ਲੁਧਿਆਣਾ (ਜ.ਬ.) : ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਜਿੱਥੇ ਗਰਮ ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਤੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਲਾਲੀ ਛਾਈ ਹੋਈ ਨਜ਼ਰ ਆ ਰਹੀ ਹੈ, ਉੱਥੇ ਬਾਜ਼ਾਰਾਂ ’ਚ ਲੋਕਾਂ ਨੂੰ ਗਰਮ ਕੱਪੜਿਆਂ ਦੀ ਖਰੀਦਦਾਰੀ ਕਰਦਿਆਂ ਦੇਖਿਆ ਜਾ ਸਕਦਾ ਹੈ। ਗਰਮ ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਠੰਡ ਪੈਣ ਨਾਲ ਕਾਰੋਬਾਰ ਚੱਲ ਪਿਆ ਹੈ, ਜਿਸ ਤਰ੍ਹਾਂ ਠੰਡ ਨੇ ਵੱਟ ਕੱਢੇ ਹੋਏ ਹਨ, ਲੋਕਾਂ ਵੱਲੋਂ ਗਰਮ ਕੱਪੜਿਆਂ ਦੀ ਖੂਬ ਖਰੀਦਦਾਰੀ ਕੀਤੀ ਜਾਵੇਗੀ।
ਅਨੀਸ਼ ਡਾਬਰ, ਬਿੱਟੂ ਗੋਇਲ, ਰਾਜੇਸ਼ ਗੁਪਤਾ, ਅਸ਼ੋਕ ਭੋਲਾ ਹੋਰਾਂ ਨੇ ਕਿਹਾ ਕਿ ਕੋਰੋਨਾ ਕਾਰਨ ਪਹਿਲਾਂ ਹੀ ਕਾਰੋਬਾਰ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ, ਉਮੀਦ ਹੈ ਇਸ ਵਾਰ ਜਿਸ ਤਰ੍ਹਾਂ ਠੰਡ ਪੈ ਰਹੀ ਹੈ, ਸੀਜ਼ਨ ਵਧੀਆ ਲੱਗੇਗਾ। ਉਧਰ ਸੂਰਜ ਦੀ ਚਮਕ (ਧੁੱਪ) ਵੀ ਲੋਕਾਂ ਨੂੰ ਸੀਤ ਲਹਿਰ ਤੋਂ ਰਾਹਤ ਨਹੀਂ ਦਿਵਾ ਪਾ ਰਹੇ ਹਨ। ਖੁੱਲ੍ਹੇ ਆਸਮਾਨ 'ਚ ਉਡਾਰੀਆਂ ਭਰਨ ਵਾਲੇ ਪੰਛੀਆਂ ਦਾ ਬੁਰਾ ਹਾਲ ਹੈ, ਜੋ ਕਿ ਪੈ ਰਹੀ ਜ਼ੋਰਦਾਰ ਠੰਡ ਤੇ ਧੁੰਦ ਕਾਰਨ ਆਸਮਾਨ ’ਚ ਉਡਾਰੀਆਂ ਨਹੀਂ ਭਰ ਰਹੇ।
ਟਿਕਰੀ ਬਾਰਡਰ ਤੇ ਦੁਰਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਦੇ ਸੰਸਕਾਰ ਮੌਕੇ ਹਰ ਅੱਖ ਹੋਈ ਨਮ
NEXT STORY