ਲੁਧਿਆਣਾ (ਨਰਿੰਦਰ) : ਪਹਾੜਾਂ 'ਚ ਹੋ ਰਹੀ ਬਰਫਬਾਰੀ ਅਤੇ ਬੀਤੇ ਦਿਨੀਂ ਪੰਜਾਬ 'ਚ ਪਏ ਮੀਂਹ ਕਾਰਨ ਠੰਡ ਨੇ ਪੂਰਾ ਜ਼ੋਰ ਫੜ੍ਹ ਲਿਆ ਹੈ। ਲੁਧਿਆਣਾ 'ਚ ਤਾਂ ਲੋਕ ਇਸ ਹੱਡ ਚੀਰਵੀਂ ਠੰਡ ਕਾਰਨ ਬੁਰੀ ਤਰ੍ਹਾਂ ਠੁਰ-ਠੁਰ ਕਰ ਰਹੇ ਹਨ ਅਤੇ ਇਸ ਠੰਡ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜੇਕਰ ਦਸੰਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਪਾਰਾ ਲਗਾਤਾਰ ਹੇਠਾਂ ਡਿਗਦਾ ਜਾ ਰਿਹਾ ਹੈ।
ਵੱਧ ਤੋਂ ਵੱਧ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ 1973 ਤੋਂ ਬਾਅਦ ਤਾਪਮਾਨ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਤੋਂ ਜ਼ਾਹਰ ਹੈ ਕਿ 46 ਸਾਲਾਂ ਬਾਅਦ ਠੰਡ ਨੇ ਰਿਕਾਰਡ ਤੋੜਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਠੰਡ 'ਚ ਹੋਰ ਵੀ ਇਜ਼ਾਫਾ ਹੋ ਸਕਦਾ ਹੈ।ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ 1973 ਤੋਂ ਬਾਅਦ ਵੱਧ ਤੋਂ ਵੱਧ ਪਾਰਾ ਇੰਨੇ ਘੱਟ ਹੋਏ ਹਨ।
ਉਨ੍ਹਾਂ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਅਤੇ ਬੀਤੇ ਦਿਨੀਂ ਪਏ ਮੀਂਹ ਕਾਰਨ ਸੀਤ ਲਹਿਰ ਵਧਣ ਲੱਗੀ ਹੈ, ਜਿਸ ਕਾਰਨ ਪਾਰਾ ਕਾਫੀ ਘਟਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਧੁੰਦ ਦਾ ਵੀ ਪੰਜਾਬ ਵਾਸੀਆਂ ਨੂੰ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ ਇੰਨੀ ਜ਼ਿਆਦਾ ਠੰਡ ਕਾਰਨ ਲੋਕ ਘਰਾਂ 'ਚ ਹੀ ਡੱਕੇ ਰਹਿਣ ਲਈ ਮਜਬੂਰ ਹਨ। ਖਾਸ ਕਰਕੇ ਬੱਚੇ ਅਤੇ ਬਜ਼ੁਰਗ ਠੰਡ ਤੋਂ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ।
ਨਿਰਭਿਆ ਦੇ ਦੋਸ਼ੀਆਂ ਦੀ ਮੁੜ ਵਿਚਾਰ ਪਟੀਸ਼ਨ 'ਤੇ ਸੁਣਵਾਈ ਅੱਜ (ਪੜ੍ਹੋ 18 ਦਸੰਬਰ ਦੀਆਂ ਖਾਸ ਖਬਰਾਂ)
NEXT STORY