ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਟਾਂਡਾ ਇਲਾਕੇ 'ਚ ਅਵਾਰਾ ਕੁੱਤਿਆਂ ਦੀ ਗੰਭੀਰ ਸਮੱਸਿਆ ਨੇ ਸੋਮਵਾਰ ਸ਼ਾਮ ਉਸ ਸਮੇਂ ਖਤਰਨਾਕ ਰੂਪ ਇਖਤਿਆਰ ਕਰ ਲਿਆ ਜਦੋਂ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਹਲਕਾਏ ਅਵਾਰਾ ਕੁੱਤਿਆਂ ਨੇ 13 ਤੋਂ ਵੱਧ ਲੋਕਾਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਅਵਾਰਾ ਕੁੱਤਿਆਂ ਦੇ ਸ਼ਿਕਾਰ ਹੋਏ ਸਲੇਮਪੁਰ, ਜਲਾਲਪੁਰ ਅਤੇ ਮੂਨਕਾਂ ਇਲਾਕੇ ਦੇ ਲੋਕਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ।

ਸਲੇਮਪੁਰ ਇਲਾਕੇ 'ਚ ਅਵਾਰਾ ਕੁੱਤਿਆਂ ਵੱਲੋਂ ਵੱਢਣ ਨਾਲ ਜ਼ਖਮੀ ਹੋਏ ਪਰਮਜੀਤ ਕੌਰ ਨਿਵਾਸੀ ਸਲੇਮਪੁਰ, ਆਸ਼ਕ ਨਿਵਾਸੀ ਭੁੱਟਿਆ, ਸ਼ਿੰਗਾਰ ਸਿੰਘ ਅਤੇ ਗੁਰਮੀਤ ਕੌਰ ਸਿੰਘ ਦੋਵੇਂ ਨਿਵਾਸੀ ਜਲਾਲਪੁਰ ਤੋਂ ਇਲਾਵਾ ਜਿੰਦੋ ਅਤੇ ਅਨੀਤਾ ਨਿਵਾਸੀ ਤੱਲਾ, ਕਰਤਾਰ ਕੌਰ ਨਿਵਾਸੀ ਮੂਨਕ ਕਲਾਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ।

ਪਤਨੀ ਦੇ ਇਲਾਜ ਲਈ ਹਸਪਤਾਲ ਆਏ ਸਲੇਮਪੁਰ ਨਿਵਾਸੀ ਬਲਬੀਰ ਸਿੰਘ ਨੇ ਦੱਸਿਆ ਕੇ ਕੁੱਤੇ ਦੇ ਹਮਲੇ ਨਾਲ ਜ਼ਖਮੀਆਂ ਦੀ ਗਿਣਤੀ ਬੇਹੱਦ ਜ਼ਿਆਦਾ ਹੈ ਕਈ ਲੋਕਾਂ ਨੇ ਪਿੰਡ ਦੇ ਅਤੇ ਹੋਰ ਹਸਪਤਾਲ 'ਚ ਜਾ ਕੇ ਵੀ ਇਲਾਜ ਕਰਵਾਇਆ ਹੈ।

ਲੁੱਟਮਾਰ ਦੀਆਂ ਦੋ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰੇ ਕਾਬੂ
NEXT STORY