ਗੁਰਦਾਸਪੁਰ (ਵਿਨੋਦ) - ਸਿਟੀ ਪੁਲਸ ਗੁਰਦਾਸਪੁਰ ਨੇ ਬੀਤੇ ਦਿਨੀਂ ਇਕ ਔਰਤ ਤੋਂ ਸੋਨੇ ਦੀ ਚੇਨ ਲੁੱਟਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾਂ ਹਾਸਲ ਕੀਤੀ ਹੈ।
ਇਸ ਸੰਬੰਧੀ ਡੀ. ਐੱਸ. ਪੀ ਗੁਰਬਖ਼ਸ ਸਿੰਘ ਨੇ ਦੱਸਿਆ ਕਿ 4 ਫਰਵਰੀ ਨੂੰ ਗੁਰੂ ਨਾਨਕ ਪਾਰਕ ਦੇ ਸਾਹਮਣੇ ਬਾਠ ਵਾਲੀ ਗਲੀ 'ਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਮਹਿਲਾ ਵੰਦਨਾ ਪਤਨੀ ਸੁਧੀਰ ਧਵਨ ਨਿਵਾਸੀ ਆਦਰਸ਼ ਨਗਰ ਗੁਰਦਾਸਪੁਰ ਤੋਂ ਉਸ ਨੂੰ ਐਕਟਿਵਾ ਤੋਂ ਡਿਗਾ ਕੇ ਉਸ ਦੀ ਗਲੇ 'ਚ ਪਾਈ ਸੋਨੇ ਦੀ ਚੇਨ ਖੋਹ ਲਈ ਸੀ, ਪਰ ਉਦੋਂ ਮਹਿਲਾ ਵੰਦਨਾ ਨੇ ਬਹਾਦੁਰੀ ਦਿਖਾਉਦੇ ਹੋਏ ਲੁਟੇਰਿਆਂ ਦਾ ਮੁਕਾਬਲਾ ਕਰਕੇ ਉਨ੍ਹਾਂ ਨੂੰ ਮੋਟਰਸਾਈਕਲ ਤੋਂ ਡਿੱਗਾ ਦਿੱਤਾ ਸੀ। ਰੌਲਾ ਪੈਣ 'ਤੇ ਜਦ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਦੋਸ਼ੀ ਮੋਟਰਸਾਈਕਲ ਛੱਡ ਕੇ ਭੱਜਣ 'ਚ ਸਫਲ ਹੋ ਗਏ ਸੀ।
ਇਸ ਸੰਬੰਧੀ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਸ਼ਾਮ ਲਾਲ ਨੇ ਇਸ ਲੁੱਟ ਨੂੰ ਚੁਣੌਤੀ ਦੇ ਰੂਪ 'ਚ ਲੈ ਕੇ ਮਾਤਰ 24 ਘੰਟਿਆਂ 'ਚ ਹੀ ਇਸ ਲੁੱਟਮਾਰ 'ਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾਂ ਹਾਸਲ ਕੀਤੀ ਹੈ। ਦੋਸ਼ੀਆਂ ਦੀ ਪਹਿਚਾਣ ਮੁਕਲ ਦੱਤਾ ਪੁੱਤਰ ਸੁਖਰਾਜ ਤੇ ਅਭਿਜੀਤ ਪੁੱਤਰ ਸਤਨਾਮ ਸਿੰਘ ਦੋਵੇਂ ਨਿਵਾਸੀ ਛੋਟਾ ਸਾਹੋਵਾਲ ਦੇ ਰੂਪ 'ਚ ਹੋਈ। ਪੁਲਸ ਅਧਿਕਾਰੀ ਦੇ ਅਨੁਸਾਰ ਪੁੱਛਗਿੱਛ 'ਚ ਪਤਾ ਲੱਗਾ ਕਿ ਦੋਸ਼ੀਆਂ ਨੇ ਨਸ਼ਾ ਪੂਰਤੀ ਦੇ ਲਈ ਇਹ ਲੁੱਟਮਾਰ ਕੀਤੀ ਸੀ। ਦੋਸ਼ੀਆਂ ਤੋਂ ਲੁੱਟੀ ਗਈ ਸੋਨੇ ਦੀ ਚੇਨ ਬਰਾਮਦ ਕਰ ਲਈ ਗਈ ਹੈ। ਦੋਸ਼ੀਆਂ ਤੋਂ ਅਜੇ ਪੁੱਛਗਿਛ ਜਾਰੀ ਹੈ ਅਤੇ ਕੁਝ ਹੋਰ ਵਾਰਦਾਤਾਂ ਦੇ ਹੱਲ ਹੋਣ ਦੀ ਸੰਭਾਵਨਾ ਹੈ।
ਮੋਬਾਇਲ ਤੇ ਨਗਦੀ ਲੁੱਟਣ ਵਾਲਾ ਵੀ ਗ੍ਰਿਫ਼ਤਾਰ
ਡੀ. ਐੱਸ. ਪੀ. ਗੁਰਬਖਸ਼ ਸਿੰਘ ਨੇ ਦੱਸਿਆ ਕਿ 2 ਫਰਵਰੀ ਨੂੰ ਸਥਾਨਕ ਬਾਠ ਵਾਲੀ ਗਲੀ 'ਚ ਇਕ ਔਰਤ ਤੋਂ ਉਸ ਦਾ ਮੋਬਾਇਲ ਤੇ ਨਗਦੀ ਇਕ ਦੋਸ਼ੀ ਖੋਹ ਕੇ ਫਰਾਰ ਹੋ ਗਿਆ ਸੀ। ਇਸ ਸੰਬੰਧੀ ਨਿਰਮਲਾ ਦੇਵੀ ਪਤਨੀ ਰਛਪਾਲ ਸਿੰਘ ਨਿਵਾਸੀ ਬਾਠ ਵਾਲੀ ਗਲੀ ਦੇ ਬਿਆਨ ਦੇ ਆਧਾਰ ਤੇ ਸਿਟੀ ਪੁਲਸ ਸਟੇਸ਼ਨ 'ਚ ਕੇਸ ਦਰਜ ਕੀਤਾ ਗਿਆ ਸੀ। ਇਸ ਸੰਬੰਧੀ ਦੋਸ਼ੀ ਰੋਹਿਤ ਕੁਮਾਰ ਪੁੱਤਰ ਚੰਦਰ ਕੁਮਾਰ ਨਿਵਾਸੀ ਮੁਹੱਲਾ ਉਂਕਾਰ ਨਗਰ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਲੁੱਟਿਆ ਗਿਆ ਮੋਬਾਇਲ ਬਰਾਮਦ ਕਰ ਲਿਆ ਗਿਆ ਹੈ। ਇਸ ਮੌਕੇ ਤੇ ਸਿਟੀ ਪੁਲਸ ਸਟੇਸ਼ਨ ਇੰਚਾਰਜ਼ ਸ਼ਾਮ ਲਾਲ ਵੀ ਹਾਜ਼ਰ ਸੀ।
ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਰਾਣਾ ਗੁਰਜੀਤ ਸਿੰਘ ਨੂੰ ਹੋਇਆ ਫਾਇਦਾ
NEXT STORY