ਲੁਧਿਆਣਾ (ਵਿੱਕੀ)- ਆਮ ਤੌਰ 'ਤੇ ਦੇਖਣ 'ਚ ਆਉਂਦਾ ਹੈ ਕਿ ਨੇਤਾਵਾਂ ਦੀਆਂ ਪਤਨੀਆਂ ਵੀ ਰਾਜਨੀਤੀ ਵਿਚ ਬੇਹੱਦ ਦਿਲਚਸਪੀ ਰੱਖਦੀਆਂ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਦੀ ਰਾਏ ਇਸ ਮਾਮਲੇ ਵਿਚ ਜ਼ਰਾ ਵੱਖਰੀ ਹੈ।

ਸ਼ਨੀਵਾਰ ਨੂੰ ਸਰਕਾਰੀ ਕੰਨਿਆ ਕਾਲਜ ਵਿਚ ਕਰਵਾਏ ‘ਮੇਲਾ ਧੀਆਂ’ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਡਾ. ਗੁਰਪ੍ਰੀਤ ਕੌਰ ਮਾਨ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਉਹ ‘ਆਪ’ ਵਲੰਟੀਅਰ ਰਹੇ ਹਨ ਤੇ ਹੁਣ ਉਹ ਸਰਗਰਮ ਰੂਪ ਨਾਲ ਸਿਆਸਤ 'ਚ ਕਦੋਂ ਆ ਰਹੇ ਹਨ ?

ਉਨ੍ਹਾਂ ਨੇ ਹੱਸਦੇ ਹੋਏ ਹੀ ਇਸ ਸਵਾਲ ਦਾ ਜਵਾਬ ਦਿੱਤਾ ਕਿ ਉਨ੍ਹਾਂ ਦਾ ਹਾਲੇ ਸਿਆਸਤ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ, ਰਜਿੰਦਰ ਪਾਲ ਕੌਰ ਛੀਨਾ ਤੇ ਪ੍ਰਿੰ. ਡਾ. ਸੁਮਨ ਲਤਾ ਸਮੇਤ ਅਨੇਕਾਂ ਸ਼ਖਸੀਅਤਾਂ ਸ਼ਾਮਲ ਸਨ।
ਇਹ ਵੀ ਪੜ੍ਹੋ- ਕੇਜਰੀਵਾਲ ਦੇ ਵਕੀਲ ਦਾ ਵੱਡਾ ਬਿਆਨ ; 'ਉਹ ਹਰ ਫ਼ਾਈਲ 'ਤੇ ਦਸਤਖ਼ਤ ਕਰ ਸਕਦੇ ਹਨ, ਸਿਰਫ਼ ਇਕ ਨੂੰ ਛੱਡ ਕੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿਨ-ਦਿਹਾੜੇ ਵੱਡੀ ਵਾਰਦਾਤ, ਬੇਖ਼ੌਫ਼ ਲੁਟੇਰੇ ਨੇ ਘਰ 'ਚ ਵੜ ਕੇ ਔਰਤ ਨਾਲ ਕਰ'ਤਾ ਕਾਂਡ
NEXT STORY