ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : ਜੰਗਲੀ ਸੂਰ ਅਤੇ ਇਕ ਕੱਕੜ ਨੂੰ ਮਾਰ ਕੇ ਲਿਜਾਂਦੇ 4 ਕਥਿਤ ਦੋਸ਼ੀਆਂ ਨੂੰ ਇਕ ਨਾਕੇ ਦੌਰਾਨ ਵਣ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਾਬੂ ਕੀਤਾ ਗਿਆ ਹੈ। ਰੇਂਜ ਅਫਸਰ ਰੂਪਨਗਰ ਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਵੱਲੋਂ ਡੀ. ਐੱਫ. ਓ. ਰੂਪਨਗਰ ਕੁਲਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਤੜਕੇ ਨੇੜਲੇ ਪਹਾੜਪੁਰ ਏਰੀਏ ਦੇ ਪਿੰਡ ਬਲੋਲੀ ਚੌਂਕ ਵਿਚ ਨਾਕਾ ਲਗਾਇਆ ਹੋਇਆ ਸੀ, ਜਿੱਥੇ ਉਨ੍ਹਾਂ ਵੱਲੋਂ ਇਕ ਜਿਪਸੀ ਜੀਪ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਚਾਰ ਵਿਅਕਤੀਆਂ ਹਿਰਾਸਤ ’ਚ ਲਏ ਗਏ।
ਹਿਰਾਸਤ ’ਚ ਲਏ ਮੁਲਜ਼ਮਾਂ ਦੀ ਪਛਾਣ ਬਲਰਾਜ ਸਿੰਘ ਵਾਸੀ ਪਟਿਆਲਾ, ਅੰਗਦ ਸਿੰਘ ਚੰਡੀਗੜ੍ਹ, ਬਲਜੀਤ ਸਿੰਘ ਪਿੰਡ ਡਕਾਲਾ ਜ਼ਿਲ੍ਹਾ ਪਟਿਆਲਾ ਅਤੇ ਬਲਬੀਰ ਸਿੰਘ ਪਿੰਡ ਬਹਿਲੀ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ, ਜਿਨ੍ਹਾਂ ਪਾਸੋਂ ਮਰੇ ਹੋਏ ਇਕ ਜੰਗਲੀ ਸੂਰ ਅਤੇ ਇਕ ਕੱਕੜ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਰੋਂ ਕਥਿਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ 27 ਜਨਵਰੀ 2023 ਤੱਕ ਜੁਡੀਸੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।
ਆਈ. ਐੱਮ. ਸੀ. ਕੰਪਨੀ ਨੇ ਲੁਧਿਆਣਾ ਤੋਂ ਭਿਜਵਾਈ ਸਰਹੱਦੀ ਲੋਕਾਂ ਲਈ 690ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY