਇਸ ਬ੍ਰਾਂਚ ’ਚ ਕੰਮ ਕਰਨ ਵਾਲੇ ਸਿਰਫ਼ ਦੋ ਹੀ ਮੁਲਾਜ਼ਮ ਮੈਨੇਜਰ ਅਤੇ ਕੈਸ਼ੀਅਰ ਹੀ ਹਨ, ਜਿਨ੍ਹਾਂ ’ਚੋਂ ਇਕ ਮੁਲਾਜ਼ਮ ਹੱਥ ਤੋਂ ਅਪਾਹਜ ਹੈ ਜਿਸ ਕਾਰਨ ਬੈਂਕ ’ਚ ਕੰਮ ਦੀ ਸਪੀਡ ਬਹੁਤ ਘੱਟ ਹੈ ਅਤੇ ਸੀਜ਼ਨ ਦਾ ਟਾਈਮ ਹੋਣ ਕਾਰਨ ਬੈਂਕ ’ਚ ਲੋਕਾਂ ਦਾ ਆਉਣਾ-ਜਾਣਾ ਬਹੁਤ ਵਧ ਗਿਆ ਹੈ ਅਤੇ ਲੋਕ ਬਾਹਰ ਧੁੱਪ ’ਚ ਲਾਈਨਾਂ ਲਾ ਕੇ ਖੜ੍ਹਨ ਲਈ ਮਜਬੂਰ ਹਨ। ਉਪਰੋਂ ਕੋਰੋਨਾ ਵਰਗੀ ਨਾ-ਮੁਰਾਦ ਬੀਮਾਰੀ ਦੇ ਕਾਰਨ ਲਾਈਨਾਂ ’ਚ ਖੜ੍ਹ ਕੇ ਲੋਕ ਆਪਣੀ ਜ਼ਿੰਦਗੀ ਨੂੰ ਖ਼ਤਰੇ ’ਚ ਪਾ ਰਹੇ ਹਨ।ਜ਼ਿਕਰਯੋਗ ਹੈ ਕਿ ਕੱਲ ਇੱਥੇ ਬੈਂਕ ਅੱਗੇ ਲਾਈਨ ’ਚ ਖੜ੍ਹਾ ਇਕ ਵਿਅਕਤੀ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ ਜਿਸਨੂੰ ਉਥੇ ਖੜ੍ਹੇ ਵਿਅਕਤੀਆਂ ਨੇ ਸੰਭਾਲਿਆ ਅਤੇ ਹਸਪਤਾਲ ਲੈ ਕੇ ਗਏ ਜਿੱਥੇ ਉਹ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਇਸ ਨੂੰ ਦੇਖ ਕੇ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਲਾਈਨ ’ਚ ਖੜ੍ਹੇ ਉਸ ਵਿਅਕਤੀ ਦੇ ਸੰਪਰਕ ’ਚ ਕਿੰਨੇ ਲੋਕ ਆਏ ਹੋਣਗੇ।
ਇਹ ਵੀ ਪੜ੍ਹੋ: ‘ਕਿਸਾਨਾਂ ਦੀ ਸਹੂਲਤ ਲਈ ਡਿਜੀਲਾਕਰ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ’
ਬੈਂਕ ’ਚ ਸਟਾਫ ਦੀ ਘਾਟ ਪੂਰੀ ਕਰਨ ਦੀ ਮੰਗ
ਗੁਰਦੇਵ ਸਿੰਘ ਸਾਬਕਾ ਸਰਪੰਚ ਕੌਹਰੀਆਂ, ਹਰਪਾਲ ਸਿੰਘ, ਸੁਖਜਿੰਦਰ ਸਿੰਘ, ਅਜੈਬ ਸਿੰਘ ਆੜ੍ਹਤੀ, ਬੰਟੀ ਸਿੰਗਲਾ, ਰਾਜਪਾਲ ਸਿੰਘ ਸਾਬਕਾ ਸਰਪੰਚ ਕੌਹਰੀਆਂ, ਦੀਪ ਸਿੰਘ ਨੰਬਰਦਾਰ ਤੇ ਨਸੀਬ ਸਿੰਘ ਆਦਿ ਨੇ ਮੰਗ ਕੀਤੀ ਕਿ ਬੈਂਕ ’ਚ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਕੋਰੋਨਾ ਵਰਗੀ ਨਾਮੁਰਾਦ ਬੀਮਾਰੀ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: ਕੋਰੋਨਾ ਕਰਕੇ ਹੋ ਰਹੀਆਂ ਮੌਤਾਂ ’ਤੇ ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਹਿਮ ਖ਼ਬਰ : 'ਕੋਰੋਨਾ' ਦੇ ਵਿਗੜੇ ਹਾਲਾਤ ਦੌਰਾਨ ਪੰਜਾਬ ਦੇ 'ਕਾਲਜਾਂ' ਨੂੰ ਜਾਰੀ ਹੋਏ ਖ਼ਾਸ ਨਿਰਦੇਸ਼
NEXT STORY