Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 07, 2026

    11:50:42 AM

  • three days of rain meteorological department

    ਪੰਜਾਬ 'ਚ ਤਿੰਨ ਦਿਨ ਪਵੇਗਾ ਭਾਰੀ ਮੀਂਹ, ਮੌਸਮ...

  • landslide in china

    ਚੀਨ 'ਚ ਖਿਸਕੀ ਜ਼ਮੀਨ, ਮਲਬੇ ਹੇਠ ਦੱਬੇ ਗਏ 33 ਲੋਕ

  • will the channi faction meet with baghel

    ਪੰਜਾਬ ਕਾਂਗਰਸ ਲਈ ਅੱਜ ਅਹਿਮ ਦਿਨ, ਕੀ ਬਘੇਲ ਨਾਲ...

  • earthquake in venezuela

    ਵੱਡੀ ਖ਼ਬਰ : ਵੈਨੇਜ਼ੁਏਲ਼ਾ ਭੂਚਾਲ 'ਚ ਮਰਨ ਵਾਲਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਪੰਜਾਬ ਕਾਂਗਰਸ ਲਈ ਅੱਜ ਅਹਿਮ ਦਿਨ, ਕੀ ਬਘੇਲ ਨਾਲ ਹੋਵੇਗੀ ਚੰਨੀ ਧੜੇ ਦੀ ਮੀਟਿੰਗ? ਸਸਪੈਂਸ ਬਰਕਰਾਰ

PUNJAB News Punjabi(ਪੰਜਾਬ)

ਪੰਜਾਬ ਕਾਂਗਰਸ ਲਈ ਅੱਜ ਅਹਿਮ ਦਿਨ, ਕੀ ਬਘੇਲ ਨਾਲ ਹੋਵੇਗੀ ਚੰਨੀ ਧੜੇ ਦੀ ਮੀਟਿੰਗ? ਸਸਪੈਂਸ ਬਰਕਰਾਰ

  • Edited By Babita,
  • Updated: 07 Jul, 2026 10:59 AM
Chandigarh
will the channi faction meet with baghel
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ 'ਚ ਚੱਲ ਰਹੇ ਸਿਆਸੀ ਘਟਨਾਕ੍ਰਮ  ਦਰਮਿਆਨ ਅੱਜ ਦਾ ਦਿਨ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਚੰਡੀਗੜ੍ਹ 'ਚ ਸੀਨੀਅਰ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜਿਆ ਧੜਾ ਬਘੇਲ ਨਾਲ ਮੁਲਾਕਾਤ ਕਰੇਗਾ ਜਾਂ ਨਹੀਂ। ਇਸ ਨੂੰ ਲੈ ਕੇ ਸਿਆਸੀ ਸਸਪੈਂਸ ਬਣਿਆ ਹੋਇਆ ਹੈ। ਹਾਲਾਂਕਿ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਕਾਂਗਰਸ 'ਚ ਅੰਦਰੂਨੀ ਖਿੱਚੋਤਾਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ ਪਰ ਪਾਰਟੀ ਦਾ ਕੋਈ ਵੀ ਸੀਨੀਅਰ ਨੇਤਾ ਖੁੱਲ੍ਹ ਕੇ ਧੜੇਬਾਜ਼ੀ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ। ਜਿਨ੍ਹਾਂ ਵੀ ਆਗੂਆਂ ਨਾਲ ਗੱਲ ਕੀਤੀ ਜਾ ਰਹੀ ਹੈ, ਉਹ ਇੱਕੋ ਗੱਲ ਦੁਹਰਾ ਰਹੇ ਹਨ ਕਿ ਕਾਂਗਰਸ ਇੱਕਜੁੱਟ ਹੈ ਅਤੇ ਪਾਰਟੀ ਦੇ ਅੰਦਰ ਕਿਸੇ ਕਿਸਮ ਦੀ ਧੜੇਬਾਜ਼ੀ ਨਹੀਂ ਹੈ। ਸੂਤਰਾਂ ਮੁਤਾਬਕ ਸੰਗਠਨਾਤਮਕ ਨਿਯੁਕਤੀਆਂ ਤੋਂ ਬਾਅਦ ਕੁੱਝ ਆਗੂਆਂ 'ਚ ਨਾਰਾਜ਼ਗੀ ਜ਼ਰੂਰ ਹੈ। ਇਸੇ ਕਾਰਨ ਬੀਤੇ ਦਿਨ ਚੰਨੀ ਸਮਰਥਕਾਂ ਦੀ ਵੱਖਰੀ ਮੀਟਿੰਗ ਨੇ ਸਿਆਸੀ ਚਰਚਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਇਸ ਮੀਟਿੰਗ ਨੂੰ ਕਈ ਲੋਕਾਂ ਨੇ ਤਾਕਤ ਦੇ ਪ੍ਰਦਰਸ਼ਨ ਵਜੋਂ ਵੀ ਦੇਖਿਆ। ਦੂਜੇ ਪਾਸੇ ਪਾਰਟੀ ਹਾਈਕਮਾਨ ਇਸ ਪੂਰੇ ਮਾਮਲੇ ਨੂੰ ਸ਼ਾਂਤ ਕਰਨ ਅਤੇ ਸਾਰੇ ਆਗੂਆਂ ਨੂੰ ਇੱਕ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA 'ਤੇ ਅੱਜ ਆਵੇਗਾ ਵੱਡਾ ਫ਼ੈਸਲਾ! ਹਾਈਕੋਰਟ ਦੀ ਸੁਣਵਾਈ 'ਤੇ...
ਭੂਪੇਸ਼ ਬਘੇਲ ਦਾ ਇਹ ਦੌਰਾ ਵੀ ਇਸੇ ਕੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਉਹ ਵੱਖ-ਵੱਖ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਪਸੀ ਮਤਭੇਦ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਭ ਦੀਆਂ ਨਜ਼ਰਾਂ ਹੁਣ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕੀ ਚੰਨੀ ਧੜਾ ਬਘੇਲ ਨਾਲ ਬੈਠਕ ਕਰਦਾ ਹੈ ਜਾਂ ਨਹੀਂ। ਜੇਕਰ ਇਹ ਮੀਟਿੰਗ ਹੁੰਦੀ ਹੈ ਤਾਂ ਇਸ ਨੂੰ ਪੰਜਾਬ ਕਾਂਗਰਸ 'ਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਵੱਲ ਇੱਕ ਵੱਡੇ ਕਦਮ ਵਜੋਂ ਦੇਖਿਆ ਜਾਵੇਗਾ। ਜੇਕਰ ਮੀਟਿੰਗ ਨਹੀਂ ਹੁੰਦੀ ਤਾਂ ਪਾਰਟੀ ਅੰਦਰ ਚੱਲ ਰਹੇ ਮਤਭੇਦਾਂ ਬਾਰੇ ਸਵਾਲ ਹੋਰ ਗਹਿਰੇ ਹੋ ਸਕਦੇ ਹਨ।  ਇਸ ਦੌਰਾਨ ਪੰਜਾਬ ਕਾਂਗਰਸ ਦੇ ਆਗੂ ਜਨਤਕ ਤੌਰ 'ਤੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪਾਰਟੀ 'ਚ ਸਭ ਕੁਝ ਆਮ ਹੈ। ਕਈ ਆਗੂਆਂ ਨੇ ਕਿਹਾ ਹੈ ਕਿ ਸੰਗਠਨ ਨੂੰ ਮਜ਼ਬੂਤ ਬਣਾਉਣ ਲਈ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ ਹੈ ਅਤੇ ਇਸ ਨੂੰ ਧੜੇਬਾਜ਼ੀ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। 

ਇਹ ਵੀ ਪੜ੍ਹੋ : ਪੰਜਾਬ 'ਚ ਮੁਲਾਜ਼ਮਾਂ ਦੀਆਂ ਸਰਕਾਰੀ ਛੁੱਟੀਆਂ ਰੱਦ! ਰੱਖੜੀ ਤੋਂ ਪਹਿਲਾਂ ਡਾਕ ਵਿਭਾਗ ਦਾ ਵੱਡਾ ਫ਼ੈਸਲਾ
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਆਪਣੀ ਅੰਦਰੂਨੀ ਏਕਤਾ ਨੂੰ ਕਾਇਮ ਰੱਖਣਾ ਹੈ। ਜੇਕਰ ਪਾਰਟੀ ਦੇ ਸਾਰੇ ਸੀਨੀਅਰ ਆਗੂ ਇੱਕ ਮੰਚ 'ਤੇ ਆ ਜਾਂਦੇ ਹਨ ਤਾਂ ਇਹ ਕਾਂਗਰਸ ਲਈ ਸਕਾਰਾਤਮਕ ਸੰਦੇਸ਼ ਹੋਵੇਗਾ ਪਰ ਜੇਕਰ ਮਤਭੇਦ ਜਨਤਕ ਤੌਰ 'ਤੇ ਜਾਰੀ ਰਹਿੰਦੇ ਹਨ ਤਾਂ ਇਸ ਦਾ ਸਿਆਸੀ ਨੁਕਸਾਨ ਵੀ ਹੋ ਸਕਦਾ ਹੈ।  ਫਿਲਹਾਲ ਅੱਜ ਦੀਆਂ ਮੀਟਿੰਗਾਂ 'ਤੇ ਸਭ ਦੀ ਨਜ਼ਰ ਟਿਕੀ ਹੋਈ ਹੈ। ਕੀ ਚੰਨੀ ਧੜਾ ਭੂਪੇਸ਼ ਬਘੇਲ ਨਾਲ ਬੈਠਕ ਕਰੇਗਾ ਜਾਂ ਨਹੀਂ, ਇਸ ਦਾ ਜਵਾਬ ਦਿਨ ਚੜ੍ਹਦੇ ਹੀ ਸਾਫ਼ ਹੋ ਸਕੇਗਾ। ਉਦੋਂ ਤੱਕ ਪੰਜਾਬ ਕਾਂਗਰਸ 'ਚ ਸਸਪੈਂਸ ਬਰਕਰਾਰ ਹੈ ਅਤੇ ਪਾਰਟੀ ਦੇ ਆਗੂ ਲਗਾਤਾਰ ਇਹੀ ਦਾਅਵਾ ਕਰ ਰਹੇ ਹਨ ਕਿ ਅਸੀਂ ਸਾਰੇ ਇਕੱਠੇ ਹਾਂ, ਪੰਜਾਬ ਕਾਂਗਰਸ 'ਚ ਕੋਈ ਧੜੇਬਾਜ਼ੀ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 

  • Punjab Congress
  • Bhupesh Baghel
  • Channi Group
  • meeting
  • suspense
  • ਪੰਜਾਬ ਕਾਂਗਰਸ
  • ਭੂਪੇਸ਼ ਬਘੇਲ
  • ਚੰਨੀ ਧੜਾ
  • ਮੀਟਿੰਗ
  • ਸਸਪੈਂਸ

ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

NEXT STORY

Stories You May Like

  • channi faction did not receive an invitation for baghel  s meeting
    ਬਘੇਲ ਦੀ ਮੀਟਿੰਗ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੱਦਾ! ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ (ਵੀਡੀਓ)
  • bhupesh baghel reached chandigarh
    ਪੰਜਾਬ ਕਾਂਗਰਸ ਦੀ ਨਬਜ਼ ਟਟੋਲਣ ਚੰਡੀਗੜ੍ਹ ਪੁੱਜੇ ਭੂਪੇਸ਼ ਬਘੇਲ, ਅਗਲੇ 5 ਦਿਨ ਰਹਿਣਗੇ ਬੇਹੱਦ ਅਹਿਮ
  • suspense continues over the new leadership of punjab congress
    ਪੰਜਾਬ ਕਾਂਗਰਸ ਦੀ ਨਵੀਂ ਲੀਡਰਸ਼ਿਪ ’ਤੇ ਸਸਪੈਂਸ ਜਾਰੀ, ਕੀ ਰਾਹੁਲ ਗਾਂਧੀ ਦੀ ਵਾਪਸੀ ਮਗਰੋਂ ਹੋਵੇਗਾ ਵੱਡਾ ਐਲਾਨ?
  • equations changed in jalandhar politics congress split
    ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ ਦਿਸੀਆਂ ਬਗਾਵਤੀ ਸੁਰਾਂ
  • former chief minister charanjit channi called a meeting
    ਹਾਈਕਮਾਨ ਦੇ ਐਲਾਨ ਮਗਰੋਂ ਕਾਂਗਰਸ 'ਚ ਮੁੜ ਛਿੜਿਆ ਕਲੇਸ਼! ਸਾਬਕਾ CM ਚੰਨੀ ਨੇ ਸੱਦੀ ਮੀਟਿੰਗ
  • bhupesh baghel s chandigarh visit suddenly cancelled
    ਪੰਜਾਬ ਕਾਂਗਰਸ 'ਚ ਸਿਆਸੀ ਹਲਚਲ ਤੇਜ਼, ਭੂਪੇਸ਼ ਬਘੇਲ ਦਾ ਚੰਡੀਗੜ੍ਹ ਦੌਰਾ ਅਚਾਨਕ ਹੋਇਆ ਰੱਦ
  • punjab congress calls important meeting
    ਪੰਜਾਬ ਕਾਂਗਰਸ ਨੇ ਬੁਲਾਈ ਅਹਿਮ ਮੀਟਿੰਗ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਤੋਂ ਪਹਿਲਾਂ...
  • charanjit channi  sukhjinder singh randhawa  congress
    ਚਰਨਜੀਤ ਚੰਨੀ ਦੀ ਮੀਟਿੰਗ ਨੂੰ ਲੈ ਕੇ ਕੀ ਬੋਲੇ ਸੁਖਜਿੰਦਰ ਸਿੰਘ ਰੰਧਾਵਾ
  • three days of rain meteorological department
    ਪੰਜਾਬ 'ਚ ਤਿੰਨ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
  • show cause notice issued to former mla madan lal jalalpur
    ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ 'ਕਾਰਨ ਦੱਸੋ' ਨੋਟਿਸ ਜਾਰੀ, ਜਾਣੋ...
  • alert of heavy rain and thunderstorm in punjab
    ਪੰਜਾਬ 'ਚ 4 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ...
  • incident in adampur youth
    ਆਦਮਪੁਰ 'ਚ ਦਿਨ ਦਿਹਾੜੇ ਨੌਜਵਾਨ ਦਾ ਕਈ ਗੋਲ਼ੀਆਂ ਮਾਰ ਕੇ ਕਤਲ
  • samyukta kisan morcha protest on 13 july
    SKM ਨੇ ਖੋਲ੍ਹਿਆ ਮੋਰਚਾ! 13 ਜੁਲਾਈ ਨੂੰ ਲੈ ਕੇ ਪੰਜਾਬ ਲਈ ਕੀਤਾ ਵੱਡਾ ਐਲਾਨ
  • builder fired upon for not paying ransom one accused arrested
    ਫ਼ਿਰੌਤੀ ਦੀ ਰਕਮ ਨਾ ਦੇਣ ’ਤੇ ਬਿਲਡਰ 'ਤੇ ਕੀਤੀ ਫਾਇਰਿੰਗ! 1 ਮੁਲਜ਼ਮ ਗ੍ਰਿਫ਼ਤਾਰ
  • heartbreaking accident on jalandhar amritsar nh 3 members family die
    ਜਲੰਧਰ-ਅੰਮ੍ਰਿਤਸਰ NH 'ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ,...
  • girl missing in jalandhar
    ਜਲੰਧਰ 'ਚ ਘਰੋਂ ਸਕੂਲ ਲਈ ਨਿਕਲੇ ਚਾਰ ਬੱਚਿਆਂ 'ਚੋਂ ਇਕ ਕੁੜੀ ਹੋਈ ਲਾਪਤਾ, ਮਚਿਆ...
Trending
Ek Nazar
jammu kashmir cloudburst landslide houses vehicles

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

heavy rain alert 5 days imd

7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ...

famous bollywood actress froze her eggs

ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ...

school college holidays closed

ਸਕੂਲਾਂ-ਕਾਲਜਾਂ 'ਚ ਹੋ ਗਈ ਛੁੱਟੀ ! ਮੁੰਬਈ 'ਚ ਭਾਰੀ ਮੀਂਹ ਨੂੰ ਲੈ ਕੇ IMD ਦਾ...

outcry over petrol supply in sultanpur lodhi area

ਪੰਜਾਬ ਦੇ ਇਸ ਇਲਾਕੇ 'ਚ ਪੈਟਰੋਲ ਪੂਰਤੀ ਨੂੰ ਲੈ ਕੇ ਮਚੀ ਹਾਹਾਕਾਰ!

russia ukraine conflict

ਰੂਸ ਨੇ ਕੀਵ 'ਤੇ ਰਾਤੋ-ਰਾਤ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ, ਮਾਰੇ ਗਏ 11 ਲੋਕ

prison violence

ਸ਼੍ਰੀਲੰਕਾ ਜੇਲ੍ਹ ਹਿੰਸਾ: ਮੌਤਾਂ ਦੀ ਗਿਣਤੀ 25 ਤੱਕ ਪਹੁੰਚੀ

suhagrat bride groom lover

'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ',...

sikh community presence in independence day parade

ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ 'ਚ ਭਰੀ ਸ਼ਾਨਦਾਰ...

diljit dosanjh s film sutlej suddenly removed from ott platform

ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' OTT ਪਲੇਟਫਾਰਮ ਤੋਂ ਅਚਾਨਕ ਹਟਾਈ

all schools and colleges will remain closed tomorrow

ਸਾਰੇ ਸਕੂਲ-ਕਾਲਜ ਭਲਕੇ ਰਹਿਣਗੇ ਬੰਦ ! ਭਾਰੀ ਬਾਰਿਸ਼ ਦੀ ਚਿਤਾਵਨੀ ਕਾਰਨ BMC ਵੱਲੋਂ...

boy face trial

ਹੈਰਾਨੀਜਨਕ! ਪਾਕਿਸਤਾਨ 'ਚ 72 ਲੋਕਾਂ ਦੀ ਮੌਤ ਦੇ ਮਾਮਲੇ 'ਚ ਜਵਾਕ 'ਤੇ ਚੱਲੇਗਾ...

tribute to ayatollah ali khamenei

ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

sister  brother  killed  police  arrested

ਭਰਾ ਹੀ ਬਣ ਗਿਆ ਹੈਵਾਨ ! ਸੁੱਤੀ ਪਈ ਭੈਣ ਦੇ ਮਾਰ'ਤੀ ਗੋਲ਼ੀ, ਹੋਸ਼ ਉਡਾਏਗਾ ਪੂਰਾ...

european kabaddi federation

ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਓਸਲੋ (ਨਾਰਵੇ) 'ਚ ਸੰਪੰਨ

america 250th anniversary

ਜ਼ੇਲੇਂਸਕੀ ਅਤੇ ਪੁਤਿਨ ਨੇ ਅਮਰੀਕਾ ਦੀ 250ਵੀਂ ਵਰ੍ਹੇਗੰਢ 'ਤੇ ਟਰੰਪ ਨੂੰ ਦਿੱਤੀ...

india australia relations

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

bollywood veteran actor becomes groom for the third time

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • amritsar youth incident
      ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਤਾੜ-ਤਾੜ ਗੋਲੀਆਂ ਮਾਰ ਕਰ 'ਤਾ ਨੌਜਵਾਨ ਦਾ ਕਤਲ
    • kejriwal  s guarantee turned out to be a jumla
      ਕੇਜਰੀਵਾਲ ਦੀ ਗਾਰੰਟੀ ਨਿਕਲੀ ਜੁਮਲਾ, 20 ਹਜ਼ਾਰ ਕਰੋੜ ਦਾ ਵਾਅਦਾ ਸਿਰਫ਼ 600 ਕਰੋੜ...
    • ed crackdown on rs 40 crore concession in mohali
      ਮੋਹਾਲੀ 'ਚ 40 ਕਰੋੜ ਦੀ ਰਿਆਇਤ 'ਤੇ ED ਦਾ ਸ਼ਿਕੰਜਾ: GMADA ਅਤੇ ਰੀਅਲ ਅਸਟੇਟ...
    • outcry over petrol supply in sultanpur lodhi area
      ਪੰਜਾਬ ਦੇ ਇਸ ਇਲਾਕੇ 'ਚ ਪੈਟਰੋਲ ਪੂਰਤੀ ਨੂੰ ਲੈ ਕੇ ਮਚੀ ਹਾਹਾਕਾਰ!
    • punjab incharge bhupesh baghel visit punjab
      ਭੂਪੇਸ਼ ਬਘੇਲ ਦੇ ਸਵਾਗਤ ਮੌਕੇ ਚੰਨੀ ਧੜਾ ਰਿਹਾ ਗੈਰ-ਹਾਜ਼ਰ, ਬਾਜਵਾ ਨੇ ਵੱਖਰੇ ਤੌਰ...
    • alert of heavy rain and thunderstorm in punjab
      ਪੰਜਾਬ 'ਚ 4 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ...
    • drug smuglers arrested
      ਹੈਰੋਇਨ ਅਤੇ ਨਕਦੀ ਸਮੇਤ ਦੋ ਨੌਜਵਾਨ ਕਾਬੂ
    • ghanaur jattan news
      ਘਨੌੜ ਜੱਟਾਂ ਵਿਖੇ ਰਜਵਾਹੇ ਦੀ ਹੌਦੀ ’ਚ ਪਾੜ ਪੈਣ ਕਾਰਨ ਫ਼ਸਲ ਹੋਈ ਤਬਾਹ
    • cctv footage ludhiana
      ਮਸਜਿਦ ਨੇੜੇ ਧਾਰਮਿਕ ਕਿਤਾਬਾਂ ਦੀ ਦੁਕਾਨ ਨੂੰ ਲਾਈ ਅੱਗ! CCTV 'ਚ ਕੈਦ ਹੋਏ 3...
    • incident in adampur youth
      ਆਦਮਪੁਰ 'ਚ ਦਿਨ ਦਿਹਾੜੇ ਨੌਜਵਾਨ ਦਾ ਕਈ ਗੋਲ਼ੀਆਂ ਮਾਰ ਕੇ ਕਤਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +