ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਜੇ.ਐੱਸ. ਨਗਰ ਦੀ ਵਾਸੀ ਮਹਿਲਾ ਨਿਧੀ ਦੇ ਗਲੇ ’ਚੋਂ ਦਿਨ ਦਿਹਾੜੇ ਮੋਟਰਸਾਈਕਲ ’ਤੇ ਆਏ ਨੌਜਵਾਨ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ। ਨਿਧੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ 2 ਸਾਲ ਦੇ ਬੱਚੇ ਨਾਲ ਰੋਜ਼ਾਨਾ ਦੀ ਤਰ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੀ ਅਤੇ ਜਦੋਂ ਉਹ ਦਸਮੇਸ਼ ਨਗਰ ’ਚੋਂ ਗੁਜ਼ਰ ਰਹੀ ਸੀ ਤਾਂ 2 ਮੋਟਰਸਾਈਕਲ ਸਵਾਰ ਆਏ ਜਿਨ੍ਹਾਂ ’ਚੋਂ ਇਕ ਨੌਜਵਾਨ ਨੇ ਉਸਦੇ ਗਲੇ ’ਚੋਂ ਸੋਨੇ ਦੀ ਚੇਨ ਝਪਟ ਮਾਰਕੇ ਖੋਹ ਲਈ ਅਤੇ ਫ਼ਰਾਰ ਹੋ ਗਏ।
ਨਿਧੀ ਨੇ ਦੱਸਿਆ ਕਿ ਉਸਨੇ ਤੁਰੰਤ ਰੌਲਾ ਪਾਇਆ ਅਤੇ ਜਦੋਂ ਲੋਕ ਘਰੋਂ ’ਚੋਂ ਨਿਕਲ ਕੇ ਬਾਹਰ ਆਏ ਤਾਂ ਇਹ ਮੋਟਰਸਾਈਕਲ ਸਵਾਰ ਫ਼ਰਾਰ ਹੋ ਗਏ। ਨਿਧੀ ਅਨੁਸਾਰ ਝਪਟਮਾਰਾਂ ਵਲੋਂ ਉਸਦੇ ਹੱਥ ਵਿਚ ਪਾਇਆ ਕੰਗਨ ਖੋਹਣ ਦੀ ਵੀ ਕੋਸ਼ਿਸ਼ ਕੀਤੀ ਜਾਣੀ ਸੀ ਪਰ ਲੋਕ ਇਕੱਠੇ ਹੋਣ ਕਾਰਨ ਉਹ ਫ਼ਰਾਰ ਹੋ ਗਏ। ਪੁਲਸ ਵਲੋਂ ਦਸਮੇਸ਼ ਨਗਰ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਇਨ੍ਹਾਂ ਝਪਟਮਾਰ 2 ਨੌਜਵਾਨਾਂ ਦੇ ਚਿਹਰੇ ਕੈਦ ਹੋਏ ਹਨ। ਪੁਲਸ ਮੋਟਰਸਾਈਕਲ ਤੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਏ ਝਪਟਮਾਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨਸ਼ਾ ਵੇਚਣ ਵਾਲਿਆਂ ਨੇ ਘੇਰਿਆ ਭਰਾ, ਵਿਰੋਧ ਕਰਨ ਗਏ ਨੌਜਵਾਨ 'ਤੇ ਬਦਮਾਸ਼ਾਂ ਨੇ ਚਲਾ'ਤੀ ਗੋਲੀ
NEXT STORY