ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਘੇ ਦਿਨੀਂ ਆਂਗਣਵਾੜੀ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੂੰ ਪਾਰਟੀ ’ਚ ਸ਼ਾਮਲ ਕਰਕੇ ਉਸੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਥਾਪ ਕੇ ਜੋ ਵੱਡਾ ਫੈਸਲਾ ਲਿਆ ਸੀ, ਉਸ ਨੂੰ ਲੈ ਕੇ ਹੁਣ ਇਸਤਰੀ ਅਕਾਲੀ ਦਲ ’ਚ ਬਗਾਵਤ ਦਾ ਬਿਗਲ ਵੱਜ ਗਿਆ ਹੈ ਜਿਸ ਦੇ ਚਲਦੇ ਕੱਲ ਤਿੰਨ ਦਰਜਨ ਦੇ ਕਰੀਬ ਇਸਤਰੀ ਅਕਾਲੀ ਦਲ ਦੀਆਂ ਸੀਨੀਅਰ ਨੇਤਰੀਆਂ ਨੇ ਇਸਤਰੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਅਕਾਲੀ ਦਲ ਦੇ ਤਾਜ਼ੇ ਹਾਲਾਤ ਮੁਤਾਬਕ ਇਨ੍ਹਾਂ ਅਸਤੀਫ਼ਿਆਂ ਨੇ ਅਕਾਲੀ ਦਲ ’ਚ ਇਕ ਤਰ੍ਹਾਂ ਦੀ ਖਲਬਲੀ ਮਚਾ ਦਿੱਤੀ ਹੈ। ਅਕਾਲੀ ਦਲ ’ਚ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਹੁੰਦਿਆਂ ਇਹ ਪਹਿਲਾ ਮੌਕਾ ਹੈ ਕਿ ਕਿਸੇ ਵਿੰਗ ਦੇ ਆਗੂਆਂ ਨੇ ਇੰਨੀ ਵੱਡੀ ਗਿਣਤੀ ’ਚ ਅਸਤੀਫ਼ੇ ਦਿੱਤੇ ਹੋਣ ਜਿਸ ਨੂੰ ਲੈ ਕੇ ਅੱਜ ਸਾਰਾ ਦਿਨ ਚਰਚਾ ਹੁੰਦੀ ਰਹੀ ਹੈ।
ਇਹ ਵੀ ਪੜ੍ਹੋ : ਨਸ਼ੇ ’ਚ ਧੁੱਤ ਨੌਜਵਾਨ ਨੇ ਗੁਰਦੁਆਰਾ ਸਾਹਿਬ ’ਚ ਕੀਤਾ ਹੰਗਾਮਾ, ਸ਼ੀਸ਼ੇ ਤੋੜਨ 'ਤੇ ਹੋਇਆ ਜ਼ਖ਼ਮੀ, ਮੌਤ
ਜਦੋਂਕਿ ਇਸ ਮਾਮਲੇ ਨੂੰ ਲੈ ਕੇ ਰਾਜਸੀ ਮਾਹਿਰਾਂ ਨੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ’ਚ ਬੈਠੀਆਂ ਪੁਰਾਣੀਆਂ ਬੀਬੀਆਂ ਨੂੰ ਭਰੋਸੇ ’ਚ ਲਏ ਬਿਨਾਂ ਇਹ ਫੈਸਲਾ ਆਪਣੇ ਪੱਧਰ ’ਤੇ ਕਰ ਲਿਆ ਜੋ ਹੁਣ ਇਕ ਵੱਡੀ ਚੁਣੌਤੀ ਹੈ। ਬਾਕੀ ਦੇਖਦੇ ਹਾਂ ਕਿ ਬਾਦਲ ਰੁੱਸੀਆਂ ਹੋਈਆਂ ਬੀਬੀਆਂ ਨੂੰ ਮਨਾ ਕੇ ਕਿਸ ਤਰ੍ਹਾਂ ਮੁੜ ਪਾਰਟੀ ਦੇ ਨਾਲ ਰੱਖਣ ’ਚ ਕਾਮਯਾਬ ਹੁੰਦੇ ਹਨ ਜਾਂ ਫਿਰ ਬੀਬੀਆਂ ਦੀ ਬੀਬੀ ਹਰਗੋਬਿੰਦ ਕੌਰ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ’ਚ ਸਫਲ ਹੁੰਦੀਆਂ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਵਿਭਾਗ ਦੀ ਰਾਡਾਰ ’ਤੇ ਆਏ ਕਈ ਅਧਿਕਾਰੀ, ਜਲਦ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਸ਼ਿਆਰਪੁਰ ਵਿਚ ਸੁਨੀਲ ਜਾਖੜ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
NEXT STORY