ਲੁਧਿਆਣਾ (ਸਲੂਜਾ) : ਲੁਧਿਆਣਾ ਵਾਸੀਆਂ ਨੂੰ ਬੀਤੇ ਦਿਨ ਧੁੱਪ ਨਿਕਲਣ ਕਾਰਨ ਸੀਤ ਲਹਿਰ ਦੇ ਕਹਿਰ ਤੋਂ ਕੁਝ ਹੱਦ ਤੱਕ ਰਾਹਤ ਮਿਲੀ। ਸੂਰਜ ਦੇਵਤਾ ਦੇ ਪ੍ਰਗਟ ਹੁੰਦੇ ਹੀ ਹਰ ਕੋਈ ਧੁੱਪ ਦਾ ਆਨੰਦ ਲੈਣ ਲਈ ਆਪਣੇ ਘਰਾਂ ਤੋਂ ਬਾਹਰ ਨਿਕਲ ਆਇਆ। ਧੁੱਪ ਨਿਕਲਣ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਚਾਰੇ ਪਾਸੇ ਕੋਹਰਾ ਹੀ ਕੋਹਰਾ ਪੱਸਰਿਆ ਹੋਇਆ ਨਜ਼ਰ ਆ ਰਿਹਾ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਧ ਤੋਂ ਵੱਧ ਤਾਪਮਾਨ 13.6 ਅਤੇ ਘੱਟੋ-ਘੱਟ 5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਸਮੇਂ ਹਵਾ 'ਚ ਨਮੀ ਦੀ ਮਾਤਰਾ 85 ਫ਼ੀਸਦੀ ਅਤੇ ਸ਼ਾਮ ਨੂੰ 62 ਫ਼ੀਸਦੀ ਰਹੀ। ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਠੰਡਾ ਅਤੇ ਖੁਸ਼ਕ ਬਣਿਆ ਰਹਿਣ ਦੀ ਸੰਭਾਵਨਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਨੂੰ ਚਿੱਠੀ ਲਿਖ ਮੁੜ ਚੁੱਕਿਆ ਗੰਨੇ ਦੀ ਬਕਾਇਆ ਰਾਸ਼ੀ ਦਾ ਮਾਮਲਾ
NEXT STORY